NewsBreaking NewsD5 specialPunjab

ਨਵਾਂ ਝਟਕਾ, ਪਾਲਤੂ ਕੁੱਤੇ ਰੱਖਣ ਦਾ ਭਰੋ ਟੈਕਸ | ਖ਼ਜ਼ਾਨਾ ਭਰਨ ਦੀ ਸਕੀਮ, ਪਰ ਅਵਾਰਾ ਕੁੱਤਿਆਂ ਦਾ ਕੋਈ ਹੱਲ ਨਹੀਂ

ਲੁਧਿਆਣਾ : ਅਵਾਰਾ ਕੁੱਤਿਆਂ ‘ਤੇ ਨਕੇਲ ਪਾਉਣ ਦੀ ਬਜਾਏ ਹੁਣ ਘਰਾਂ ‘ਚ ਰੱਖੇ ਕੁੱਤਿਆਂ ਤੇ ਬਿੱਲੀਆਂ ਪਾਲਣ ਦੇ ਸ਼ੌਕੀਨ ਲੋਕਾਂ ਨੂੰ ਪ੍ਰਸ਼ਾਸਨ ਨੇ ਵੱਡਾ ਝਟਕਾ ਦਿੱਤਾ ਹੈ। ਇਹਨਾਂ ਪਾਲਤੂ ਕੁੱਤਿਆਂ ਦੇ ਗਲਾਂ ‘ਚ ਹੁਣ ਨੰਬਰ ਪਲੇਟ ਲਟਕਾਉਣੀ ਲਾਜ਼ਮੀ ਹੋਵੇਗੀ। ਇਹ ਫ਼ੁਰਮਾਨ ਨਗਰ ਨਿਗਮ ਲੁਧਿਆਣਾ ਨੇ ਜਾਰੀ ਕੀਤੇ ਹਨ। ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਏਸ ਲਈ ਆਨਲਾਇਨ ਰਜਿਸਟ੍ਰੇਸ਼ਨ ਹੋਵੇਗੀ http://pets.mcludhiana.gov.in/.. ਵੈਬਸਾਇਟ ‘ਤੇ ਜਾ ਕੇ ਤੁਸੀ ਇਹ ਪ੍ਰਫੋਰਮਾ ਭਰ ਸਕਦੇ ਹੋ। ਇਸ ਵੈਬਸਾਇਟ ਨੂੰ ਨਗਰ ਨਿਗਮ ਲੁਧਿਆਣਾ ਦੀ ਵੈਬਸਾਇਟ ਨਾਲ ਜੋੜਿਆ ਗਿਆ ਹੈ।

ਆਹ ਬੈਂਕ ‘ਚ ਕਰੋੜਾਂ ਰੁਪਏ ਫਸੇ, ਆਪਣਾ ਆਪਣਾ ਖਾਤਾ ਚੈੱਕ ਕਰਲੋ

ਇਸ ਮੌਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਕਾਂਗਰਸੀ ਕੌਂਸਲਰ ਮਮਤਾ ਆਸ਼ੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਜਲਦ ਤੋਂ ਜਲਦ ਕਰਵਾਉਣ। ਕੁੱਤਾ ਪਾਲਣ ਵਾਲੇ ਇਕ ਵਿਅਕਤੀ ਦਾ ਕਹਿਣਾ ਸੀ ਕਿ ਉਹ ਫੀਸ ਦਾ ਭਰ ਦੇਣਗੇ ਪਰ ਅਵਾਰਾ ਕੁੱਤਿਆਂ ਦੀ ਕੀ ਹੱਲ ਕੱਢਿਆ ਜਾਵੇਗਾ। ਹੁਣ ਮਾਲਕ ਤੋਂ ਬਿਨਾਂ ਜਾਂ ਟੋਕਣ ਬਗੈਰ ਘੁੰਮਦੇ ਲਾਵਾਰਿਸ ਕੁੱਤਿਆਂ ਨੂੰ ਨਗਰ ਨਿਗਮ ਜ਼ਬਤ ਕਰੇਗਾ ਤੇ ਜੇਕਰ ਕੋਈ ਕੁੱਤਾ ਨੁਕਸਾਨ ਕਰਦਾ ਹੈ ਤਾਂ ਇਸ ਦੀ ਭਰਪਾਈ ਮਾਲਕ ਤੋਂ ਹੋਵੇਗੀ।

ਲ਼ੋਨ ਦੀ ਕਿਸ਼ਤ ਨਹੀਂ ਭਰ ਸਕਦੇ ਲੋਕ, ਇਹਨਾਂ ਲੋਕਾਂ ਦੀ ਵੀ ਸਾਰ ਲਓ ਕੈਪਟਨ ਸਾਬ੍ਹ

ਹੋਰ ਤਾਂ ਹੋਰ ਗੰਦਗੀ ਫੈਲਾਉਣ ਵਾਲੇ ਕੁੱਤੇ ਦਾ ਜ਼ੁਰਮਾਨਾ ਮਾਲਕ ਨੂੰ ਭਰਨਾ ਪਵੇਗਾ ਪਰ ਸਵਾਲ ਇਹ ਕਿ ਉਹਨਾਂ ਅਵਾਰਾ ਕੁੱਤਿਆਂ ਦਾ ਵਾਲੀ ਵਾਰਸ ਕੌਣ ਬਣੇਗਾ। ਜਿੰਨਾਂ ਦੀ ਗਿਣਤੀ ਪੰਜਾਬ ‘ਚ 3 ਲੱਖ ਤੋਂ ਵੱਧ ਹੈ ਤੇ ਇਹਨਾਂ ‘ਚ ਕਰੀਬ 80 ਫ਼ੀਸਦੀ ਅਵਾਰਾ ਕੁੱਤੇ ਪਿੰਡਾਂ ‘ਚ ਹਨ। ਜੋ ਆਏ ਦਿਨ ਮਾਸੂਮਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਜ਼ਰਾ ਉਹਨਾਂ ਵੱਲ ਵੀ ਗੌਰ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button