RELEGION REFLECTIONS

ਧਰਮ : ਜ਼ਿੰਦਗੀ ਜਿਊਣ ਦਾ ਤਰੀਕਾ

ਅਮਰਜੀਤ ਸਿੰਘ ਵੜੈਚ

ਦੁਨੀਆਂ ਵਿੱਚ ਇਕ ਅੰਦਾਜ਼ੇ ਅਨੁਸਾਰ 4000 ਤੋਂ 4300 ਧਰਮ ਹਨ। ਵੈਸੇ ਇਸਾਈ ਧਰਮ ਵਿਸ਼ਵ ਦਾ ਸਭ ਤੋਂ ਵੱਧ ਮੰਨਿਆ ਜਾਣ ਵਾਲਾ ਧਰਮ ਹੈ ਅਤੇ ਤਕਰੀਬਨ ਦੁਨੀਆਂ ਦੇ ਹਰ ਮੁਲਕ ਵਿੱਚ ਇਸ ਦੇ ਪੈਰੋਕਾਰ ਮਿਲ ਜਾਂਦੇ ਹਨ। ਉਂਜ ਹਿੰਦੂ ਧਰਮ ਨੂੰ ਸਭ ਤੋਂ ਪੁਰਾਣਾ ਅਤੇ ਸਿਖ ਧਰਮ ਨੂੰ ਸਭ ਤੋਂ ਨਵਾਂ ਧਰਮ ਮੰਨਿਆ ਜਾਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ 2050 ਤੱਕ ਇਸਲਾਮ ਧਰਮ ਵੀ ਇਸਾਈ ਮਤ ਦੇ ਬਰਾਬਰ ਪਹੁੰਚ ਜਾਵੇਗਾ।

ਹਰ ਧਰਮ ਮਨੁੱਖ ਨੂੰ ਜੀਵਨ ਜਿਊਣ ਦਾ ਸਲੀਕਾ ਦੱਸਦਾ ਹੈ ਕਿ ਮਨੁੱਖ ਕਿਵੇਂ ਇਸ ਦੁਨੀਆਂ ਵਿੱਚ ਪਿਆਰ ਅਤੇ ਖਲੂਸ ਨਾਲ ਰਹਿ ਕੇ ਇਸ ਦੁਨੀਆਂ ਨੂੰ ਖ਼ੂਬਸੂਰਤ ਬਣਾਇਆ ਜਾ ਸਕਦਾ ਹੈ ਪਰ ਅੱਜ ਕੱਲ੍ਹ ਦੁਨੀਆਂ ਦੇ ਹਾਲਾਤ ਬਿਲਕੁਲ ਇਸ ਦੇ ਉਲਟ ਹਨ।  ਦੁਨੀਆਂ ਵਿੱਚ ਇਕ ਦੂਜੇ ‘ਤੇ ਕਬਜ਼ਾ ਕਰਨ ਲਈ ਹਰ ਮੁਲਕ ਸਕੀਮਾਂ ਘੜਦਾ ਰਹਿੰਦਾ ਹੈ। ਦੁਨੀਆਂ ਦੋ ਸੰਸਾਰ ਜੰਗਾਂ ਦਾ ਸੰਤਾਪ ਹੰਡਾ ਚੁੱਕੀ ਹੈ ਜਿਸ ਵਿੱਚ ਲੱਖਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।

ਦੁਨੀਆਂ ਵਿੱਚ ਧਰਮਾਂ ਦੀ ਗਿਣਤੀ ਪੱਕੀ ਨਹੀਂ ਪਰ ਫਿਰ ਵੀ ਕੁਝ ਅੰਕੜੇ ਜ਼ਰੂਰ ਧਰਮਾਂ ਦੀ ਸਥਿਤੀ ਸਪੱਸ਼ਟ ਕਰਦੇ ਹਨ ;
ਧਰਮ                                  ਕੁਲ ਆਬਾਦੀ                                                              ਫ਼ੀਸਦੀ
ਇਸਾਈ ਧਰਮ                       ਇਕ ਅਰਬ 91 ਕਰੋੜ                                                    31.02 %
ਇਸਲਾਮ ਧਰਮ                     ਇਕ ਅਰਬ ਸੋਲ਼ਾਂ ਕਰੋੜ                                                 25.01%
ਹਿੰਦੂ ਧਰਮ                            ਇਕ ਅਰਬ 16ਕਰੋੜ                                                    15.01%
ਬੁੱਧ ਧਰਮ                             ਪੰਜ ਕਰੋੜ 70 ਲੱਖ                                                      06.09%
ਲੋਕ-ਧਰਮ                           ਚਾਰ ਕਰੋੜ 30 ਲੱਖ                                                      05.07%
ਹੋਰ ਧਰਮ                             ਛੇ ਕਰੋੜ 10 ਲੱਖ                                                        00.05%
ਸਿਖ ਧਰਮ                           ਦੋ ਕਰੋੜ 70 ਲੱਖ(ਲੱਗਭੱਗ)                                            00.03%
ਬਿਨ੍ਹਾਂ ਧਰਮ                           ਇਕ ਅਰਬ 19 ਕਰੋੜ                                                   16.00%
ਇਨੇ ਧਰਮਾਂ ਦੇ ਹੁੰਦਿਆਂ ਦੁਨੀਆਂ ਵਿੱਚ ਅਸ਼ਾਂਤੀ ਹੈ ਜੇਕਰ ਇਹ ਨਾ ਹੁੰਦੇ ਤਾਂ ਮਨੁੱਖ ਨੇ ਜਾਨਵਰਾਂ ਵਾਂਗ ਹੀ ਜੀਣਾ ਸੀ। ਬਹੁਤ ਸਾਰੇ ਲੋਕਾਂ ਅੰਦਰ ਧਰਮ ਦਾ ਡਰ/ਅਨੁਸਾਸ਼ਨ ਹੀ ਉਨ੍ਹਾਂ ਨੂੰ ਮਾੜੇ ਕੰਮਾਂ ਤੋਂ ਵਰਜਦਾ ਹੈ। ਵੈਸੇ ਦੁਨੀਆਂ ਵਿੱਚ ਬਹੁਤੇ ਦੰਗੇ ਧਰਮਾਂ ਕਰਕੇ ਹੋਣ ਦੇ ਹੀ ਅੰਕੜੇ ਹਨ ਭਾਰਤ ਵੀ ਉਨ੍ਹਾਂ ਮੁਲਕਾਂ ਵਿੱਚ ਹੀ ਆਉਂਦਾ ਹੈ ਜਿਥੇ ਧਰਮ ਦੇ ਨਾਂ ‘ਤੇ ਵੱਧ ਦੰਗੇ ਹੁੰਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button