InternationalPunjabTop News

ਨੈਂਸੀ ਨੂੰ 18 ਵਾਰ ਮਾਰਿਆ ਗਿਆ ਚਾਕੂ, ਜੀਭ ਵੀ ਕੱਟੀ, ਮਾਂ ਨੇ ਕੀਤੇ ਵੱਡੇ ਖੁਲਾਸੇ

ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸਦਾ ਕਤਲ ਵਿੰਡਸਰ ਦੇ ਇੱਕ ਕਸਬੇ ਲਾਸਾਲੇ ਵਿੱਚ ਕੀਤਾ ਗਿਆ ਸੀ। ਉਹ ਉਸ ਸ਼ਾਮ ਇੱਕ ਮਰੀਜ਼ ਨੂੰ ਮਿਲਣ ਗਈ ਸੀ ਤੇ ਮਰੀਜ਼ ਦੇ ਘਰ ਤੋਂ ਬਾਹਰ ਨਿਕਲਦੇ ਹੀ ਉਸ ਨੂੰ ਮਾਰ ਦਿੱਤਾ ਗਿਆ। ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨੂੰ ਟ੍ਰੈਪ ਲਗਾ ਕੇ ਮਾਰਿਆ ਗਿਆ ਸੀ ਤੇ ਕਤਲ ਵਾਲੀ ਥਾਂ ‘ਤੇ ਕੋਈ ਸੀਸੀਟੀਵੀ ਕੈਮਰੇ ਨਹੀਂ ਸਨ।
ਨੈਂਸੀ ਗਰੇਵਾਲ, ਜੋ ਕਿ ਮੂਲ ਰੂਪ ‘ਚ ਲੁਧਿਆਣਾ ਦੇ ਨਾਰੰਗ ਪਿੰਡ ਦੀ ਰਹਿਣ ਵਾਲੀ ਹੈ, ਨੂੰ ਕੈਨੇਡਾ ਦੇ ਵਿੰਡਸਰ ਦੇ ਕਸਬੇ ਲਾਸਾਲੇ  ‘ਚ ਇੱਕ ਘਰ ਦੇ ਬਾਹਰ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨੈਂਸੀ ਗਰੇਵਾਲ ਦਾ ਮੰਗਲਵਾਰ ਦੇਰ ਸ਼ਾਮ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀਨ। ਨੈਂਸੀ ਗਰੇਵਾਲ ਦੀ ਮਾਂ ਨੇ ਕਤਲ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕਰਦੇ ਹੋਏ ਕਿਹਾ ਕਿ ਉਸਦੀ ਧੀ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਤੇ ਉਸਦੇ ਘਰ ਨੂੰ ਦੋ ਮਹੀਨੇ ਪਹਿਲਾਂ ਅੱਗ ਲਗਾ ਦਿੱਤੀ ਗਈ ਸੀ।
ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸਦਾ ਕਤਲ ਵਿੰਡਸਰ ਦੇ ਇੱਕ ਕਸਬੇ ਲਾਸਾਲੇ ਵਿੱਚ ਕੀਤਾ ਗਿਆ ਸੀ। ਉਹ ਉਸ ਸ਼ਾਮ ਇੱਕ ਮਰੀਜ਼ ਨੂੰ ਮਿਲਣ ਗਈ ਸੀ ਤੇ ਮਰੀਜ਼ ਦੇ ਘਰ ਤੋਂ ਬਾਹਰ ਨਿਕਲਦੇ ਹੀ ਉਸ ਨੂੰ ਮਾਰ ਦਿੱਤਾ ਗਿਆ। ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨੂੰ ਟ੍ਰੈਪ ਲਗਾ ਕੇ ਮਾਰਿਆ ਗਿਆ ਸੀ ਤੇ ਕਤਲ ਵਾਲੀ ਥਾਂ ‘ਤੇ ਕੋਈ ਸੀਸੀਟੀਵੀ ਕੈਮਰੇ ਨਹੀਂ ਸਨ।
ਨੈਂਸੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਚਾਕੂ ਮਾਰ ਕੇ ਮਾਰ ਕਤਲ ਕੀਤਾ ਗਿਆ, ਉਸ ਦੇ ਪੇਟ ‘ਚ 18 ਵਾਰ ਚਾਕੂ ਮਾਰਿਆ ਗਿਆ ਸੀ ਤੇ ਹੁਣ ਇਹ ਵੀ ਪਤਾ ਚਲਿਆ ਹੈ ਕਿ ਉਸ ਦੀ ਜੀਭ ਵੀ ਕੱਟ ਦਿੱਤੀ ਗਈ ਸੀ। ਪਹਿਲੀ ਵਾਰ ਜਦੋਂ ਉਸ ਨੂੰ ਚਾਕੂ ਮਾਰਿਆ ਗਿਆ ਸੀ ਤਾਂ ਗੇਟ ਲਾਕ ਹੋ ਗਿਆ ਤੇ ਜਦੋਂ ਉਹ ਜੰਗਲ ਵੱਲ ਭੱਜੀ ਤਾਂ ਉਸ ਦਾ ਉੱਥੇ ਕਤਲ ਕਰ ਦਿੱਤਾ ਗਿਆ। ਨੈਂਸੀ ਦੀ ਮਾਂ ਨੇ ਕਿਹਾ ਕਿ ਇਹ ਨਸ਼ੇੜੀਆਂ ਦਾ ਕੰਮ ਸੀ, ਜਿਨ੍ਹਾਂ ਨੇ ਉਸ ਦੀ ਧੀ ਨੂੰ ਮਾਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button