NewsBreaking NewsD5 specialPunjab

ਪੰਜਾਬ ਰੋਡਵੇਜ਼ ਵੱਲੋਂ ਕਰਵਾਈਆਂ ਗਈਆਂ ਬੱਸਾਂ ਮੁਹੱਈਆ

ਨਵਾਂ ਸ਼ਹਿਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਹਰਲੇ ਰਾਜਾਂ ਦੇ ਜ਼ਿਲ੍ਹੇ ’ਚ ਮੌਜੂਦ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਦੀ ਪਹਿਲ ਕਦਮੀ ਤਹਿਤ ਅੱਜ 16 ਹੋਰ ਵਿਅਕਤੀਆਂ ਨੂੰ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ। ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਇਹ ਵਿਅਕਤੀ ਰਮਜ਼ਾਨ ਦਾ ਮਹੀਨਾ ਹੋਣ ਕਾਰਨ ਆਪਣੇ ਘਰ ਜਾਣ ਦੇ ਚਾਹਵਾਨ ਸਨ।

Big Breaking-ਕਰਫ਼ਿਊ ਤੋਂ ਲੋਕਾਂ ਲਈ ਰਾਹਤ ਦੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਹੁਣੇ-ਹੁਣੇ ਵੱਡਾ ਐਲਾਨ

ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਨ ’ਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਵੱਲੋਂ ਉਨ੍ਹਾਂ ਲਈ ਆਪਣੇ ਪਿੱਤਰੀ ਰਾਜ ਜਾਣ ਲਈ ਬੱਸ ਦਾ ਪ੍ਰਬੰਧ ਕਰਵਾਇਆ ਗਿਆ। ਸ੍ਰੀ ਜੌਹਲ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚੋਂ 403 ਵਿਅਕਤੀਆਂ ਨੂੰ ਜੰਮੂ ਕਸ਼ਮੀਰ ਭੇਜਿਆ ਜਾ ਚੁੱਕਾ ਹੈ, ਜਿਨ੍ਹਾਂ ’ਚੋਂ 88 ਬੰਗਾ ਤੋਂ ਅਤੇ 106 ਬਲਾਚੌਰ ਤੋਂ ਸ਼ਾਮਿਲ ਹਨ। ਇਨ੍ਹਾਂ ਵਿਅਕਤੀਆਂ ਵੱਲੋਂ ਰਮਜ਼ਾਨ ਮਹੀਨੇ ਆਪਣੇ ਘਰਾਂ ਨੂੰ ਭੇਜੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button