RELEGION REFLECTIONS

ਸਿੱਖ ਧਰਮ : ਵਿਸ਼ਵ ਦਾ ਪੰਜਵਾਂ ਧਰਮ

ਅਮਰਜੀਤ ਸਿੰਘ ਵੜੈਚ

ਵਿਸ਼ਵ ਵਿੱਚ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ 60 ਤੋਂ ਵੱਧ ਮੁਲਕਾਂ ਵਿੱਚ ਵਸੇ ਹੋਏ ਹਨ। ਇਨ੍ਹਾਂ ਦੀ ਕੁਲ ਆਬਾਦੀ ਤਕਰੀਬਨ ਤਿੰਨ ਕਰੋੜ ਹੈ। ਇਸਾਈ, ਇਸਲਾਮ, ਹਿੰਦੂ ਅਤੇ ਬੁੱਧ ਧਰਮ ਤੋਂ ਬਾਅਦ ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ। ਮੁੱਖ ਤੌਰ ‘ਤੇ ਸਿੱਖ ਭਾਰਤੀ ਪੰਜਾਬ ਵਿੱਚ ਹੀ ਵੱਡੀ ਗਿਣਤੀ ਵਿੱਚ ਹਨ ਜਿਥੇ ਇਨ੍ਹਾਂ ਦੀ ਆਬਾਦੀ ਅੱਧ ਤੋਂ ਜ਼ਿਆਦਾ ਹੈ। ਅਮਰੀਕਾ, ਕੈਨੇਡਾ, ਆਸਟਰੇਲੀਆ, ਯੂਕੇ, ਜਰਮਨੀ, ਫਰਾਂਸ, ਬੈਲਜੀਅਮ, ਇਟਲੀ, ਸਿੰਘਾਪੁਰ, ਹਾਂਗਕਾਂਗ, ਮਲੇਸ਼ੀ, ਪਾਕਿਸਤਾਨ, ਅਫਗਾਸਿਤਾਨ, ਨੇਪਾਲ, ਨਿਊਜ਼ੀਲੈਂਡ, ਫਿਲਪੀਨ, ਫਿਜ਼ੀ, ਪੁਰਤਗਾਲ ਆਦਿ ਕੁਝ ਮੁਲਕ ਹਨ ਜਿਥੇ ਚੰਗੀ ਗਿਣਤੀ ਵਿੱਚ ਸਿੱਖ ਰਹਿੰਦੇ ਹਨ। ਕੈਨੇਡਾ, ਯੂਕੇ, ਅਫ਼ਗਾਨਿਸਤਾਨ, ਅਤੇ ਪਾਕਿਸਤਾਨ ਵਿੱਚ ਤਾਂ ਸਿੱਖ ਰਾਜਨੀਤਕ ਤੌਰ ‘ਤੇ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ।

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਸਨ ਜਿਨ੍ਹਾਂ ਦਾ ਜਨਮ 1469 ਈਸਵੀ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਹੋਇਆ ਸੀ ਜਿਸ ਦਾ ਨਾਂ ਪਹਿਲਾਂ ਰਾਏ ਭੋਏ ਕੀ ਤਲਵੰਡੀ ਸੀ। ਸਿੱਖ ਧਰਮ ਦੇ ਦਸ ਗੁਰੂ ਸਹਿਬਾਨ ਹੋਏ ਹਨ : (1 ) ਗੁਰੂ ਨਾਨਕ ਦੇਵ ਜੀ, (2) ਗੁਰੂ ਅੰਗਦ ਦੇਵ ਜੀ (3) ਗੁਰੂ ਅਮਰ ਦਾਸ ਜੀ ( 4) ਗੁਰੂ ਰਾਮ ਦਾਸ ਜੀ (5) ਗੁਰੂ ਅਰਜੁਨ ਦੇਵ ਜੀ( 6) ਗੁਰੁ ਹਰ ਗੋਬਿੰਦ ਜੀ ( 7) ਗੁਰੂ ਹਰਿ ਰਾਏ ਜੀ ( 8) ਗੁਰੂ ਹਰਿ ਕਰਿਸ਼ਨ ਜੀ (9) ਗੁਰੂ ਤੇਗ ਬਹਾਦੁਰ ਜੀ ਅਤੇ (10) ਗੁਰੂ ਗੋਬਿੰਦ ਸਿੰਘ ਜੀ।

