Breaking NewsPunjabTop News

ਮੁੱਖ ਮੰਤਰੀ ਪੰਜਾਬ ਨੇ ਬੇਅਦਬੀ ਦੇ ਦੋਸੀਆਂ ਉੱਪਰ ਯੂਏਪੀਏ ਐਕਟ ਲਗਾਉਣ ਦੀ ਦਿੱਤੀ ਸਹਿਮਤੀ – ਜਥੇਦਾਰ ਦਾਦੂਵਾਲ

ਚੰਡੀਗੜ੍ਹ : ਪੰਥ ਪ੍ਰਸਿੱਧ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਭਖਦੇ ਸਿੱਖ ਮਸਲਿਆਂ ਉੱਪਰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਮੀਡੀਆ ਵੱਲੋਂ ਪੁੱਛੇ ਜਾਣ ਤੇ ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਕੇ ਕੱਲ ਸੋਮਵਾਰ ਨੂੰ ਮੁੱਖ ਮੰਤਰੀ ਪੰਜਾਬ ਅਤੇ ਜਥੇਦਾਰ ਦਾਦੂਵਾਲ ਜੀ ਨੇ ਲੰਬਾ ਸਮਾਂ ਮੁਲਾਕਾਤ ਮੁੱਖ ਮੰਤਰੀ ਨਿਵਾਸ ਚੰਡੀਗੜ ਵਿਖੇ ਹੋਈ। ਇਸ ਮੀਟਿੰਗ ਵਿੱਚ ਜਥੇਦਾਰ ਦਾਦੂਵਾਲ ਜੀ ਨੇ ਭਖਦੇ ਸਿੱਖ ਮਸਲਿਆਂ ਜਿਵੇਂ ਵਾਰ ਵਾਰ ਪੰਜਾਬ ਵਿੱਚ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਦੇ ਦੋਸ਼ੀਆਂ ਉਪਰ ਯੂਏਪੀਏ ਐਕਟ ਲਗਾ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।

ਗੁਰੂਘਰ ਬਾਹਰ ਚੱਲੀਆਂ ਗੋ.ਲੀਆਂ, ਇੱਕਠ ’ਚ ਪਹੁੰਚ ਗਿਆ ਚਰਨਜੀਤ ਚੰਨੀ, ਵਿਵਾਦਾਂ ’ਚ SGPC | D5 Channel Punjabi

ਭਾਈ ਬਰਾੜ ਨੇ ਦੱਸਿਆ ਕਿ ਜਥੇਦਾਰ ਦਾਦੂਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਗਿਆ ਹੈ ਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਜਾਵੇ, ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਕਥਾ ਕੀਰਤਨ ਜਿਸ ਦਾ ਪਹਿਲਾਂ ਤੋਂ ਹੋਇਆ ਟੈਂਡਰ ਜੁਲਾਈ ਵਿੱਚ ਖ਼ਤਮ ਹੋ ਰਿਹਾ ਹੈ। ਇੱਕ ਚੈਨਲ ਦਾ ਏਕਾਧਿਕਾਰ ਖਤਮ ਕਰਕੇ ਲਿੰਕ ਸਭ ਲਈ ਓਪਨ ਕਰਵਾਇਆ ਜਾਵੇ,ਡਿਬਰੂਗੜ ਅਸਾਮ ਭੇਜੇ ਗਏ ਸਿੱਖ ਨੌਜਵਾਨਾਂ ਉੱਪਰੋਂ ਐਨ ਐਸ ਏ ਐਕਟ ਹਟਾ ਕੇ ਰਿਹਾ ਕੀਤਾ ਜਾਵੇ,ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿੱਚ ਵਾਪਰੀ ਘਟਨਾ ਦੇ ਦੋਸੀਆਂ ਉੱਪਰ ਜਜ਼ਬਾਤੀ ਕਾਰਵਾਈ ਕਰਨ ਵਾਲੇ ਰੋਪੜ ਦੇ ਵਕੀਲ ਸਾਹਿਬ ਸਿੰਘ ਅਤੇ ਪਟਿਆਲਾ ਦੇ ਨਿਰਮਲਜੀਤ ਸਿੰਘ ਨੂੰ ਰਿਹਾਅ ਕੀਤਾ ਜਾਵੇ ।

ਸੜਕ ਤੇ ਪੁਲਿਸ ਵਾਲੇ ਨਾਲ ਭਿੜਿਆ ਡਰਾਈਵਰ, ਪਾੜਤੀ ਵਰਦੀ, ਉਤਰ ਗਈ ਪੱਗ, ਡਰਾਈਵਰ ਨੇ ਦਿੱਤੀ ਧਮਕੀ |D5 Channel Punjabi

ਕਿਉਂਕਿ ਉਨਾਂ ਨੇ ਗੁਰੂ ਕੀ ਬੇਅਦਬੀ ਦੀ ਘਟਨਾ ਦੇ ਰੋਸ਼ ਵਿਚ ਕਾਰਵਾਈ ਕੀਤੀ ਹੈ ਉਹ ਕੋਈ ਅਪਰਾਧਿਕ ਪਿਛੋਕੜ ਨਹੀਂ ਰੱਖਦੇ ਭਾਈ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਾਰੀਆਂ ਮੰਗਾਂ ਉੱਪਰ ਸਰਕਾਰੀ ਕਨੂੰਨੀ ਮਾਹਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਤੁਰੰਤ ਪੂਰਾ ਕਰਨ ਦਾ ਭਰੋਸਾ ਦਿੱਤਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button