PunjabTop News

09-02-2023 ਅੱਜ ਦੀਆਂ ਸਾਰੀਆਂ ਖਬਰਾਂ

ਕੌਮੀ ਇਨਸਾਫ ਮੋਰਚੇ ਦੇ ਆਗੂਆਂ ਖਿਲਾਫ਼ ਐਫ.ਆਈ.ਆਰ. ਦਰਜ

ਕੌਮੀ ਇਨਸਾਫ ਮੋਰਚੇ ਦੇ ਆਗੂਆਂ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ। ਦਸ ਦਈਏ ਕਿ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਅਧਿਕਾਰੀਆਂ ਨਾਲ ਨੂੰ ਹੋਈ ਝੜਪ ਤੋਂ ਬਾਅਦ ਪੁਲਿਸ ਨੇ ਕੌਮੀ ਇਨਸਾਫ ਮੋਰਚੇ ਦੇ ਮੈਂਬਰਾਂ ਖਿਲਾਫ਼ ਐਫ.ਆਈ.ਆਰ. ਦਰਜ ਕਰ ਦਿੱਤੀ ਹੈ। ਇਸ ਵਿਚ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ, ਬਲਵਿੰਦਰ ਸਿੰਘ ਤੇ ਅਮਰ ਸਿੰਘ ਚਹਿਲ ਸਮੇਤ 7 ਪ੍ਰਬੰਧਕਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦਰਜ ਕੀਤੀ ਐਫ ਆਈ ਆਰ ਵਿਚ ਪ੍ਰਦਰਸ਼ਨਕਾਰੀਆਂ ਨੂੰ ਖਾਲਿਸਤਾਨੀ ਪੱਖੀ ਕਰਾਰ ਦਿੱਤਾ ਹੈ।

ਕਿਸਾਨਾਂ ਦੀ ਸਲਾਹ ਨਾਲ ਨਵੀਂ ਖੇਤੀਬਾੜੀ ਨੀਤੀ ਬਣਾਈ ਜਾਵੇਗੀ ਪੰਜਾਬ ਸਰਕਾਰ

ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਪੰਜਾਬ ‘ਚ ਕਿਸਾਨਾਂ ਦੀ ਸਲਾਹ ਨਾਲ ਇਕ ਨਵੀਂ ਖੇਤੀਬਾੜੀ ਨੀਤੀ ਬਣਾਈ ਜਾਵੇਗੀ।  ਇਸ ਬਾਰੇ ਜਾਣਕਾਰੀ ਖ਼ੁਦ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਲੁਧਿਆਣਾ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਿਸਾਨ ਮਿਲਣੀ ਕੀਤੀ ਜਾ ਰਹੀ ਹੈ। ਇਸ ‘ਚ ਕਿਸਾਨ ਖ਼ੁਦ ਹੀ ਸੁਝਾਅ ਦੇਣਗੇ ਕਿ ਉਹ ਕੀ ਚਾਹੁੰਦੇ ਹਨ।

ਰਾਮ ਰਹੀਮ ਦੀ ਪੈਰੋਲ ਖਿਲਾਫ਼ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ

ਡੇਰਾ ਮੁਖੀ ਰਾਮ ਰਹਿਮ ਨੂੰ ਮਿਲ ਰਹੀ ਵਾਰ-ਵਾਰ ਪੈਰੋਲ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ’ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਜਿਸ ਵਿਚ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ SGPC ਵੱਲੋਂ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਸਬੰਧੀ ਪਾਈ ਪਟੀਸ਼ਨ ‘ਤੇ ਜਵਾਬ ਮੰਗਿਆ ਹੈ।

ਕੱਲ੍ਹ ਬਰਨਾਲਾ ਜੇਲ੍ਹ ‘ਚੋਂ ਰਿਹਾਅ ਹੋਣਗੇ ਸਿਮਰਜੀਤ ਸਿੰਘ ਬੈਂਸ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਲੰਘੀ 25 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ। ਇਸ ਤੋਂ ਬਾਅਦ ਹੁਣ ਸਿਮਰਜੀਤ ਸਿੰਘ ਬੈਂਸ ਨੂੰ ਕੱਲ੍ਹ ਕਰੀਬ ਦੁਪਹਿਰ 12 ਵਜੇ ਬਰਨਾਲਾ ਦੀ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਜਾਵੇਗਾ। ਇਸ ਲਈ ਬੈਂਸ ਦੇ ਸਮਰਥਕਾਂ ਨੇ ਤਿਆਰੀਆਂ ਵੀ ਆਰੰਭ ਕਰ ਦਿੱਤੀਆਂ ਹਨ। ਇਸ ਜਾਣਕਾਰੀ ਸਿਮਰਜੀਤ ਬੈਂਸ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਗਈ ਹੈ।

