RELEGION REFLECTIONS

ਕਈ ਧਰਮਾਂ ਦਾ ਦੇਸ਼ ਭਾਰਤ

ਅਮਰਜੀਤ ਸਿੰਘ ਵੜੈਚ

ਭਾਰਤ ਦੀ ਸਭ ਤੋਂ ਵਿਲੱਖਣਤਾ ਇਸ ਵਿੱਚ ਹੈ ਕਿ ਇਥੇ ਕਈ ਭਾਸਾਵਾਂ, ਧਰਮ, ਜ਼ਾਤਾ, ਬੋਲੀਆਂ, ਸੱਭਿਆਚਾਰ, ਇਲਾਕੇ ਮੌਸਮ, ਮਿੱਟੀ ਅਤੇ ਪਾਣੀ ਹਨ। ਭਾਰਤੀ ਸੰਵਿਧਾਨ ਵਿੱਚ ਇਸ ਦਾ ਵਿਸ਼ੇਸ਼ ਜ਼ਿਕਰ ਵੀ ਹੈ ਜਿਸ ਤਹਿਤ ਹਰ ਭਾਰਤੀ ਨਾਗਰਿਕ ਨੂੰ ਆਪਣੀ ਮਨਮਰਜ਼ੀ ਦਾ ਧਰਮ ਮੰਨਣ ਦੀ ਆਜ਼ਾਦੀ ਹੈ। ਸਾਡੇ ਦੇਸ਼ ਵਿੱਚ ਤਾਂ ਅਨੇਕਾਂ ਹੀ ਧਰਮ ਹਨ ਪਰ ਮੁੱਖ ਰੂਪ ਵਿੱਚ ਛੇ ਧਰਮ ਹੀ ਹਨ : ਹਿੰਦੂ, ਮੁਸਲਮਾਨ, ਇਸਾਈ, ਸਿੱਖ, ਬੁੱਧ ਅਤੇ ਜੈਨ ਧਰਮ।

ਇਸ ਤੋਂ ਇਲਾਵਾ ਹੋਰ ਕਈ ਧਰਮ ਹਨ ਜਿਨ੍ਹਾਂ ਦੀ ਅਬਾਦੀ ਬਹੁਤ ਘੱਟ ਹੈ ਅਤੇ ਉਹ ਧਰਮ ਕਿਸੇ ਨਾ ਕਿਸੇ ਰੂਪ ਵਿੱਚ ਮੁੱਖ ਧਰਮਾਂ ‘ਚੋਂ ਹੀ ਨਿਕਲੇ ਹਨ। ਕੁਝ ਲੋਕ ਅਜਿਹੇ ਹਨ ਜੋ ਇਹ ਮੰਨਦੇ ਹਨ ਕਿ ਉਨ੍ਹਾਂ ਦਾ ਕੋਈ ਵੀ ਦੁਨਿਆਵੀ ਧਰਮ ਨਹੀਂ ਹੈ ਪਰ ਉਹ ਸਿਰਫ਼ ਮਨੁੱਖਤਾ ਨੂੰ ਹੀ ਧਰਮ ਸਮਝਦੇ ਅਤੇ ਮੰਨਦੇ ਹਨ। ਹੇਠਾਂ ਬਾਰਤ ਵਿਚਲੇ ਧਰਮਾਂ ਦੀ ਪ੍ਰਤੀਸ਼ਤ ਦੇ ਹਿਸਾਬ ਨਾਲ ਸੂਚੀ ਦੇ ਰਹੇ ਹਾਂ :

ਸਰੋਤ : Office of the Registrar General & Census of Commissinor ,India , MHA, Govt of India/PIB (25.8.2015)

