Breaking NewsD5 specialEntertainmentNewsSportsTop News

ਕੋਹਲੀ ਦੀ ਧੀ ਨੂੰ ਜਬਰ-ਜ਼ਿਨਾਹ ਦੀ ਧਮਕੀ ਮਿਲਣ ‘ਤੇ ਦਿੱਲੀ ਮਹਿਲਾ ਕਮਿਸ਼ਨ ਸਖ਼ਤ

ਨਵੀਂ ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ ਦੇ ਮਾਮਲੇ ਵਿਚ ਮੰਗਲਵਾਰ ਨੂੰ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਇਸ ਸ਼ਰਮਨਾਕ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, ‘ਇਹ ਸਮਾਂ ਟੀਮ ਨਾਲ ਖੜ੍ਹੇ ਹੋਣ ਦਾ ਹੈ ਨਾ ਕਿ ਉਨ੍ਹਾਂ ਦੇ ਖ਼ਿਲਾਫ਼। ਭਾਵੇਂ ਹੀ ਭਾਰਤ ਪਾਕਿਸਤਾਨ ਤੋਂ ਹਾਰ ਗਿਆ ਹੋਵੇ ਪਰ ਖਿਡਾਰੀਆਂ ਅਤੇ ਉਨ੍ਹਾਂ ਪਰਿਵਾਰ ਵਾਲਿਆਂ ਨਾਲ ਅਜਿਹਾ ਵਤੀਰਾ ਬੇਹੱਦ ਸ਼ਰਮਨਾਕ ਅਤੇ ਦੁਖਦਾਈ ਹੈ। ਮੈਨੂੰ ਇਹ ਜਾਣ ਕੇ ਬਹੁਤ ਅਫ਼ਸੋਸ ਹੋ ਰਿਹਾ ਹੈ ਕਿ ਵਿਰਾਟ ਕੋਹਲੀ ਦੀ 9 ਮਹੀਨੇ ਦੀ ਬੱਚੀ ਨੂੰ ਆਨਲਾਈਨ ਜਬਰ-ਜ਼ਿਨਾਹ ਦੀ ਧਮਕੀ ਮਿਲੀ ਹੈ। ਮੈਂ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿਚ ਤੁਰੰਤ ਐਫ.ਆਈ.ਆਰ. ਦਰਜ ਕਰਨ ਅਤੇ ਦੋਸ਼ੀਆਂ ਨੂੰ ਲੱਭ ਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਣਾ ਸਮਾਜ ਦੇ ਹਿੱਤ ਲਈ ਬੇਹੱਦ ਜ਼ਰੂਰੀ ਹੈ।’

ਕਿਸਾਨਾਂ ਨੇ ਵਜਾਇਆ ਬਿਗਲ, ਹੋਵੇਗੀ ਵੱਡੀ ਕਿਸਾਨ ਰੈਲੀ, ਦੇਸ਼ ਭਰ ਤੋਂ ਪਹੁੰਚ ਰਹੇ ਨੇ ਕਿਸਾਨ D5 Channel Punjabi

ਕਮਿਸ਼ਨ ਨੇ ਇਸ ਸੰਦਰਭ ਵਿਚ ਲਗਾਤਾਰ ਆ ਰਹੀਆਂ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਅਤੇ ਵਿਰਾਟ ਦੀ 9 ਮਹੀਨੇ ਦੀ ਧੀ ਨੂੰ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲਿਆਂ ਨੂੰ ਜਲਦ ਤੋਂ ਜਲਦ ਫੜਨ ਅਤੇ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਨ ਲਈ ਪੁਲਸ ਨੂੰ ਕਿਹਾ। ਇਹ ਮਾਮਲਾ ਉਦੋਂ ਤੋਂ ਸ਼ੁਰੂ ਹੋਇਆ, ਜਦੋਂ ਤੋਂ ਭਾਰਤ ਪਾਕਿਸਤਾਨ ਖ਼ਿਲਾਫ਼ ਹਾਲੀਆ ਕ੍ਰਿਕਟ ਮੈਚ ਹਾਰ ਗਿਆ ਅਤੇ ਵਿਰਾਟ ਕੋਹਲੀ ਨੇ ਆਪਣੇ ਸਾਥੀ ਅਤੇ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਦਾ ਸਮਰਥਨ ਕੀਤਾ, ਜਿਸ ’ਤੇ ਉਨ੍ਹਾਂ ਦੇ ਧਰਮ ਨੂੰ ਲੈ ਕੇ ਹਮਲਾ ਕੀਤਾ ਜਾ ਰਿਹਾ ਸੀ ਅਤੇ ਲਗਾਤਾਰ ਟਰੋਲ ਕੀਤਾ ਜਾ ਰਿਹਾ ਸੀ। ਕਮਿਸ਼ਨ ਨੇ ਮਾਮਲੇ ਦਾ ਤੁਰੰਤ ਨੋਟਿਸ ਲੈਂਦੇ ਹੋਏ ਸਾਈਬਰ ਕ੍ਰਾਈਮ ਸੈਲ ਨੂੰ ਉਨ੍ਹਾਂ ਲੋਕਾਂ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਨੂੰ ਕਿਹਾ ਹੈ, ਜਿਨ੍ਹਾਂ ਨੇ ਬੱਚੀ ਨੂੰ ਧਮਕੀ ਦੇਣ ਦੀ ਹਿੰਮਤ ਕੀਤੀ। ਮਹਿਲਾ ਕਮਿਸ਼ਨ ਨੇ ਪੁਲਸ ਤੋਂ ਸਖ਼ਤ ਮੰਗ ਕੀਤੀ ਹੈ ਕਿ ਜ਼ਿੰਮੇਦਾਰ ਲੋਕਾਂ ਦਾ ਤੁਰੰਤ ਪਤਾ ਲਗਾਇਆ ਜਾਏ ਅਤੇ ਸਾਰਿਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button