Breaking NewsD5 specialNewsPoliticsPress ReleasePunjab

ਪੰਜਾਬ ‘ਚ ਨਿਘਰੀ ਸਰਕਾਰੀ ਸਿਹਤ ਸੇਵਾ ਬਾਰੇ ਨੀਤੀ ਆਯੋਗ ਦੀ ਰਿਪੋਰਟ ਨੇ ਕਾਂਗਰਸ ਅਤੇ ਬਾਦਲਾਂ ਦੀ ਪੋਲ ਖੋਲੀ: ਹਰਪਾਲ ਸਿੰਘ ਚੀਮਾ

ਸਰਕਾਰੀ ਸਿਹਤ ਸੇਵਾਵਾਂ ਦੇਣ ਬਾਰੇ ਨੀਤੀ ਆਯੋਗ ਦੀ ਰਿਪੋਰਟ ‘ਚ ਕੇਜਰੀਵਾਲ ਸਰਕਾਰ ਦੇਸ਼ ਭਰ ‘ਚੋਂ ਪਹਿਲੇ ਨੰਬਰ ‘ਤੇ: ਆਪ

ਕੇਜਰੀਵਾਲ ਦੇ ਸਿਹਤ ਮਾਡਲ ਨੇ ਵਿਰੋਧੀਆਂ ਦੇ ਮੂੰਹ ਕੀਤੇ ਬੰਦ: ਨੇਤਾ ਵਿਰੋਧੀ ਧਿਰ

ਨੀਤੀ ਆਯੋਗ ਦੀ ਰਿਪੋਰਟ ਨੇ ਕੇਜਰੀਵਾਲ ਵੱਲੋਂ ਪੰਜਾਬ ਲਈ ਸਿਹਤ ਸੇਵਾਵਾਂ ਬਾਰੇ ਦਿੱਤੀ ਦੂਜੀ ਗਰੰਟੀ ਦੀ ਮਹੱਤਤਾ ਵਧਾਈ

ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨੀਤੀ ਆਯੋਗ ਦੀ ਕੌਮੀ ਰਿਪੋਰਟ ਨੇ ਪੰਜਾਬ ਦੇ ਨਿਘਰ ਚੁੱਕੇ ਸਰਕਾਰੀ ਸਿਹਤ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ ਹੈ, ਜਦਕਿ ਦਿੱਲੀ ‘ਚ ਕੇਜਰੀਵਾਲ ਸਰਕਾਰ ਦੇ ਬਿਹਤਰੀਨ ਸਿਹਤ ਮਾਡਲ ਨੇ ਪੂਰੇ ਦੇਸ਼ ‘ਚ ਲੋਹਾ ਮਨਵਾਇਆ ਹੈ।ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ‘ਚ ਸਿਹਤ ਸਹੂਲਤਾਂ ਅਤੇ ਇਲਾਜ ਬਾਰੇ ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ‘ਚ ਦਿੱਲੀ ਦੀ ਕੇਜਰੀਵਾਲ ਸਰਕਾਰ ਨੰਬਰ ਇੱਕ ‘ਤੇ ਰਹੀ ਹੈ, ਜਿਥੇ ਇੱਕ ਲੱਖ ਦੀ ਵਸੋਂ ਪਿੱਛੇ ਸਭ ਤੋਂ ਵੱਧ 59 ਬੈਡ ਹਨ ਅਤੇ ਉਥੇ ਹੀ ਇੱਕ ਡਾਕਟਰ ਸਾਲ ‘ਚ ਸਭ ਤੋਂ ਵੱਧ 547 ਅਪਰੇਸ਼ਨ ਕਰਦਾ ਹੈ। ਦੂਜੇ ਪਾਸੇ ਪੰਜਾਬ ‘ਚ ਇੱਕ ਲੱਖ ਦੀ ਆਬਾਦੀ ਪਿੱਛੇ ਸਿਰਫ਼ 18 ਬੈਡ ਹਨ ਅਤੇ ਇੱਥੇ ਇੱਕ ਸਰਕਾਰੀ ਡਾਕਟਰ ਪੂਰੇ ਸਾਲ ‘ਚ ਮਹਿਜ 229 ਅਪਰੇਸ਼ਨ ਕਰਦਾ ਹੈ।

