ਪਤਨੀ ਦੀਆਂ ਗੱਲਾਂ ਤੋਂ ਤੰਗ ਪਤੀ 62 ਸਾਲਾਂ ਤੱਕ ਬਣਿਆ ਰਿਹਾ ਗੂੰਗਾ-ਬਹਿਰਾ, ਪਤਨੀ ਨੇ ਮੰਗਿਆ ਤਲਾਕ
ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਿਆ ਹੀ ਹੋਵੇਗਾ ਕਿ ਮੈਂ ਪਤਨੀ ਦੀਆਂ ਗੱਲਾਂ ਤੋਂ ਬਹੁਤ ਪਰੇਸ਼ਾਨ ਹੋ ਗਿਆ ਹਾਂ ਜਾਂ ਫਿਰ ਮੇਰੀ ਪਤਨੀ ਬਹੁਤ ਬਕ-ਬਕ ਕਰਦੀ ਹੈ। ਮਨ ਕਰਦਾ ਹੈ ਕੰਨ ਬੰਦ ਕਰ ਲਵਾਂ ਪਰ ਅਮਰੀਕਾ ਦੇ ਇੱਕ ਆਦਮੀ ਨੇ ਪਤਨੀ ਦੀਆਂ ਗੱਲਾਂ ਤੋਂ ਬਚਣ ਲਈ ਅਜਿਹਾ ਤਰੀਕਾ ਕੱਢਿਆ ਕਿ ਜਦੋਂ ਲੋਕਾਂ ਨੂੰ ਇਸਦੇ ਬਾਰੇ ਪਤਾ ਚੱਲਿਆ ਹਰ ਕੋਈ ਹੈਰਾਨ ਰਹਿ ਗਿਆ।
ਅਸਲ ‘ਚ 84 ਸਾਲ ਦਾ ਵੈਰੀ ਡੋਸਨ ਨੇ ਆਪਣੀ 80 ਸਾਲ ਦੀ ਪਤਨੀ ਡੋਰੋਥੀ ਦੀਆਂ ਗੱਲਾਂ ਤੋਂ ਬਚਣ ਲਈ ਗੂੰਗੇ- ਬਹਿਰੇ ਹੋਣ ਦਾ ਡਰਾਮਾ ਕੀਤਾ ਅਤੇ ਡੋਰੋਥੀ ਨੂੰ ਵਿਆਹ ਦੇ 62 ਸਾਲਾਂ ਬਾਅਦ ਇਸ ਗੱਲ ਦਾ ਪਤਾ ਚੱਲਿਆ ਕਿ ਉਸਦਾ ਪਤੀ ਗੂੰਗਾ ਬਹਿਰਾ ਨਹੀਂ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਡੋਰੋਥੀ ਨੂੰ ਹਾਲੇ ਤੱਕ ਇਹੀ ਪਤਾ ਸੀ ਕਿ ਉਨ੍ਹਾਂ ਦੇ ਪਤੀ ਨਾ ਤਾਂ ਗੱਲ ਕਰ ਸਕਦੇ ਹਨ ਤੇ ਨਾ ਹੀ ਸੁਣ ਸਕਦੇ ਹਨ। ਪੂਰੇ 62 ਸਾਲਾਂ ਦੇ ਦੌਰਾਨ ਉਨ੍ਹਾਂ ਨੇ ਕਦੇ ਆਪਣੇ ਪਤੀ ਦੀ ਆਵਾਜ਼ ਨਹੀਂ ਸੁਣੀ ਪਰ ਅਚਾਨਕ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਨਾਂ ਤਾਂ ਗੂੰਗੇ ਹਨ ਅਤੇ ਨਾਂ ਹੀ ਬਹਿਰੇ।
ਡੋਰੋਥੀ ਨੇ ਦੱਸਿਆ ਕਿ ਉਨ੍ਹਾਂਨੂੰ ਇਸ ਬਾਰੇ ਉਸ ਵੇਲੇ ਪਤਾ ਚੱਲਿਆ ਜਦੋਂ ਉਨ੍ਹਾਂ ਨੇ ਯੂ-ਟਿਊਬ ‘ਤੇ ਉਨ੍ਹਾਂ ਨੂੰ ਗਾਣਾ ਗਾਉਂਦੇ ਵੇਖਿਆ। ਇਹ ਵੀਡੀਓ ਉਸ ਦਿਨ ਦਾ ਸੀ ਜਦੋਂ ਉਹ ਉਨ੍ਹਾਂ ਨੂੰ ਇਹ ਬੋਲਕੇ ਗਏ ਸਨ ਕਿ ਉਹ ਇੱਕ ਚੈਰਿਟੀ ਮੀਟਿੰਗ ਅਟੈਂਡ ਕਰਨ ਜਾ ਰਹੇ ਹਨ। ਡੋਰੋਥੀ ਦੇ ਮੁਤਾਬਕ ਉਨ੍ਹਾਂ ਨੇ ਜਦੋਂ ਯੂ – ਟਿਊਬ ਉੱਤੇ ਆਪਣੇ ਪਤੀ ਨੂੰ ਗਾਉਂਦੇ ਵੇਖਿਆ ਤਾਂ ਪਹਿਲਾਂ ਤਾਂ ਉਸ ਨੂੰ ਇਸ ‘ਤੇ ਭਰੋਸਾ ਹੀ ਨਹੀਂ ਹੋਇਆ ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਹਾਲੇ ਤੱਕ ਗੂੰਗੇ – ਬਹਿਰੇ ਹੋਣ ਦਾ ਡਰਾਮਾ ਕਰ ਰਹੇ ਸਨ ਜਦਕਿ ਉਹ ਚੰਗੀ ਤਰ੍ਹਾਂ ਬੋਲ ਤੇ ਸੁਣ ਸਕਦੇ ਹਨ।
