Breaking NewsD5 specialIndiaNewsPoliticsPunjab

ਮਾਪਿਆਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਕੇਜਰੀਵਾਲ

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਰੋਡ ਸ਼ੋਅ ਦੇ ਕਾਰਨ ਹੋਈ ਦੇਰੀ ਦੀ ਵਜ੍ਹਾ ਨਾਲ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ ਪਰ ਅੱਜ ਉਨ੍ਹਾਂ ਨੇ ਨਵੀਂ ਦਿੱਲੀ ਸੀਟ ਤੋਂ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਜਦੋਂ ਕੇਜਰੀਵਾਲ ਜਾਮਨਗਰ ਹਾਊਸ ਦਾ ਫਾਰਮ ਭਰਨ ਲਈ ਪਹੁੰਚੇ ਤਾਂ ਕੁਝ ਲੋਕਾਂ ਨੇ ਉਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਦੱਸ ਦਈਏ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ 21 ਜਨਵਰੀ ਸੀ ਜੋ ਕਿ ਅੱਜ ਹੈ।

ਸੁਖਬੀਰ ਬਾਦਲ ਨੂੰ ਝਟਕਾ! ਢੀਂਡਸਿਆਂ ਨੇ ਪਾਤੀ ਇੱਕ ਹੋਰ ਵੱਡੀ ਗੇਮ, ਬਾਦਲ ਪਰਿਵਾਰ ਦੀ ਉੱਡੀ ਨੀਂਦ!

ਅਰਵਿੰਦ ਕੇਜਰੀਵਾਲ ਨੇ ਕਿਹਾ, ” ‘ਮੈਂ ਆਪਣਾ ਨਾਮਜ਼ਦਗੀ ਪੱਤਰ ਕੱਲ੍ਹ ਦਾਖਲ ਕਰਨਾ ਸੀ ਪਰ ਦੁਪਹਿਰ ਤਿੰਨ ਵਜੇ ਦਫ਼ਤਰ ਬੰਦ ਹੋ ਗਿਆ। ਮੈਨੂੰ ਰੋਡ ਸ਼ੋਅ ਵਿੱਚੋਂ ਜਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਕਿਹਾ ਗਿਆ ਪਰ ਮੈਂ ਕਿਹਾ ਕਿ ਮੈਂ ਰੋਡ ਸ਼ੋਅ ਵਿੱਚ ਹੀ ਲੋਕਾਂ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ ?

Sonia Gandhi ਨੇ ਕੈਪਟਨ ਨੂੰ ਝਾੜਿਆ! Bajwa ਦੀ ਗੱਲ ਛੱਡੋ, ਬਿਜਲੀ ਕਿਉਂ ਮਹਿੰਗੀ ਕੀਤੀ..

ਆਪਣਾ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾ ਨੇ ਆਪਣੀ ਪਤਨੀ, ਦੋਵਾਂ ਬੱਚਿਆਂ ਦੇ ਨਾਲ ਵਾਲਮਿਕ ਮੰਦਿਰ ਵਿੱਚ ਪੂਜਾ ਕੀਤੀ। ਇਸ ਤੋਂ ਬਾਅਦ ਰੋਡ ਸ਼ੋਅ ਪੰਚਕੂਈਆ ਰੋਡ ਤੋਂ ਹੁੰਦੇ ਹੋਏ ਕਨਾਟ ਪਲੇਸ ਪਹੁੰਚਿਆ ਅਤੇ ਫਿਰ ਇਨਰ ਸਰਕਿਲ ਅਤੇ ਇਸ ਤੋਂ ਬਾਅਦ ਬਾਬਾ ਖੜਗ ਸਿੰਘ ਮਾਰਗ ਪਹੁੰਚੇ। ਰੋਡ ਸ਼ੋਅ ਦੀ ਸਮਾਪਤੀ ਪਟੇਲ ਚੌਂਕ ਮੈਟਰੋ ਸਟੇਸ਼ਨ ਦੇ ਨਜ਼ਦੀਕ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button