ਅੱਜ ਬਿਹਾਰ ਦੀ ਰਾਜਨੀਤੀ ਵਿੱਚ ਕਾਫੀ ਹਲਚਲ ਮਚੀ ਹੋਈ ਹੈ। ਨਿਤੀਸ਼ ਕੁਮਾਰ ਨੇ ਸਵੇਰੇ ਕਰੀਬ 11 ਵਜੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਨਿਤੀਸ਼ ਨੇ ਭਾਜਪਾ ਨੂੰ ਸਮਰਥਨ ਦਾ ਪੱਤਰ ਦੇ ਕੇ ਸਰਕਾਰ ਬਣਾਉਣ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਸੀਐੱਮ ਹਾਊਸ ‘ਚ ਨਿਤੀਸ਼ ਦੀ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਬੈਠਕ ਹੋਈ। ਇੱਥੇ ਨਿਤੀਸ਼ ਨੇ ਅਸਤੀਫ਼ੇ ਦਾ ਐਲਾਨ ਕੀਤਾ। ਜਾਣਕਾਰੀ ਮੁਤਾਬਕ ਅੱਜ ਸ਼ਾਮ ਨੂੰ ਹੀ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ।ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ 2 ਡਿਪਟੀ ਸੀਐਮ ਦੇ ਨਾਲ ਸਹੁੰ ਚੁੱਕਣਗੇ। ਇਹ ਦੋਵੇਂ ਉਪ ਮੁੱਖ ਮੰਤਰੀ ਭਾਜਪਾ ਦੇ ਹੋ ਸਕਦੇ ਹਨ। ਭਾਜਪਾ-ਜੇਡੀਯੂ ਦੇ 14-14 ਮੰਤਰੀ ਸਹੁੰ ਚੁੱਕ ਸਕਦੇ ਹਨ। ਜੀਤਨ ਰਾਮ ਮਾਂਝੀ ਦੀ ਪਾਰਟੀ ਨੇ ਵੀ 2 ਮੰਤਰੀ ਅਹੁਦਿਆਂ ਦੀ ਮੰਗ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ। ਨੱਡਾ 3 ਵਜੇ ਪਟਨਾ ਪਹੁੰਚ ਰਹੇ ਹਨ।ਇੱਥੇ ਪਟਨਾ ‘ਚ ਰਾਸ਼ਟਰੀ ਜਨਤਾ ਦਲ ਦੀ ਬੈਠਕ ਦੌਰਾਨ ਤੇਜਸਵੀ ਨੇ ਦਾਅਵਾ ਕੀਤਾ ਕਿ ਅਸਲ ਖੇਡ ਅਜੇ ਖੇਡੀ ਜਾਣੀ ਹੈ। ਨਿਤੀਸ਼ ਸਾਡੇ ਸਤਿਕਾਰਯੋਗ ਵਿਅਕਤੀ ਸਨ ਅਤੇ ਰਹਿਣਗੇ। ਜੋ ਕੰਮ ਦੋ ਦਹਾਕਿਆਂ ਵਿੱਚ ਨਹੀਂ ਹੋ ਸਕਿਆ, ਅਸੀਂ ਥੋੜ੍ਹੇ ਸਮੇਂ ਵਿੱਚ ਕਰ ਲਿਆ। ਲਾਲੂ ਨੇ ਆਪਣੇ ਮੰਤਰੀਆਂ ਨੂੰ ਅਸਤੀਫਾ ਨਾ ਦੇਣ ਲਈ ਕਿਹਾ ਹੈ। ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਪੂਰਨੀਆ ਵਿੱਚ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.