Laughed non-stop for 5 mins on reading this. Asked my wife if I could have fooled her like this. She didn’t waste even a few seconds in replying: She said “Really? Would you have lasted 5 mins without speaking into your cellphone?” Aah, the perils of having a smart wife! pic.twitter.com/msWJLbB1ZD
— anand mahindra (@anandmahindra) April 28, 2019
ਦੱਸ ਦੇਈਏ ਟਵਿੱਟਰ ‘ਤੇ ਇਸ ਪੋਸਟ ਨੂੰ ਮਹਿੰਦਰਾ ਗਰੁੱਪ ( Mahindra Group ) ਦੇ ਚੇਅਰਮੈਨ ਆਨੰਦ ਮਹਿੰਦਰਾ ( Anand Mahindra ) ਨੇ ਵੀ ਸ਼ੇਅਰ ਕੀਤਾ ਹੈ। ਜਿਸਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਆਰਟਿਕਲ ਨੂੰ ਪੜ੍ਹਨ ਤੋਂ ਬਾਅਦ 5 ਮਿੰਟ ਤੱਕ ਆਪਣਾ ਹਾਸਾ ਨਹੀਂ ਰੋਕ ਸਕਿਆ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਕਾਸ਼ ਮੈਂ ਵੀ ਤੈਨੂੰ ਮੂਰਖ ਬਣਾ ਸਕਦਾ ਤਾਂ ਮੇਰੀ ਪਤਨੀ ਬੋਲੀ ਕਿ, ਕੀ ਤੁਸੀ 5 ਮਿੰਟ ਵੀ ਆਪਣੇ ਫੋਨ ‘ਤੇ ਗੱਲ ਕੀਤੇ ਬਿਨਾਂ ਰਹਿ ਸਕਦੇ ਹੋ ? ਇਸ ‘ਤੇ ਆਨੰਦ ਮਹਿੰਦਰਾ ਨੇ ਕਿਹਾ ਕਿ ਇਹ ਸਮਾਰਟ ਪਤਨੀ ਹੋਣ ਦੇ ਨੁਕਸਾਨ ਹਨ । ਦੱਸ ਦੇਈਏ ਜਦੋਂ ਤੋਂ ਆਨੰਦ ਮਹਿੰਦਰਾ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ ਇਸ ਨੂੰ 18 ਹਜ਼ਾਰ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ ਅਤੇ ਕਈ ਫਨੀ ਕਮੈਂਟਸ ਵੀ ਆ ਚੁੱਕੇ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.