Breaking NewsD5 specialNewsPunjabTop News

ਪੰਜਾਬ ਦੀ ਸਿਆਸੀ ਉੱਥਲ – ਪੁੱਥਲ ‘ਚ 3 ਮੈਂਬਰੀ ਕਮੇਟੀ ਨੇ ਸੰਭਾਲੀ ਕਮਾਨ, ਪੈਨਲ ਨਾਲ ਮਿਲੇ ਸਿੱਧੂ ਨੇ ਕਹੀ ਫਿਰ ਉਹੀ ਗੱਲ

ਨਵੀਂ ਦਿੱਲੀ : ਪੰਜਾਬ ਦੀ ਸਿਆਸਤ ‘ਚ ਫਿਰ ਤੋਂ ਹਲਚਲ ਸ਼ੁਰੂ ਹੋ ਗਈ ਹੈ। 3 ਮੈਬਰਾਂ ਦੀ ਬਣਾਈ ਗਈ ਕਮੇਟੀ ਅਤੇ ਕਾਂਗਰਸ ਹਾਈਕਮਾਨ ਨੇ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਸੂਬੇ ਦੇ ਨੇਤਾਵਾਂ ਨੂੰ ਦਿੱਲੀ ਬੁਲਾਇਆ ਹੈ। ਇਸ ਦੇ ਚੱਲਦਿਆਂ ਅੱਜ ਕਮੇਟੀ ਦੇ ਸਾਹਮਣੇ ਪੇਸ਼ ਹੋਏ ਨਵਜੋਤ ਸਿੱਧੂ ਨੇ ਆਪਣੀ ਆਵਾਜ਼ ਹਾਈਕਮਾਨ ਤੱਕ ਪਹੁੰਚਾ ਦਿੱਤੀ ਹੈ।

ਕਿਸਾਨਾਂ ਨੂੰ ਪਈ ਇੱਕ ਹੋਰ ਮਾਰ !ਮੰਡੀ ਪਹੁੰਚ ਕੇ ਉੱਡੇ ਹੋਸ਼! ਅੱਕੇ ਕਿਸਾਨਾਂ ਦਾ ਵੱਡਾ ਐਲਾਨ!

ਨਵਜੋਤ ਸਿੰਘ ਸਿੱਧੂ ਨੇ ਇਸ ਮੁਲਾਕਾਤ ਤੋਂ ਬਾਅਦ ਕਿਹਾ ਕਿ ਮੈਂ ਹਾਈ ਕਮਾਨ ਦੇ ਬੁਲਾਵੇ ‘ਤੇ ਇੱਥੇ ਆਇਆ ਹਾਂ, ਪੰਜਾਬ ਦੇ ਲੋਕਾਂ ਦੀ ਆਵਾਜ ਪਹੁੰਚਾਉਣ ਆਇਆ ਹਾਂ। ਮੈਂ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ ਮੈਂ ਹਾਈ ਕਮਾਨ ਨੂੰ ਦੱਸੀ ਹੈ। ਸਿੱਧੂ ਨੇ ਕਿਹਾ ਕਿ ਮੇਰਾ ਸਟੈਂਡ ਹੈ ਕਿ ਪੰਜਾਬ ਦੇ ਲੋਕਾਂ ਦੀ ਲੋਕਤੰਤਰੀ ਤਾਕਤ ਹੈ, ਉਹ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ। ਜੋ ਸੱਚ ਹੈ, ਮੈਂ ਉਸਨੂੰ ਪੂਰੀ ਤਰ੍ਹਾਂ ਪ੍ਰਸ਼ਸਤ ਕਰਕੇ ਆਇਆ ਹਾਂ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੱਚ ਕਦੇ ਹਾਰ ਨਹੀਂ ਸਕਦਾ, ਅਸੀਂ ਪੰਜਾਬ ਨੂੰ ਜਿਤਾਉਣਾ ਹੈ। ਸਿੱਧੂ ਨੇ ਕਿਹਾ ਕਿ ਹਰ ਪੰਜਾਬ ਵਿਰੋਧੀ ਤਾਕਤ ਹਾਰੇਗੀ।

ਕਾਂਗਰਸ ਦੀ ਮੀਟਿੰਗ ਤੋਂ ਬਾਅਦ ਵੱਡੇ ਖੁਲਾਸੇ!ਆਹ ਮੰਤਰੀ ਨੇ ਦੱਸਤੀਆਂ ਅੰਦਰਲੀਆਂ ਗੱਲਾਂ! ਆਇਆ ਸਿਆਸੀ ਭੂਚਾਲ!

ਦੱਸ ਦਈਏ ਕਿ ਪੰਜਾਬ ਕਾਂਗਰਸ ‘ਚ ਅਣਬਣ ਦੀਆਂ ਖਬਰਾਂ ਦੇ ਵਿੱਚ ਕਾਂਗਰਸ ਹਾਈਕਮਾਨ ਨੇ ਇੱਕ ਪੈਨਲ ਦਾ ਗਠਨ ਕੀਤਾ ਹੈ। ਇਸ ਵਿੱਚ ਤਿੰਨ ਮੈਂਬਰ ਸ਼ਾਮਿਲ ਹਨ, ਜਿਨ੍ਹਾਂ ਦੀ ਅਗਵਾਈ ਹਰੀਸ਼ ਰਾਵਤ ਕਰ ਰਹੇ ਹਨ। ਬੀਤੇ ਦਿਨ ਕਰੀਬ ਦੋ ਦਰਜਨ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਅਤੇ ਹਰ ਕਿਸੇ ਨਾਲ ਇਸ ਪੈਨਲ ਨੇ ਚਰਚਾ ਕੀਤੀ। ਹੁਣ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ, ਕਾਂਗਰਸੀ ਨੇਤਾ ਪਰਗਟ ਸਿੰਘ ਅਤੇ ਹੋਰ ਨੇਤਾਵਾਂ ਨੇ ਪੈਨਲ ਨਾਲ ਮੁਲਾਕਾਤ ਕੀਤੀ। ਇਸ ਹਫਤੇ ਦੇ ਆਖੀਰ ‘ਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪੈਨਲ ਦੇ ਸਾਹਮਣੇ ਆਪਣੀ ਗੱਲ ਰੱਖਣਗੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button