ਕੌਮੀ ਇਨਸਾਫ਼ ਮੋਰਚੇ ਦਾ ਪ੍ਰਦਰਸ਼ਨ ਅੱਜ ਵੀ ਜਾਰੀ, ਸਿੰਘਾਂ ਨੇ ਕੱਢਿਆ ਮਾਰਚ

ਬੀਤੇ ਕੱਲ੍ਹ ਹੋਈ ਘਟਨਾ ਤੋਂ ਬਾਅਦ ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨਾ ਲਾ ਕੇ ਬੈਠੇ ‘ਕੌਮੀ ਇਨਸਾਫ਼ ਮੋਰਚਾ’ ਵੱਲੋਂ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਸਿੰਘਾਂ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ। ਅੱਜ ਬਿਨਾਂ ਸ਼ਸਤਰਾਂ ਤੋਂ ਸਿਰਫ 31 ਸਿੰਘਾਂ ਤੇ ਬੀਬੀਆਂ ਦਾ ਜੱਥਾ ਮਾਰਚ ਕਰ ਰਿਹਾ ਹੈ।

ਬਹਿਬਲ ਇਨਸਾਫ਼ ਮੋਰਚੇ ‘ਚ ਪਹੁੰਚੇ ਕਾਂਗਰਸੀ ਆਗੂ ਸੁਖਪਾਲ ਖਹਿਰਾ

ਬੇਅਦਬੀ ਅਤੇ ਗੋਲੀਕਾਂਡ ਮਾਮਲੇ ’ਚ ਇਨਸਾਫ਼ ਲੈਣ ਲਈ ਮੋਰਚਾ ਲਾਈ ਬੈਠੇ ਬਹਿਬਲ ਇਨਸਾਫ਼ ਮੋਰਚੇ ‘ਚ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਪਹੁੰਚੇ। ਇਸ ਦੌਰਾਨ ਉਹਨਾਂ ਸੱਤਾਧਿਰ ਪਾਰਟੀ ਆਮ ਆਦਮੀ ਪਾਰਟੀ ਨੂੰ ਘੇਰਿਆ ਅਤੇ ਕਈ ਵੱਡੇ ਸਵਾਲ ਖੜੇ ਕੀਤੇ। ਨਾਲ ਹੀ ਓਹਨਾ ਨੇ ਬਹਿਬਲ ਇਨਸਾਫ਼ ਮੋਰਚੇ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਸੁਖਬੀਰ ਬਾਦਲ ਦੇ ਬਿਆਨ ‘ਆਪ’ ਆਗੂ ਨੇ ਦਿੱਤਾ ਠੋਕਵਾਂ ਜਵਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਜਲੀ ਨੂੰ ਲੈਕੇ ਇਕ ਬਿਆਨ ਦਿੱਤਾ ਸੀ। ਜਿਸ ਵਿਚ ਉਹਨਾਂ ਕਿਹਾ ਸੀ ਕਿ ਆਉਣ ਵਾਲੀਆਂ ਗਰਮੀਆਂ ‘ਚ ਲੋਕਾਂ ਦਾ ਬੂਰਾ ਹਾਲ ਹੋ ਜਾਣਾ ਹੈ। ਇਸ ਨੂੰ ਲੈਕੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਮਾਲਵਿੰਦਰ ਕੰਗ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਲੋਕਾਂ ਨੂੰ ਝੂਠ ਬੋਲਕੇ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ।

ਵਿਰੋਧੀ ਧਿਰ ਨੇਤਾ ਪ੍ਰਤਾਪ ਬਾਜਵਾ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਅਸਲ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਗੰਭੀਰ ਹੈ ਤਾਂ ਉਸ ਨੂੰ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਸਲਾਹ ਵੀ ਦਿੱਤੀ ਕਿ ਪਹਿਲਾਂ ਆਪਣੀ ਪਾਰਟੀ ਵਿਚ ਆਪਣੇ ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਪੰਜਾਬੀ ਸਿਖਾਈ ਜਾਵੇ।

ਨੈਸ਼ਨਲ ਹਾਈਵੇ-54 ਨੂੰ ਖੁਲ੍ਹਵਾਉਣ ਲਈ ਬਹਿਬਲ ਕਲਾਂ ਇਨਸਾਫ ਮੋਰਚੇ ‘ਚ ਪਹੁੰਚੇ ਅਫ਼ਸਰ

ਬਹਿਬਲ ਕਲਾਂ ਇਨਸਾਫ ਮੋਰਚੇ ਵਲੋਂ ਨੈਸ਼ਨਲ ਹਾਈਵੇ-54 ਪੂਰਨ ਤੋਰ ‘ਤੇ ਦੋਹਾਂ ਪਾਸਿਆਂ ਤੋਂ ਜਾਮ ਕੀਤਾ ਹੋਇਆ ਹੈ। ਇਸ ਜਾਮ ਕਾਰਨ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਆ ਰਹੀਆਂ ਹਨ। ਜਿਸ ਤੋਂ ਬਾਅਦ ਮੋਰਚੇ ਦੇ ਵਿਚ ਫਰੀਦਕੋਟ ਦੇ SSP ਰਾਜਪਾਲ ਸਿੰਘ ਅਤੇ DC ਰੂਹੀ ਦੁੱਗ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਮੋਰਚੇ ਦੇ ਆਗੂਆਂ ਨਾਲ ਜਾਮ ਕਾਰਨ ਰਾਹਗੀਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਗੱਲਬਾਤ ਕੀਤੀ। ਪਰ ਮੋਰਚੇ ਦੇ ਆਗੂ ਆਪਣੇ ਫੈਸਲੇ ‘ਤੇ ਬਰਕਰਾਰ ਹਨ।