ਸਿੱਖ ਧਰਮ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਹਨ ਜੋ ਕਿ ਹਰ ਗੁਰਦੁਆਰਾ ਸਾਹਿਬਾਨ ਵਿੱਚ ਬਿਰਾਜਮਾਨ ਹਨ। ਸਿੱਖ ਧਰਮ ਲਈ ਸ੍ਰੀ ਹਰਿਮੰਦਰ ਦਰਬਾਰ ਸਾਹਿਬ, ਅੰਮ੍ਰਿਤਸਰ ਮੁੱਖ ਅਤੇ ਸਰਵੋਤਮ ਧਾਰਮਿਕ ਸਥਾਨ ਹੈ। ਹਰ ਸਿੱਖ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਉਥੋਂ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨਾ ਇਕ ਵੱਡੀ ਪ੍ਰਾਪਤੀ ਮੰਨੀ ਜਾਂਦ‌ੀ ਹੈ।

ਗਿ: ਸੋਹਣ ਸਿੰਘ ਸੀਤਲ ਆਪਣੀ ਕਿਤਾਬ,  ‘ਗੁਰ ਇਤਿਹਾਸ- ਦਸ ਪਾਤਸ਼ਾਹੀਆਂ’ ਵਿੱਚ ਲਿਖਦੇ ਹਨ ” ਗੁਰੂ ਅਮਰ ਦਾਸ ਜੀ ਦੀ ਆਗਿਆ ਪਾ ਕੇ ਗੁਰੂ ਰਾਮਦਾਸ ਜੀ ਨੇ ਹਾੜ ਵਦੀ 12,1629 ਬਿਕਰਮੀ, 1472 ਈ: ਨੂੰ ਇਕ ਸਰੋਵਰ ਦਾ ਟੱਕ ਲਾਇਆ ਜਿਸ ਨੂੰ ਅਸੀਂ ਸੰਤੋਖਸਰ ਕਹਿੰਦੇ ਹਾਂ। ਨਾਲ ਹੀ ਗੁਰੂ ਜੀ ਨੇ ਇਕ ਨਗਰ ਵਸਾਉਣ ਲਈ ਮੋਹੜੀ ਗੱਡ ਕੇ ਰਸਮ ਅਦਾ ਕੀਤੀ। ਜਿਸ ਨੂੰ ‘ਗੁਰੂ  ਕਾ ਚੱਕ ‘ਦਾ ਨਾਮ ਦਿੱਤਾ ਗਿਆ ਅਤੇ ਜੋ ਹੁਣ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ਼ ਪ੍ਰਸਿੱਧ ਹੈ। ”

ਬਾਦ ‘ਚ ਗੁਰੂ ਅਰਜੁਨ ਦੇਵ ਜੀ ਨੇ 1588 ਈ: ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਲਾਹੌਰ ਦੇ ਪ੍ਰਸਿੱਧ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ। ਜਿਸ ਨੂੰ ਅੱਜ ਕੱਲ੍ਹ ਵਿਸ਼ਵ ਵਿੱਚ ਗੋਲਨ ਟੈਂਪਲ (Golden Temple)s ਕਰਕੇ  ਜਾਣਿਆ ਜਾਂਦਾ ਹੈ। ਇਮਾਰਤਸਾਜ਼ੀ ਵਿੱਚ ਇਹ ਸਥਾਨ ਅੱਜ ਵੀ ਇਕ ਸ਼ਾਹਕਾਰ ਹੈ। ਇਹ ਇਮਾਰਤ ਸਰੋਵਰ ਦੇ ਐਨ ਵਿੱਚਕਾਰ ਸੁਸ਼ੋਭਿਤ ਹੈ ਅਤੇ ਇਸ ਦੀਆਂ ਦੀਵਾਰਾਂ ਹਮੇਸ਼ਾ ਸਰੋਵਰ ਦੇ ਪਵਿਤਰ ਜਲ ਵਿੱਚ ਹਮੇਸ਼ਾਂ ਜਲ-ਮਗਨ ਰਹਿੰਦੀਆਂ ਹਨ। ਇਸ ‘ਤੇ ਸੋਨੇ ਦੇ ਪੱਤਰ ਚੜ੍ਹਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਸਰੋਵਰ ਦੇ ਬਿਲਕੁਲ ਵਿਚਕਾਰ ਬਣੀ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੇ ਚਾਰ ਦਰਵਾਜ਼ੇ ਇਸ ਗੱਲ ਦਾ ਸੰਦੇਸ਼ ਦਿੰਦੇ ਹਨ ਕਿ ਇਹ ਮੁਕੱਦਸ ਥਾਂ ਹਰ ਵਰਗ ਲਈ ਖੁੱਲੀ ਹੈ ਭਾਵ ਸਿੱਖ ਧਰਮ ਸਭ ਦਾ ਸਾਂਝਾ ਧਰਮ ਹੈ।

(9417801988)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button