Breaking NewsD5 specialNewsPunjab

ਡਾਕਟਰ ਨੇ ਬਣਾ ਦਿੱਤੀ ਅਜਿਹੀ ਚੀਜ਼ ! ਵੱਡੇ ਕਲਾਕਾਰਾਂ ਦੀਆਂ ਲੱਗ ਗਈਆਂ ਲਾਈਨਾਂ !

ਜਲੰਧਰ : ਕਹਿੰਦੇ ਨੇ ਕਿ ਹਰ ਇਨਸਾਨ ਦੇ ਅੰਦਰ ਪਰਮਾਤਮਾ ਨੇ ਕੁਝ ਨਾ ਕੁਝ ਹੁਨਰ ਪਾ ਕੇ ਭੇਜਿਆ ਹੁੰਦਾ ਹੈ ਪਰ ਉਸ ਹੁਨਰ ਦੀ ਤਰਾਸ਼ ਹਰ ਕੋਈ ਨਹੀਂ ਕਰ ਸਕਦਾ। ਇਸੇ ਤਰ੍ਹਾਂ ਹੀ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਡਾ.ਸਮੀਰ ਮਲਹੌਤਰਾ ਨੇ ਕੋਰੋਨਾ ਕਾਲ ਦੇ ਸਮੇਂ ਵਿਚ ਆਪਣੇ ਹੁਨਰ ਦਾ ਬਹੁਤ ਵਧੀਆ ਢੰਗ ਨਾਲ ਇਸਤੇਮਾਲ ਕੀਤਾ ਹੈ। ਆਪਣੀ ਅੰਦਰਲੀ ਕਲਾ ਨਾਲ ਉਨ੍ਹਾਂ ਨੇ ਵੱਖ ਵੱਖ ਸਾਜਾ ਦਾ ਨਿਰਮਾਣ ਕੀਤਾ ਹੈ।

🔴 Live 🔴ਸਿੱਧੂ ‘ਤੇ ਮੇਹਰਬਾਨ ਹੋਈ ਹਾਈਕਮਾਨ! ਪੰਜਾਬ ‘ਚ ਹੋਊ ਵੱਡਾ ਫੇਰਬਦਲ! ਕੈਪਟਨ ‘ਤੇ ਜਾਖੜ ਦੀ ਉੱਡੀ ਨੀਂਦ!

ਉਨ੍ਹਾਂ ਨੇ ਅਜਿਹੇ ਸਾਜਾ ਦਾ ਨਿਰਮਾਣ ਕੀਤਾ ਜੋਂ ਕਿ ਦੇਖਣ ‘ ਚ ਖੂਬਸੂਰਤ ਤੇ ਬਜਾਉਣ ‘ ਚ ਮਨ ਨੂੰ ਸ਼ਾਂਤੀ ਦੇਣ ਵਾਲੇ ਸਾਜ ਸਨ। ਹਰ ਇੱਕ ਸਾਜ ਦੀ ਆਪਣੀ ਅਹਿਮੀਅਤ ਹੈ।  ਉਨ੍ਹਾਂ ਕੋਲ ਕੁਲ 172 ਸਾਜ ਹਨ ਜਿਨ੍ਹਾਂ ਵਿਚੋਂ 12 ਸਾਜ ਅਜਿਹੇ ਹਨ ਜੋ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਬਣਾਏ ਹਨ। ਆਪਣੇ ਸਾਜ ਨੂੰ ਵਜਾਉਣ ਵੇਲੇ ਉਹ ਕਿਸੇ ਹੋਰ ਗੱਲ ਵੱਲ ਧਿਆਨ ਨਹੀਂ ਦਿੰਦੇ। ਉਹ ਸਿੱਧਾ ਪਰਮਾਤਮਾ ਨਾਲ ਆਪਣੇ ਸੁਰ ਜੋੜ ਲੈਂਦੇ ਹਨ।

ਕੈਨੇਡਾ ਤੋਂ ਆਈ ਦਿਲ ਦਹਿਲਾਉਣ ਵਾਲੀ ਖ਼ਬਰ ,ਦੇਖ ਕੇ ਤੁਹਾਡੇ ਵੀ ਹੋ ਜਾਣਗੇ ਰੌਂਗਟੇ ਖੜੇ !

ਸਾਜਾ ਨੂੰ ਉਹ ਆਪਣੇ ਬੱਚਿਆ ਵਾਂਗੂੰ ਸਾਭ ਕੇ ਰੱਖਦੇ ਹਨ। ਇਕ ਡਾਕਟਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਅੰਦਰਲੀ ਕਲਾ ਨੂੰ ਤਰਾਸ਼ਿਆਤੇ ਅਲੱਗ ਅਲੱਗ ਸਾਜਾ ਦਾ ਨਿਰਮਾਣ ਕੀਤਾ। ਡਾਕਟਰ ਸਮੀਰ ਜੋ ਕੀ ਜਲੰਧਰ ‘ਚ ਇੱਕ ਹਸਪਤਾਲ ਚਲਾਉਂਦੇ ਹਨ। ਉਨ੍ਹਾਂ ਮੁਤਾਬਿਕ ਉਹਨਾਂ ਦੇ ਪਰਿਵਾਰ ਚ ਪਹਿਲਾਂ ਤੋਂ ਹੀ ਸੰਗੀਤ ਨਾਲ ਪਿਆਰ ਸੀ। ਉਹਨਾਂ ਨੂੰ ਵੀ ਸੰਗੀਤ ਦਾ ਸ਼ੌਂਕ ਹੈ ਤੇ ਪਿਛਲੇ 15 ਸਾਲਾਂ ਦੌਰਾਨ ਉਸ ਕੋਲ 172 ਸਾਜ਼ ਹਨ। ਉਨ੍ਹਾਂ ਮੁਤਾਬਿਕ ਜੇ ਕੋਈ ਉਨ੍ਹਾਂ ਕੋਲੋਂ ਇਨ੍ਹਾਂ ਸਾਜਾਂ ‘ਚ ਕੋਈ ਸਾਜ਼ ਬਣਵਾਉਣਾ ਚਾਹੁੰਦਾ ਹੈ ਤੇ ਉਹ ਉਸ ਨੂੰ ਬਣਾ ਕੇ ਦੇਣ ਨੂੰ ਵੀ ਤਿਆਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button