ਕੁਨਿਹਾਰ ਖੇਤਰ ਦੀ ਵਸਨੀਕ ਪ੍ਰਸਿੱਧ ਪਰਬਤਾਰੋਹੀ ਬਲਜੀਤ ਕੌਰ ਮਾਊਂਟ ਅੰਨਪੂਰਨਾ ਚੋਟੀ ਤੋਂ ਪਰਤਦੇ ਸਮੇਂ ਲਾਪਤਾ ਹੋ ਗਈ ਸੀ। ਉਸ ਦੇ ਲਾਪਤਾ ਹੋਣ ਦੀ ਸੂਚਨਾ ਮੰਗਲਵਾਰ ਸਵੇਰੇ ਮਿਲੀ। ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੌਰ ਨੂੰ ਅੰਨਪੂਰਨਾ ਪੀਕ ਤੋਂ ਵਾਪਸ ਆਉਂਦੇ ਸਮੇਂ ਵੀ ਆਕਸੀਜਨ ਦੀ ਕਮੀ ਮਹਿਸੂਸ ਹੋਈ।ਅੰਨਪੂਰਨਾ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਚੋਟੀ ਹੈ, ਜੋ ਕਿ ਨੇਪਾਲ ਦੇ ਕਾਠਮੰਡੂ ਖੇਤਰ ਵਿੱਚ ਸਥਿਤ ਹੈ। ਜਾਣਕਾਰੀ ਅਨੁਸਾਰ ਬਲਜੀਤ ਕੌਰ ਨੂੰ ਲੱਭਣ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹੈਲੀਕਾਪਟਰ ਦੀ ਮਦਦ ਨਾਲ ਵੀ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲਜੀਤ ਕੌਰ ਮਾਊਂਟ ਐਵਰੈਸਟ ਸਮੇਤ ਦੁਨੀਆ ਦੀਆਂ ਕਈ ਉੱਚੀਆਂ ਚੋਟੀਆਂ ਨੂੰ ਫਤਹਿ ਕਰ ਚੁੱਕੀ ਹੈ।
ਬਲਜੀਤ ਕੌਰ ਸਿਰਫ 27 ਸਾਲਾਂ ਵਿੱਚ 8,000 ਮੀਟਰ ਦੀ ਉਚਾਈ ਨੂੰ ਸਰ ਕਰਨ ਵਾਲੀ ਪਹਿਲੀ ਮਹਿਲਾ ਪਰਬਤਾਰੋਹੀ ਹੈ। ਉਸ ਨੇ ਇੰਨੇ ਘੱਟ ਸਮੇਂ ‘ਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾ ਕੇ ਇਹ ਰਿਕਾਰਡ ਬਣਾਇਆ ਹੈ।ਬਲਜੀਤ ਕੌਰ ਨੇ 19 ਸਾਲ ਦੀ ਛੋਟੀ ਉਮਰ ‘ਚ ਬਤੌਰ ਪਰਬਤਾਰੋਹੀ ਕਰੀਅਰ ਸ਼ੁਰੂ ਕੀਤਾ ਸੀ। ਉਸਨੇ ਸਭ ਤੋਂ ਪਹਿਲਾਂ ਮਨਾਲੀ ਦੇ ਦਿਓ ਟਿੱਬਾ ਨੂੰ ਜਿੱਤਿਆ। ਇਸ ਤੋਂ ਬਾਅਦ, ਉਹ ਮਾਊਂਟ ਪੋਮੋਰੀ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ।ਬਲਜੀਤ ਕੌਰ ਨੇ ਇੱਕ ਹੋਰ ਖਾਸ ਰਿਕਾਰਡ ਕਾਇਮ ਕੀਤਾ। ਉਸਨੇ ਸਿਰਫ 30 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ ਉਚਾਈ ਵਾਲੀਆਂ ਪੰਜ ਚੋਟੀਆਂ ਨੂੰ ਫਤਹਿ ਕਰ ਲਿਆ। ਇਨ੍ਹਾਂ ਵਿੱਚ ਅੰਨਪੂਰਨਾ, ਕੰਗਚਨਜੰਗਾ, ਐਵਰੈਸਟ, ਲਹੋਤਸੇ ਅਤੇ ਮਕਾਲੂ ਚੋਟੀਆਂ ਸ਼ਾਮਲ ਹਨ।
ਬਲਜੀਤ ਕੌਰ ਉਸ ਸਮੇਂ ਲਾਪਤਾ ਹੋ ਗਈ ਜਦੋਂ ਉਹ ਚੋਟੀ ‘ਤੇ ਚੜ੍ਹ ਕੇ ਵਾਪਸ ਉਤਰ ਰਹੀ ਸੀ। ਬਲਜੀਤ ਕੌਰ ਕੈਂਪ-4 ਤੋਂ ਲਾਪਤਾ ਹੋ ਗਈ ਸੀ। ਉਸਨੇ ਪੂਰਕ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ ਚੋਟੀ ਨੂੰ ਜਿੱਤ ਲਿਆ ਸੀ। ਉਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅੱਠ ਹਜ਼ਾਰ ਮੀਟਰ ਦੀਆਂ ਚਾਰ ਚੋਟੀਆਂ ਨੂੰ ਫਤਹਿ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਸੀ। ਕੈਂਪ ਦੇ ਪ੍ਰਬੰਧਕਾਂ ਨੇ ਬਲਜੀਤ ਕੌਰ ਦੀ ਲਾਸ਼ ਲੱਭਣ ਲਈ ਤਿੰਨ ਹੈਲੀਕਾਪਟਰ ਭੇਜੇ ਹਨ। ਫਿਲਹਾਲ ਬਲਜੀਤ ਕੌਰ ਦੀ ਲਾਸ਼ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਜਸਥਾਨ ਦੇ ਰਹਿਣ ਵਾਲੇ 36 ਸਾਲਾ ਪਰਬਤਾਰੋਹੀ ਅਨੁਰਾਗ ਮਾਲੂ ਦੀ ਵੀ ਮੌਤ ਹੋ ਗਈ ਸੀ। ਇਸ ਕੈਂਪ ਵਿੱਚ ਹੁਣ ਤੱਕ ਤਿੰਨ ਪਰਬਤਰੋਹੀਆਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚ ਭਾਰਤ ਦੇ ਅਨੁਰਾਗ ਮਾਲੂ ਅਤੇ ਬਲਜੀਤ ਕੌਰ ਦੇ ਨਾਲ ਆਇਰਲੈਂਡ ਦੀ ਨੋਏਲ ਹੈਨਾ ਸ਼ਾਮਲ ਹਨ। ਨੋਏਲ ਹੈਨਾ ਨੇ ਸਮਿਟ ਪੁਆਇੰਟ ਤੋਂ ਪਰਤਣ ਤੋਂ ਬਾਅਦ ਕੈਂਪ-4 ਵਿੱਚ ਆਖਰੀ ਸਾਹ ਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.