ਉਪਰੋਕਤ ਤੱਥਾਂ ਦਾ ਵਿਸ਼ਲੇਸ਼ਣ ਕਰਨ ‘ਤੇ ਪਤਾ ਲੱਗਦਾ ਹੈ ਕਿ 2001 ਅਤੇ 2011 ਦੀ ਜਨ-ਗਣਨਾ ਦੇ ਅੰਕੜਿਆਂ ਵਿੱਚ ਫ਼ਰਕ ਪੈ ਗਿਆ ਹੈ। ਇਸ ਰੁਝਾਨ ਤੋਂ ਪਤਾ ਲੱਗਦਾ ਹੈ ਕਿ 2001 ਦੇ ਮੁਕਾਬਲੇ 2011 ਦੀ ਹਿੰਦੂ ਅਤੇ ਸਿੱਖਾਂ ਦੀ ਜੰਨਸੰਖਿਆ ਦੀ ਪ੍ਰਤੀਸ਼ਤਾ ਵਿੱਚ ਗਿਰਾਵਟ ਆਈ ਹੈ। ਇਸ ਦਾ ਮਤਲਬ ਇਹ ਹੈ ਕਿ ਕੁਲ ਜਨਸੰਖਿਆ ਵਿੱਚ ਤਾਂ ਵਾਧਾ ਹੋਇਆ ਹੈ ਪਰ ਦੂਜੇ ਧਰਮਾਂ ਦੀ ਜਨਸੰਖਿਆ ਜ਼ਿਆਦਾ ਵਧੀ ਹੈ। ਵੈਸੇ ਹਿੰਦੂ ਧਰਮ ਦੇਸ਼ ਦੇ 27 ਰਾਜਾਂ ਵਿੱਚ ਬਹੁਗਿਣਤੀ ਵਿੱਚ ਹੈ ਸਿਰਫ 8 ਰਾਜਾਂ ਮਨੀਪੁਰ, ਅਰੁਣਾਚਲ ਪ੍ਰਦੇਸ਼, ਮੀਜ਼ੋਰਮ, ਲਕਸ਼ਦੀਪ, ਨਾਗਾਲੈਂਡ, ਮੇਘਾਲਿਆ, ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਹੀ ਘੱਟ ਗਿਣਤੀ ਵਿੱਚ ਹੈ। ਮੁਸਲਮਾਨ ਭਾਈਚਾਰੇ ਦੀ ਆਸਾਮ ਵਿੱਚ 30.9%,ਪੱਛਮੀ ਬੰਗਾਲ -25.2%, ਕੇਰਲਾ-24, 7%,ਯੂਪੀ-18.5%ਅਤੇ ਬਿਹਾਰ ਵਿੱਚ 16.5 % ਆਬਾਦੀ ਹੈ। ਇਸਾਈ ਧਰਮ ਦੀ ਤਿੰਨ ਉਤਰ-ਪੂਰਬੀ ਰਾਜਾਂ ਨਾਗਾਲੈਂਡ, ਮੀਜ਼ੋਰਮ ਅਤੇ ਮੇਘਾਲਿਆ ਵਿੱਚ ਬਹੁਗਿਣਤੀ ਹੈ।

ਭਾਰਤ ਵਿੱਚ ਕੁੱਲ ਸਿਖ ਆਬਾਦੀ ਦਾ 75 ਫ਼ੀਸਦ ਪੰਜਾਬ ਵਿੱਚ ਹੈ। ਚੰਡੀਗੜ੍ਹ ਵਿੱਚ ਸਿੱਖਾਂ ਦੀ 16, ਦਿੱਲੀ 4, ਹਰਿਆਣਾ 5.5 ਉਤਰਾਖੰਡ 2.5 ਅਤੇ ਜੰਮੂ ਕਸ਼ਮੀਰ ਵਿੱਚ 2.5 ਫ਼ੀਸਦੀ ਵੱਸੋਂ ਹੈ। ਇਨ੍ਹਾਂ ਛੇ ਰਾਜਾਂ/ਯੂਟੀ ਵਿੱਚ ਭਾਰਤ ਦੀ 90 ਫ਼ੀਸਦ ਸਿੱਖ ਆਬਾਦੀ ਵਸੀ ਹੋਈ ਹੈ।
ਵੱਖ-ਵੱਖ ਭਾਰਤ ਵਿਚਲੇ ਧਰਮਾਂ ਦੀ ਆਬਾਦੀ ਦਾ ਵਾਧਾ 2001 ਤੋਂ 2011 ਤੱਕ ਦੇ ਦਹਾਕੇ ਦੇ ਅੰਕੜੇ ਹੇਠ ਅਨੁਸਾਰ ਹਨ :

ਸਰੋਤ : Office of the Registrar General & Census of Commissinor ,India , MHA, Govt of India/PIB (25.8.2015)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button