ਕੈਪਟਨ ਦਾ ਬੀਜੇਪੀ ਨਾਲ ਗੱਠਜੋੜ! ਪਰਾਣੇ ਸਾਥੀ ਨੇ ਕੀਤੇ ਵੱਡੇ ਖੁਲਾਸੇ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨੀਤੀ ਆਯੋਗ ਨੇ ਨਾ ਸਿਰਫ਼ ਪੰਜਾਬ ਦੇ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ  ਸਮੇਤ ਨਕਾਰਾ ਸਿਹਤ ਪ੍ਰਬੰਧਾਂ ਦੀ ਪੋਲ ਹੀ ਨਹੀਂ ਖੋਲੀ, ਸਗੋਂ ਦਹਾਕਿਆਂ ਤੋਂ ਬਾਰੀ ਬੰਨ ਕੇ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਪੋਲ ਖੋਲੀ ਹੈ, ਜਿੰਨਾਂ ਨੇ ਸੂਬੇ ਦੀ ਸਰਕਾਰੀ ਸਿਹਤ ਵਿਵਸਥਾ ਨੂੰ ਸਾਜਿਸ਼ ਦੇ ਤਹਿਤ ਬਰਬਾਦ ਕੀਤਾ ਗਿਆ ਹੈ।ਚੀਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਸਿਹਤ ਸੇਵਾਵਾਂ ਨਾ ਮਾਤਰ ਹਨ, ਜਿਸ ਕਾਰਨ ਲੋਕਾਂ ਨੂੰ ਮਜ਼ਬੂਰਨ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਥੇ ਹੀ ਆਮ ਅਤੇ ਗਰੀਬ ਵਰਗ ਚੰਗਾ ਇਲਾਜ ਨਾ ਮਿਲਣ ਕਾਰਨ ਮਰਨ ਲਈ ਮਜ਼ਬੂਰ ਹੈ।

ਕੇਂਦਰ ਸਰਕਾਰ ਨੇ ਖੁਸ਼ ਕਰਤੇ ਕਿਸਾਨ! ਕਿਸਾਨੀ ਅੰਦੋਲਨ ਦੀ ਹੋਈ ਜਿੱਤ, ਬਾਰਡਰ ’ਤੇ ਪਏ ਭੰਗੜੇ

ਇਹੀ ਕਾਰਨ ਹੈ ਕਿ ਪੰਜਾਬ ਵਿੱਚ ਸਰਕਾਰੀ ਸਿਹਤ ਸੇਵਾਵਾਂ ਨੂੰ ਲੈ ਕੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਦੂਜੀ ਗਰੰਟੀ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ, ਜਿਸ ਅਨੁਸਾਰ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਦਿੱਲੀ ਦੀ ਤਰਜ ‘ਤੇ ਸੁਧਾਰਿਆ ਜਾਵੇਗਾ ਅਤੇ ਸਾਰੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।ਉਨਾਂ ਅੱਗੇ ਕਿਹਾ ਕਿ ਵਧਦੀ ਵਸੋਂ ਅਨੁਸਾਰ ਨਵੇਂ ਹਸਪਤਾਲ ਅਤੇ ਡਿਸਪੈਂਸਰੀਆਂ ਬਣਾਈਆਂ ਜਾਣਗੀਆਂ। ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਾਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ 16 ਹਜ਼ਾਰ ਮੁਹੱਲਾ ਕਲੀਨਿਕ ਖੋਲੇ ਜਾਣਗੇ, ਜਿਥੇ ਆਮ ਬਿਮਾਰੀਆਂ ਦਾ ਇਲਾਜ, ਟੈਸਟ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।

ਹਾਈਕਮਾਂਡ ਨੂੰ ਲੈ ਕੇ ਸਿੱਧੂ ਦਾ ਵੱਡਾ ਬਿਆਨ, ਕਾਂਗਰਸ ਪਾਰਟੀ ’ਚ ਹੋਈ ਵੱਡੀ ਹਲਚਲ!

ਇਸੇ ਤਰਾਂ ਪੰਜਾਬ ਦੇ ਹਰੇਕ ਵਿਅਕਤੀ ਲਈ ‘ਆਪ’ ਦੀ ਸਰਕਾਰ ਡਿਜ਼ੀਟਲ ਹੈਲਥ ਕਾਰਡ ਜਾਰੀ ਕਰੇਗੀ, ਜਿਸ ਵਿੱਚ ਵਿਅਕਤੀ ਦੀ ਸਿਹਤ ਅਤੇ ਜਾਂਚ ਰਿਪੋਰਟ ਦਾ ਪੂਰਾ ਵੇਰਵਾ ਹੋਵੇਗਾ। ਇਸ ਤੋਂ ਇਲਾਵਾ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲੇ ਵਿਅਕਤੀ ਦਾ ਨਜਦੀਕੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਹੋਏ ਇਲਾਜ ਦਾ ਪੂਰਾ ਖ਼ਰਚ ਸਰਕਾਰ ਚੁਕੇਗੀ।ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੇ ਮਾਮਲੇ ‘ਚ ਕੇਜਰੀਵਾਲ ਨੇ ਜਿਹੜੀ ਗਰੰਟੀ ਦਿੱਤੀ ਹੈ, ਉਹ ਕਾਂਗਰਸ ਅਤੇ ਸੁਖਬੀਰ ਸਿੰਘ ਬਾਦਲ ਦੇ ਝੂਠੇ ਵਾਅਦਿਆਂ ਜਾਂ ਮੋਦੀ- ਅਮਿਤ ਸ਼ਾਹ ਦੇ ਜ਼ੁਮਲਿਆਂ ਦੀ ਤਰਾਂ ਨਹੀਂ ਹਨ, ਸਗੋਂ ਇੱਕ ਅਜਿਹਾ ਕਦਮ ਹੈ ਜਿਹੜੀ ਦਿੱਲੀ ਸਰਕਾਰ ਨੇ ਦਿੱਲੀ ਦੀ ਜਨਤਾ ਲਈ ਪਹਿਲਾ ਤੋਂ ਲਾਗੂ ਕੀਤਾ ਹੋਇਆ ਹੈ।


