Breaking NewsD5 specialEntertainmentNewsPunjabTop News

ਦਰਸ਼ਨ ਕੌਰ ਦਾ ਸਦੀਵੀ ਵਿਛੋੜਾ

ਚੰਡੀਗੜ੍ਹ : ਪੰਜਾਬੀ ਦੀ ਚਰਚਿਤ ਕਵਿਤਰੀ ਸ੍ਰੀਮਤੀ ਦਰਸ਼ਨ ਕੌਰ ਜੀ ਸਦੀਵੀ ਵਿਛੋੜਾ ਦੇ ਗਏ ਹਨ। ਉਹ ਡਾ. ਮਨਮੋਹਨ ਸਿੰਘ (IPS) ਦੇ ਮਾਤਾ ਜੀ ਸਨ। ਉਨ੍ਹਾਂ ਨੇ ’ਕਾਰਾਵਾਸ’, ‘ਵੇਦਣ ਕਹੀਐ ਕਿਸ’, ‘ਮੰਧ ਇਕੇਲੀ’, ‘ਗੁਆਚਾ ਅਤੀਤ’, ‘ਕੈਸਾ ਆਲਮ ਹੈ’, ‘ਯਾਦਾਂ ਦੇ ਸਾਇਬਾਨ’, ‘ਬੇਅਦਲੀ’ ਅਤੇ ‘ਮੁਆਜਜ਼ਾ’ ਕਾਵਿ ਸੰਗ੍ਰਹਿ ਸਾਹਿਤ ਜਗਤ ਦੀ ਝੋਲੀ ਪਾਏ।

ਐਕਸ਼ਨ ਮੂਡ ’ਚ ਆਇਆ ਰਾਜਾ ਵੜਿੰਗ, ਰੁੱਸੇ ਆਗੂ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਸਿੱਧੂ ਨੇ ਘਰ ਬੁਲਾਏ ਆਗੂ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀਮਤੀ ਦਰਸ਼ਨ ਕੌਰ ਦੇ ਸਦੀਵੀ ਵਿਛੋੜੇ ਨਾਲ ਅਸੀਂ ਇਕ ਸੁਹਿਰਦ ਕਵਿਤਰੀ ਤੋਂ ਵਾਂਝੇ ਹੋ ਗਏ ਹਾਂ। ਉਨ੍ਹਾਂ ਕਿਹਾ ਕਿ ਕੇਂਦਰੀ ਸਭਾ ਦੀ ਸਮੁੱਚੀ ਕਾਰਜਕਾਰਨੀ ਦਰਸ਼ਨ ਕੌਰ ਜੀ ਨੂੰ ਸ਼ਰਧਾ ਸੁਮਨ ਭੇਂਟ ਕਰਦੀ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button