ਦਲਿਤ ਮਹਿਲਾ ‘ਤੇ ਪਿੰਡ ਵਾਲਿਆਂ ਦਾ ਕਹਿਰ, ਮੂੰਹ ਕਾਲਾ ਕਰਕੇ ਘੁਮਾਇਆ ਸਾਰਾ ਪਿੰਡ! (ਵੀਡੀਓ)
ਬਟਾਲਾ : ਭਾਵੇ ਕਿ ਦੇਸ਼ ਆਜ਼ਾਦ ਹੋਏ 70 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਫਿਰ ਦਲਿਤਾਂ ‘ਤੇ ਅੱਤਿਆਚਾਰ ਕਰਨ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਹੁਣ ਇੱਕ ਇਨਸ਼ਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਤਾਜ਼ੀ ਘਟਨਾ ਬਟਾਲਾ ਦੇ ਪਿੰਡ ਮਡਿਆਲ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ 50 ਸਾਲਾ ਦੀ ਮਹਿਲਾ ਨਾਲ ਘਰ ‘ਚ ਦਾਖਲ ਹੋਕੇ ਕੁਝ ਲੋਕਾਂ ਵਲੋਂ ਉਸਦੇ ਚਰਿਤੱਰ ਤੇ ਇਲਜ਼ਾਮ ਲਗਾ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਐਨਾ ਹੀ ਨਹੀਂ ਉਸ ਨੂੰ ਪੂਰੀ ਤਰ੍ਹਾਂ ਜਲੀਲ ਕਰਨ ਲਈ ਉਸਦੇ ਮੂੰਹ ‘ਤੇ ਕਾਲਖ ਮਲਕੇ ਉਸਦੀ ਵੀਡੀਓ ਵਾਇਰਲ ਕਰ ਦਿੱਤੀ।
Read Also ਹੱਕ ਮੰਗ ਰਹੇ ਸੀ ਦਲਿਤ ਮੁੰਡੇ, ਉਤਰੀਆਂ ਪੱਗਾਂ ਫਾੜੇ ਕੱਪੜੇ (ਵੀਡੀਓ)
ਪੀੜਤ ਮਹਿਲਾ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ ਸੰਸਥਾ ਦਾ ਕਹਿਣਾ ਜਦੋਂ ਮਹਿਲਾ ਉਨ੍ਹਾਂ ਕੋਲ ਆਈ ਤਾਂ ਉਸ ਸਮੇਂ ਉਸ ਹਾਲਾਤ ਤਰਸਯੋਗ ਬਣੀ ਹੋਈ ਸੀ ਅਤੇ ਪੂਰੀ ਤਰ੍ਹਾਂ ਦੇ ਨਾਲ ਡਰੀ ਹੋਈ ਸੀ ਤੇ ਪੁਲਿਸ ਵਲੋਂ ਕੋਈ ਠੋਸ ਕਰਵਾਈ ਵੀ ਨਹੀਂ ਕੀਤੀ ਗਈ। ਉੱਧਰ ਦੂਜੇ ਪਾਸੇ ਦਾ ਪੁਲਿਸ ਦਾ ਕਹਿਣਾ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ‘ਤੇ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਦਲਿਤਾਂ ਦੇ ਹੱਕ ‘ਚ ਕਾਨੂੰਨ ਬਣੇ ਸੀ ਉਹ ਸਿਰਫ ਕਿਤਾਬਾਂ ਤੱਕ ਹੀ ਸੀਮਤ ਰਹਿ ਗਏ ਹਨ। ਸੋ ਹੁਣ ਦੇਖਣਾ ਹੋਵੇ ਕਿ ਇਸ ਦਲਿਤ ਮਹਿਲਾਂ ਨੂੰ ਕਦੋਂ ਇਨਸਾਫ ਮਿਲਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.