ਕਾਂਗਰਸ, ਬਾਦਲ ਅਤੇ ਭਾਜਪਾ ਨੇ ਮਿਲ ਕੇ ਤਬਾਹ ਕੀਤੀ ਪੰਜਾਬ ਦੀ ਸਰਕਾਰੀ ਸਿਹਤ ਵਿਵਸਥਾ

ਕੈਪਟਨ ਦੀ ਪਾਰਟੀ ‘ਤੇ ਢੀਂਡਸਾ ਦਾ ਵੱਡਾ ਬਿਆਨ, ਕੀ ਸੱਚਮੁੱਚ ਬਣੇਗੀ ਪਾਰਟੀ ? ਵੱਡਾ ਖੁਲਾਸਾ D5 Channel Punjabi

ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਆਪਣੇ ਨਿੱਜੀ ਫਾਇਦੇ ਲਈ ਅਤੇ ਪ੍ਰਾਈਵੇਟ ਹਸਪਤਾਲ ਮਾਫ਼ੀਆ ਨਾਲ ਮਿਲ ਕੇ ਕਾਂਗਰਸ ਅਤੇ ਅਕਾਲੀ -ਭਾਜਪਾ ਸਰਕਾਰਾਂ ਨੇ ਪੰਜਾਬ ਦੀਆਂ ਸਰਕਾਰੀ ਸਿਹਤ ਸੇਵਾਵਾਂ ਨੂੰ ਪੂਰੀ ਤਰਾਂ ਬਰਬਾਦ ਕਰ ਦਿੱਤਾ ਹੈ, ਜਦੋਂ ਕਿ 1980 ਤੱਕ ਪੰਜਾਬ ਦੀਆਂ ਸਿਹਤ ਸੇਵਾਵਾਂ ਦੇਸ਼ ਵਿੱਚ ਸਭ ਤੋਂ ਚੰਗੀਆਂ ਸਨ। ਮਿਸਾਲ ਦੇ ਤੌਰ ‘ਤੇ ਸਾਲ 1980 ਵਿੱਚ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ 4400 ਮਨਜ਼ੂਰਸ਼ੁਦਾ ਆਸਾਮੀਆਂ ਸਨ ਅਤੇ ਸਾਰੀਆਂ ਆਸਾਮੀਆਂ ‘ਤੇ ਉਚ ਪੱਧਰ ਦੇ ਡਾਕਟਰ ਸੇਵਾਵਾਂ ਨਿਭਾ ਰਹੇ ਸਨ।

ਕਿਸਾਨਾਂ ਦਾ ਹੱਲਾ ਬੋਲ, ਗ੍ਰਹਿ ਮੰਤਰੀ ਦੇ ਘਰ ਨੂੰ ਪਾਇਆ ਘੇਰਾ, ਤੋੜੇ ਬੈਰੀਕੇਡ D5 Channel Punjabi

ਅੱਜ ਵੀ 4400 ਮਨਜ਼ੂਰਸ਼ੁਦਾ ਆਸਾਮੀਆਂ ਹਨ, ਜਿਨਾਂ ਵਿਚੋਂ ਡਾਕਟਰਾਂ ਦੀਆਂ 1000 ਆਸਾਮੀਆਂ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ। ਕੁੱਲ ਆਸਾਮੀਆਂ ਵਿੱਚੋਂ 516 ਸਪੈਸਲਿਸ਼ਟ ਡਾਕਟਰਾਂ ਲਈ ਸਨ, ਜਿਨਾਂ ਨੂੰ ਪਿੱਛਲੀ ਅਕਾਲੀ ਭਾਜਪਾ ਸਰਕਾਰ ਨੇ ਖ਼ਤਮ ਹੀ ਕਰ ਦਿੱਤਾ। ਨਤੀਜਣ ਸੂਬੇ ਦੇ ਕਿਸੇ ਵੀ ਸਿਹਤ ਕੇਂਦਰ ਵਿੱਚ ਇੱਕ ਵੀ ਸਪੈਸਲਿਸ਼ਟ ਡਾਕਟਰ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button