canadaInternational

10 ਡਾਲਰ ਦੇ ਨੋਟ ‘ਤੇ ਹੋਵੇਗੀ ਇਸ ਮਹਿਲਾ ਦੀ ਤਸਵੀਰ

ਨੋਵਾ ਸਕੋਸ਼ੀਆ: ਆਉਣ ਵਾਲੇ 10 ਡਾਲਰ ਦੇ ਨਵੇਂ ਨੋਟਾਂ ਤੇ ਪਹਿਲੀ ਕੈਨੇਡੀਅਨ ਮਹਿਲਾ ਦੀ ਤਸਵੀਰ ਛਪੇਗੀ। ਵਾਇਓਲਾ ਡੇਸਮੰਡ ਪਹਿਲੀ ਕੈਨੇਡੀਅਨ ਮਹਿਲਾ ਹੈ ਜਿਸ ਦੀ ਤਸਵੀਰ ਨਿਯਮਿਤ ਤੌਰ ‘ਤੇ ਛਪਣ ਵਾਲੇ ਬੈਂਕਨੋਟ ਉੱਤੇ ਹੋਵੇਗੀ । ਨੋਵਾ ਸਕੋਸ਼ੀਆ ਦੀ ਸਿਵਲ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਤੇ ਕਾਰੋਬਾਰੀ ਮਹਿਲਾ ਵਾਇਓਲਾ ਡੈਸਮੰਡ ਦੀ ਭੈਣ ਰੌਬਸਨ ਨੇ ਕਿਹਾ ਕਿ ਸਿਆਹ ਨਸਲ ਦੀ ਮਹਿਲਾ ਨੂੰ ਨੋਟ ਉੱਤੇ ਛਾਪਣ ਦੇ ਫੈਸਲੇ ਉੱਤੇ ਯਕੀਨ ਨਹੀਂ ਹੁੰਦਾ।

ਰੌਬਸਨ ਨੇ ਕਿਹਾ ਕਿ ਸਿਆਹ ਨਸਲ ਦੀ ਔਰਤ ਨੂੰ ਸ਼ਾਮਲ ਕਰਨਾ ਬਰਾਬਰੀ ਵੱਲ ਚੁੱਕਿਆ ਗਿਆ ਇੱਕ ਵੱਡਾ ਕਦਮ ਹੈ। 92 ਸਾਲਾ ਦੀ ਹੋਣ ਜਾ ਰਹੀ ਰੌਬਸਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਕਾਫੀ ਖੁਸ਼ ਹੈ ਤੇ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੀ। ਵਿੰਨੀਪੈੱਗ ਵਿੱਚ ਜਿੱਥੇ ਸੋਮਵਾਰ ਨੂੰ ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਤੇ ਮਿਊਜ਼ੀਅਮ ਦੇ ਪ੍ਰੈਜ਼ੀਡੈਂਟ ਜੌਹਨ ਯੰਗ ਵੱਲੋਂ ਰਸਮੀ ਤੌਰ ਉੱਤੇ ਬੈਂਕ ਨੋਟ ਨੂੰ ਲਾਂਚ ਕੀਤਾ ਜਾਵੇਗਾ ਉੱਥੇ ਰੌਬਸਨ ਨਵੇਂ ਨੋਟ ਨਾਲ ਪਹਿਲੀ ਖਰੀਦਦਾਰੀ ਕਰੇਗੀ।
ਆਪਣੀ ਪਹਿਲੀ ਖਰੀਦ ਵਜੋਂ ਰੌਬਸਨ ਇੱਕ ਕਿਤਾਬ ਲੈਣ ਦੀ ਯੋਜਨਾ ਬਣਾ ਰਹੀ ਹੈ ਜਿਹੜੀ ਉਸ ਵੱਲੋਂ ਕੇਪ ਬ੍ਰੈਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਗ੍ਰਾਹਮ ਰੇਅਨੌਲਡਜ਼ ਵੱਲੋਂ ਡੈਸਮੰਡ ਦੀ ਜਿ਼ੰਦਗੀ ਤੇ ਵਿਰਸੇ ਬਾਰੇ ਲਿਖੀ ਗਈ ਹੈ। ਫਿਰ ਉਹ ਇਸ ਕਿਤਾਬ ਨੂੰ ਆਪਣੀ 12 ਸਾਲਾ ਪੋਤੀ ਨੂੰ ਦੇਣਾ ਚਾਹੁੰਦੀ ਹੈ ਤਾਂ ਕਿ ਉਹ ਆਪਣੀ ਮਹਾਨ ਰਿਸ਼ਤੇਦਾਰ ਦੀ ਕਹਾਣੀ ਤੋਂ ਵਾਕਿਫ ਹੋ ਸਕੇ।

8 ਨਵੰਬਰ, 1946 ‘ਚ ਡੇਸਮੰਡ ਨੂੰ ਨਿਊ ਗਲਾਸਗੋ ‘ਚ ਰੋਸਲੈਂਡ ਥਰੇਟਰ ਦੇ ‘ਵਾਈਟਸ ਓਨਲੀ’ (ਸਿਰਫ ਗੋਰਿਆਂ ਲਈ) ਸੈਕਸ਼ਨ ਨੂੰ ਛੱਡਣ ਤੋਂ ਇਨਕਾਰ ਕਰਨ ‘ਤੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕੈਨੇਡੀਅਨ ਇਤਿਹਾਸ ਵਿੱਚ ਨਸਲੀ ਵਿਤਕਰੇ ਦੇ ਸਭ ਤੋਂ ਹਾਈ ਪ੍ਰੋਫ਼ਾਈਲ ਕੇਸ ਬਣ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button