
ਪੰਜਾਬ ਕੈਬਨਿਟ ਦੀ ਬੈਠਕ 23 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਰਿਹਾਇਸ਼ ਵਿਖੇ ਹੋਵੇਗੀ। ਇਸ ਬੈਠਕ ਵਿੱਚ ਕੈਬਨਿਟ ਮੰਤਰੀਆਂ ਸਣੇ ਪ੍ਰਮੁੱਖ ਸਕੱਤਰ ਵੀ ਸ਼ਾਮਲ ਰਹਿਣਗੇ। ਇਸ ਬੈਠਕ ਵਿੱਚ ਬਜਟ ਸੈਸ਼ਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ।ਇਹ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਅੰਤਰਿਮ ਬਜਟ ਨੂੰ ਲੈ ਕੇ ਚਰਚਾ ਸੰਭਵ ਹੈ। ਇਸ ਤੋਂ ਬਾਅਦ ਅਗਲੇ ਸਾਲ 2027 ਦੇ ਸ਼ੁਰੂਆਤ ਵਿੱਚ ਹੀ ਵਿਧਾਨ ਸਭਾ ਚੋਣਾਂ ਹੋਣਗੀਆਂ। ਜਿਸ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋਵੇਗਾ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੀ ਸੂਬੇ ਦਾ ਬਜਟ ਤੈਅ ਕੀਤਾ ਜਾਵੇਗਾ।ਇਸ ਮੀਟਿੰਗ ਨੂੰ ਲੈ ਕੇ ਕੋਈ ਵੀ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ। ਪਰ ਇਸ ਬੈਠਕ ਵਿੱਚ ਪੰਜਾਬ ਦੇ ਕਈ ਜ਼ਰੂਰੀ ਫੈਸਲਿਆਂ ‘ਤੇ ਮੁਹਰ ਲੱਗ ਸਕਦੀ ਹੈ। ਇਸ ਬੈਠਕ ਦਾ ਸਮਾਂ ਸਵੇਰੇ 10 ਵਜੇ ਤੈਅ ਕੀਤਾ ਗਿਆ ਹੈ।
ਪਿੱਛਲੇ ਸਾਲ ₹2.36 ਲੱਖ ਕਰੋੜ ਦਾ ਬਜਟ
ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਲਈ ₹2.36 ਲੱਖ ਕਰੋੜ (₹2,36,080 ਕਰੋੜ) ਦਾ ਬਜਟ ਰੱਖਿਆ ਸੀ, ਜੋ ਕਿ ਉਸ ਦੇ ਪਿਛਲੇ ਬਜਟ ਨਾਲੋਂ 4% ਵੱਧ ਹੈ। ਇਹ “ਵਿਕਾਸ ਬਜਟ” ਸਿਹਤ, ਸਿੱਖਿਆ ਅਤੇ ਖੇਤੀਬਾੜੀ ਨੂੰ ਤਰਜੀਹ ਦਿੰਦਾ ਰੱਖਿਆ ਗਿਆ। ਇਸ ਤੋਂ ਇਲਾਵਾ, ਪੰਜਾਬ ਨੇ 6.5 ਮਿਲੀਅਨ ਪਰਿਵਾਰਾਂ ਲਈ ਪਹਿਲੀ ਵਾਰ ਡਰੱਗ ਜਨਗਣਨਾ ਅਤੇ ₹10 ਲੱਖ ਦੇ ਨਕਦੀ ਰਹਿਤ ਬੀਮੇ ਦਾ ਐਲਾਨ ਵੀ ਕੀਤਾ ਗਿਆ ਸੀ, ਜਦੋਂ ਕਿ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਸੀ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




