PunjabPunjabTop News

ਦੁਨੇਵਾਲਾ ਭਾਰਤ ਮਾਮਲਾ ਵਿਵਾਦ, ਕਿਸਾਨਾਂ ਤੇ ਪੁਲਸ ਪ੍ਰਸ਼ਾਸਨ ਵਿਚਕਾਰ ਹੋਈ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਅਗਵਾਈ ਹੇਠ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਏ ਜਬਰਦਸਤ ਟਕਰਾਅ ਤੋਂ ਬਾਅਦ ਅੱਜ ਸਾਬਕਾ ਪੁਲਿਸ ਅਧਿਕਾਰੀ ਪੰਜਾਬ ਸਰਕਾਰ ਲਈ ਸੰਕਟਮੋਚਕ ਬਣਦੇ ਦਿਖਾਈ ਦੇ ਰਹੇ ਹਨ।ਅੱਜ ਪੰਜਾਬ ਸਰਕਾਰ ਤਰਫੋਂ ਸਾਬਕਾ ਏਡੀਜੀਪੀ ਜਸਕਰਨ ਸਿੰਘ , ਡੀ ਆਈ ਜੀ ਨਰਿੰਦਰ ਭਾਰਗਵ ਅਤੇ ਬਠਿੰਡਾ ਤੋਂ ਡੀਆਈਜੀ ਐਚ ਐਸ ਭੁੱਲਰ, ਡੀ ਸੀ ਸ਼ੌਕਤ ਅਹਿਮਦ ਪਰੇ,ਐਸ ਐਸ ਪੀ ਅਮਨੀਤ ਕੌਂਡਲ ਤੇ ਕਿਸਾਨਾਂ ਤਰਫੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ ਸ਼ਾਮਲ ਸਨ। ਅੱਜ ਪ੍ਰਸ਼ਾਸਨ ਨਾਲ ਢਾਈ ਘੰਟੇ ਚੱਲੀ ਮੀਟਿੰਗ ਦੌਰਾਨ ਕਈ ਮੁੱਦਿਆਂ ਤੇ ਸਹਿਮਤੀ ਬਣ ਗਈ ਹੈ। ਇਸ ਤੋਂ ਪਹਿਲਾਂ ਪਹਿਲੇ ਗੇੜ ਰਾਹੀਂ ਗੱਲਬਾਤ ਦੌਰਾਨ ਸਥਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਛਾਪੇਮਾਰੀ ਬੰਦ ਕਰਨ, ਹਿਰਾਸਤ ਚ ਲਏ ਕਿਸਾਨ ਰਿਹਾ ਕਰਨ , ਪੁਲਿਸ ਵੱਲੋਂ ਖੋਹਿਆ ਸਮਾਨ ਅਤੇ ਮੋਬਾਇਲ ਵਾਪਸ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਅਧਿਕਾਰੀਆਂ ਨੇ ਮੰਨ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button