ਪਹਿਲੀ ਵਾਰ ਸਾਹਮਣੇ ਆਏ ‘ਹਿਮ ਮਾਨਵ’ ਦੇ ਹੋਣ ਦੇ ਨਿਸ਼ਾਨ, ਭਾਰਤੀ ਫੌਜ ਨੇ ਸ਼ੇਅਰ ਕੀਤੀ ਤਸਵੀਰ
ਨਵੀਂ ਦਿੱਲੀ: ਹਿਮਾਲਿਆ ਦੇ ਬਰਫ਼ ਨਾਲ ਢਕੇ ਪਹਾੜਾਂ ‘ਤੇ ਹਿਮ-ਮਾਨਵ (ਯੇਤੀ) ਦੇ ਰਹਿਣ ਦੀਆਂ ਚਰਚਾਵਾਂ ਜਾਂ ਮੌਜੂਦਗੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾਂਦੇ ਰਹੇ ਹਨ। ਕਈ ਵਾਰੀ ਲੋਕਾਂ ਵੱਲੋਂ ਦੁਨੀਆ ਭਰ ਵਿਚ ਹਿਮ ਮਾਨਵ ਨੂੰ ਦੇਖਣ ਦੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਹ ਮਾਨਤਾ ਸਦੀਆਂ ਤੋਂ ਚੱਲੀ ਆ ਰਹੀ ਹੈ ਕਿ ਹਿਮ ਮਾਨਵ ਹਿਮਾਲਿਆ ‘ਚ ਬਣੀਆਂ ਗੁਫ਼ਾਵਾਂ ਵਿਚ ਅੱਜ ਵੀ ਰਹਿੰਦੇ ਹਨ। ਪਰ ਹਾਲੇ ਤੱਕ ਇਸ ਦੀ ਮੌਜੂਦਗੀ ਨੂੰ ਲੈ ਕੇ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਸੀ। ਪਹਿਲੀ ਵਾਰ ਭਾਰਤੀ ਫ਼ੌਜ ਨੇ ਹਿਮਮਾਨਵ ‘ਯੇਤੀ’ ਦੀ ਮੌਜੂਦਗੀ ਸਬੰਧੀ ਵੱਡਾ ਦਾਅਵਾ ਕੀਤਾ ਹੈ।
For the first time, an #IndianArmy Moutaineering Expedition Team has sited Mysterious Footprints of mythical beast 'Yeti' measuring 32×15 inches close to Makalu Base Camp on 09 April 2019. This elusive snowman has only been sighted at Makalu-Barun National Park in the past. pic.twitter.com/AMD4MYIgV7
— ADG PI – INDIAN ARMY (@adgpi) April 29, 2019
ਹੁਣ ਭਾਰਤੀ ਫੌਜ ਨੇ ਖੁਦ ਹਿਮ ਮਾਨਵ ‘ਯੇਤੀ’ ਦੀ ਮੌਜੂਦਗੀ ਨੂੰ ਲੈ ਕੇ ਕੁਝ ਸਬੂਤ ਪੇਸ਼ ਕੀਤੇ ਹਨ। ਇਸ ਸੰਬੰਧ ‘ਚ ਟਵਿੱਟਰ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ‘ਚ ਬਰਫ਼ ‘ਤੇ ਪੈਰਾਂ ਦੇ ਵੱਡੇ ਨਿਸ਼ਾਨ ਨਜ਼ਰ ਆ ਰਹੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਨਿਸ਼ਾਨ ਹਿਮ ਮਾਨਵ ‘ਯੇਤੀ’ ਦੇ ਹੋ ਸਕਦੇ ਹਨ। ਫੌਜ ਦੇ ਜਨ ਸੂਚਨਾ ਵਿਭਾਗ ਵਲੋਂ ਕੀਤੇ ਗਏ ਟਵੀਟ ‘ਚ ਕਿਹਾ ਗਿਆ ਹੈ, ਪਹਿਲੀ ਵਾਰ ਭਾਰਤੀ ਫੌਜ ਦੀ ਇਕ ਪਰਬਤਰੋਹੀ ਟੀਮ ਨੇ ਮਕਾਲੂ ਬੇਸ ਕੈਂਪ ਦੇ ਨੇੜ੍ਹੇ 32*15 ਇੰਚ ਦੇ ਰਹੱਸਮਈ ਹਿਮ ਮਾਨਵ ਦੇ ਪੈਰਾਂ ਦੇ ਨਿਸ਼ਾਨ ਦੇਖੇ ਹਨ। ਇਸ ਤੋਂ ਪਹਿਲਾਂ ਇਹ ਸਨੋਅਮੈਨ ਸਿਰਫ ਮਕਾਲੂ-ਬਰੂਨ ਨੈਸ਼ਨਲ ਪਾਰਕ ‘ਚ ਦੇਖਿਆ ਗਿਆ ਹੈ
ਦੁਨੀਆ ਦੇ ਸਭ ਤੋਂ ਰਹੱਸਮਈ ਪ੍ਰਾਣੀਆਂ ‘ਚੋਂ ਇਕ ‘ਯੇਤੀ’ ਦੀ ਕਹਾਣੀ ਲਗਭਗ 100 ਸਾਲ ਪੁਰਾਣੀ ਹੈ। ਕਈ ਵਾਰ ਇਨ੍ਹਾਂ ਨੂੰ ਦੇਖੇ ਜਾਣ ਦੀਆਂ ਖਬਰਾਂ ਵੀ ਆ ਚੁਕੀਆਂ ਹਨ। ਜਿਨ੍ਹਾਂ ਲੋਕਾਂ ਨੇ ਉਸ ਨੂੰ ਦੇਖਿਆ ਹੈ, ਉਨ੍ਹਾਂ ‘ਚੋਂ ਇਕ ਬੌਧ ਵੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਹਿਮ ਮਾਨਵ ਦੇਖਿਆ ਹੈ। ਉੱਥੇ ਹੀ ਸ਼ੋਧਕਰਤਾਵਾਂ ਨੇ ਯੇਤੀ ਨੂੰ ਮਨੁੱਖ ਨਹੀਂ ਸਗੋਂ ਧਰੁਵੀ ਅਤੇ ਭੂਰੇ ਭਾਲੂ ਦੀ ਕ੍ਰਾਸ ਬਰੀਡ ਦੱਸਿਆ ਹੈ। ਇਸ ਤੋਂ ਇਲਾਵਾ ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਯੇਤੀ ਇਕ ਵਿਸ਼ਾਲ ਜੀਵ ਹੈ, ਜੋ ਇਨਸਾਨਾਂ ਦੀ ਤਰ੍ਹਾਂ 2 ਪੈਰਾਂ ‘ਤੇ ਚੱਲਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.