ਨਿਹੰਗ ਸਿੰਘਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਕੱਟਿਆ ਵਿਅਕਤੀ ਦਾ ਹੱਥ
ਬਠਿੰਡਾ : ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਾਹਰ ਨਿਹੰਗ ਸਿੰਘਾਂ ਵਲੋਂ ਇਕ ਸਿੱਖ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਿਹੰਗ ਸਿੰਘ ਵਲੋਂ 30 ਸਾਲ ਦੇ ਅਤਿੰਦਰਪਾਲ ਸਿੰਘ ਦੇ ਖੱਬੇ ਹੱਥ ’ਤੇ ਵਾਰ ਕੀਤਾ ਗਿਆ ਹੈ ਜਿਸ ਕਾਰਨ ਉਸ ਦੇ ਹੱਥ ’ਤੇ ਸੱਟ ਲੱਗੀ। ਪੀੜਤ ਵਿਅਕਤੀ ਦੇ ਹੱਥ ’ਤੇ ਪਲਸਤਰ ਕੀਤਾ ਗਿਆ ਹੈ।
ਸਵੇਰੇ ਕਰੀਬ 9:30 ਵਜੇ ਇੱਕ ਨਿਹੰਗ ਸਿੰਘ ਉਸ ਦੀ ਦੁਕਾਨ ‘ਤੇ ਆਇਆ ਅਤੇ ਬਿਨ੍ਹਾਂ ਪੈਸੇ ਦਿੱਤੇ ਕੁੱਝ ਸਮਾਨ ਚੁੱਕ ਕੇ ਚਲਾ ਗਿਆ। ਉਹ ਨਿਹੰਗ ਸਿੰਘ ਦੁਬਾਰਾ ਆਇਆ ਅਤੇ ਆਪਣੇ ਨਾਲ ਇੱਕ ਦਰਜਨ ਦੇ ਕਰੀਬ ਨਿਹੰਗ ਸਿੰਘ ਨੂੰ ਲੈ ਕੇ ਆਇਆ ਅਤੇ ਸਾਰੇ ਨਿਹੰਗ ਸਿੰਘ ਉਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਭਰਾ ਗੁਰਪਾਲ ਸਿੰਘ ਦੇ ਨਾਲ ਬੇਵਜਾਹ ਲੜਾਈ ਕਰਨ ਲੱਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.