Breaking NewsD5 specialIndiaNewsTop News

ਖ਼ਤਰਨਾਕ ! ਘਰ ‘ਚ ਪਰਿਵਾਰ ਨੂੰ ਸੁਪਾਰੀ ਖਾਂਦੇ ਦੇਖ ਮਾਸੂਮ ਬੱਚੀ ਹੋਈ ਨਸ਼ੇ ਦੀ ਆਦੀ, ਹੋਇਆ ਕੈਂਸਰ

ਨਵੀਂ ਦਿੱਲੀ : ਬੱਚਿਆਂ ‘ਚ ਸੰਸਕਾਰਾਂ ਦਾ ਵਿਕਾਸ ਹਮੇਸ਼ਾ ਘਰ ਦੇ ਵੱਡੇ – ਬੁਜ਼ੁਰਗਾਂ ਤੋਂ ਹੀ ਹੁੰਦਾ ਹੈ। ਇਸ ਲਈ ਘਰ ‘ਚ ਸਭ ਤੋਂ ਪਹਿਲਾਂ ਵੱਡਿਆਂ ਨੂੰ ਆਪਣੇ ਚਾਲ ਚੱਲਣ ਠੀਕ ਰੱਖਣ ਦੀ ਜ਼ਰੂਰਤ ਹੈ। ਇਸ ਨਾਲ ਸਬੰਧਿਤ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਲਈ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਸੁਪਾਰੀ ਖਾਣ ਦੀ ਆਦਤ ਬੇਹੱਦ ਖ਼ਤਰਨਾਕ ਸਾਬਿਤ ਹੋਈ ਹੈ। ਦਰਅਸਲ ਪਰਿਵਾਰ ਵਾਲਿਆਂ ਨੂੰ ਦੇਖ ਕੇ ਉਹ ਵੀ ਸੁਪਾਰੀ ਖਾਣ ਦੀ ਇੰਨੀ ਆਦੀ ਹੋ ਗਈ ਕਿ ਉਸ ਨੂੰ ਮੂੰਹ ਦਾ ਕੈਂਸਰ ਹੋ ਗਿਆ। 5 ਸਾਲ ਦੀ ਮਾਸੂਮ ਦਾ ਇਲਾਜ਼ ਹੁਣ ਮੌਲਾਨਾ ਆਜ਼ਾਦ ਮੈਡੀਕਲ ਕਾਲਜ ‘ਚ ਚੱਲ ਰਿਹਾ ਹੈ।

Khabran Da Sira : ਚੋਰੀ ਕਰਦਾ ਫੜਿਆ ਗਿਆ ਮਾਨ ਦਾ ਖਾਸ! ਫੇਰ ਪੈਣਗੀਆਂ ਵੋਟਾਂ | D5 Channel Punjabi

ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਾਸੂਮ ਰੀਨਾ ਦਾ ਇਲਾਜ ਕਰ ਰਹੀ ਮੌਲਾਨਾ ਆਜ਼ਾਦ ਡੈਂਟਲ ਕਾਲਜ ਦੀ ਓਰਲ ਮੈਡੀਸਿਨ ਐਂਡ ਰੇਡੀਓਲਾਜੀ ਸਕੀ ਪ੍ਰਮੁੱਖ ਡਾ . ਸੁਨੀਤਾ ਗੁਪਤਾ ਨੇ ਦੱਸਿਆ ਕਿ ਰੀਨਾ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਸੁਪਾਰੀ ਕੱਟ ਕੇ ਰੱਖ ਦਿੰਦੇ ਸਨ ਅਤੇ ਆਉਂਦੇ – ਜਾਂਦੇ ਚੁੱਕ ਕੇ ਖਾ ਲੈਂਦੇ ਸੀ , ਜਿਸ ਨੂੰ ਦੇਖ ਕੇ ਬੱਚੀ ਵੀ ਅਜਿਹਾ ਕਰਨ ਲੱਗੀ। ਪਰਿਵਾਰ ਵਾਲਿਆਂ ਨੂੰ ਦੇਖ ਰੀਨਾ ਨੇ ਵੀ ਸੁਪਾਰੀ ਖਾਣੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਅੰਦਰ ਹੀ ਉਹ ਸੁਪਾਰੀ ਦੀ ਆਦੀ ਹੋ ਗਈ ।

Chandigarh ਦੀ ਕੁੜੀ ਦੀ ਸਕੂਟਰੀ ਚੋਂ ਮਿਲਿਆ ਨਾਂ ਦੱਸਣ ਯੋਗ ਸਮਾਨ! ਪੁਲਿਸ ਵੀ ਹੋਈ ਬੇਸ਼ਰਮ | D5 Channel Punjabi

ਲਗਾਤਾਰ ਸੁਪਾਰੀ ਖਾਣ ਕਾਰਨ ਰੀਨਾ ਨੇ ਦੁੱਧ ਤੱਕ ਪੀਣਾ ਬੰਦ ਕਰ ਦਿੱਤਾ ਅਤੇ ਫਿਰ ਇਸ ਤੋਂ ਬਾਅਦ ਉਸ ਨੇ ਖਾਣਾ ਵੀ ਛੱਡ ਦਿੱਤਾ। ਇੱਥੇ ਤੱਕ ਕਿ ਉਸ ਦਾ ਮੂੰਹ ਖੁੱਲ੍ਹਣਾ ਬੰਦ ਹੋ ਗਿਆ ਸੀ। ਜਾਂਚ ‘ਚ ਪਤਾ ਲੱਗਾ ਕਿ ਰੀਨਾ ਨੂੰ ਫਰਸਟ ਸਟੇਜ ਦਾ ਕੈਂਸਰ ਹੋ ਗਿਆ ਹੈ। ਉੱਥੇ ਹੀ ਇਸ ਤੋਂ ਪਹਿਲਾਂ ਪਰਿਵਾਰ ਵਾਲੇ ਇਲਾਜ ਦੀ ਬਜਾਏ ਝਾੜ – ਫੂਕ ਕਰਵਾਉਣ ‘ਚ ਸਮਾਂ ਬਰਬਾਦ ਕਰਦੇ ਰਹੇ। ਡਾ . ਸੁਨੀਤਾ ਨੇ ਦੱਸਿਆ ਕਿ ਪਰਿਵਾਰ ਵਾਲੇ ਇਹ ਗੱਲ ਮੰਨਣ ਲਈ ਰਾਜੀ ਹੀ ਨਹੀਂ ਸੀ ਕਿ ਬੱਚੀ ਨੂੰ ਕੈਂਸਰ ਹੋ ਗਿਆ ਹੈ। ਪਰਿਵਾਰ ਦਾ ਦਾਅਵਾ ਸੀ ਕਿ ਝਾੜ – ਫੂਕ ਤੋਂ ਬਾਅਦ ਉਸ ਦਾ ਮੂੰਹ ਖੁੱਲ੍ਹਣ ਲੱਗੇਗਾ। ਅਜਿਹੇ ‘ਚ ਪਰਿਵਾਰ ਵਾਲੇ ਰੀਨਾ ਨੂੰ ਲੈ ਕੇ ਚਲੇ ਗਏ। ਕੁਝ ਦਿਨਾਂ ਬਾਅਦ ਹੀ ਰੀਨਾ ਦੀ ਹਾਲਤ ਜ਼ਿਆਦਾ ਨਾਜ਼ੁਕ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲੇ ਮੁੜ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਲੈ ਕੇ ਆਏ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button