https://www.youtube.com/live/yeAbUA8Ixkc?feature=share

ਗੈਂਗਸਟਰਾਂ ਨੂੰ ਮਹੀਨਾ ਭਰਦੀ ਪੰਜਾਬ ਸਰਕਾਰ, ਭਾਜਪਾ ਆਗੂ ਵੇਰਕਾ ਦਾ ਵੱਡਾ ਇਲਜ਼ਾਮ

ਫਿਰੋਜ਼ਪੁਰ ਪਹੁੰਚੇ ਭਾਜਪਾ ਨੇਤਾ ਰਾਜ ਕੁਮਾਰ ਵੇਰਕਾ ਨੇ ਲਾਅ-ਐਂਡ ਆਰਡਰ ਦੀ ਸਥਿਤੀ ਨੂੰ ਲੈਕੇ ਪੰਜਾਬ ਸਰਕਾਰ ’ਤੇ ਵੱਡਾ ਇਲਜਾਮ ਲਗਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਮਹੀਨਾ ਭਰਦੀ ਹੈ। ਨਾਲ ਹੀ ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਜਰੀਵਾਲ ਐਨ ਓ ਸੀ ਨਹੀਂ ਦੇ ਰਿਹਾ। ਜੇਕਰ ਕੇਜਰੀਵਾਲ ਐਨ ਓ ਸੀ ਦੇ ਦੇਵੇ ਤਾਂ ਅਸੀਂ ਉਹਨਾਂ ਦੇ ਫੈਸਲੇ ਦਾ ਸਵਾਗਤ ਕਰਾਂਗੇ।

https://www.youtube.com/live/oThh4uXlgnc?feature=share

ਜਨਰਲ ਕੁਲਦੀਪ ਬਰਾੜ ਦੇ ਬਿਆਨ ’ਤੇ SGPC ਦਾ ਜਵਾਬ 

ਅਪਰੇਸ਼ਨ ਬਲੂ ਸਟਾਰ ਵਿਚ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ (ਰਿਟਾ.) ਕੁਲਦੀਪ ਸਿੰਘ ਬਰਾੜ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਇੰਟਰਵਿਊ ਵਿਚ ਜਨਰਲ ਕੁਲਦੀਪ ਬਰਾੜ ਨੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੱਦ ਇੰਦਰਾ ਗਾਂਧੀ ਨੇ ਵਧਾਇਆ ਸੀ ਤੇ ਫਿਰ ਆਪ ਹੀ ਉਹਨਾਂ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਸਨ। ਜਿਸ ‘ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ।  ਉਹਨਾਂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਇਹ ਗੱਲਾਂ ਸਾਰੀਆਂ ਸੰਤ ਭਿੰਡਰਾਂਵਾਲੇ ਦੀ ਸਖ਼ਸ਼ੀਅਤ ਨੂੰ ਨੀਵਾਂ ਦਿਖਾਉਣ ਲਈ ਸੀ।

ਅਕਾਲੀ ਆਗੂ ਦਲਜੀਤ ਚੀਮਾ ਨੇ ਰਿਹਾਈ ਮੋਰਚੇ ਦੀ ਪੁਲਿਸ ਨਾਲ ਹੋਈ ਝੜਪ ਦੀ ਕੀਤੀ ਨਿੰਦਾ

ਖ਼ਬਰ ਰੋਪੜ ਤੋਂ ਹੈ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਪੁੱਜੇ। ਇਸ ਦੌਰਾਨ ਉਹਨਾਂ ਨੇ ਚੰਡੀਗੜ ਪੁਲਿਸ ਨਾਲ ਰਿਹਾਈ ਮੋਰਚੇ ਦੀ ਹੋਈ ਝੜਪ ਦੀ ਨਿੰਦਾ ਕੀਤੀ। ਨਾਲ ਹੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਲੋਕਾਂ ਨੂੰ ਡਾਂਗਾ ਮਰਵਾਉਣ ਅਤੇ ਪਾਣੀ ਦੀਆਂ ਬੁਛਾੜਾ ਮਰਵਾਉਣ ਨਾਲੋ ਮੁੱਖ ਮੰਤਰੀ ਖੁਦ ਆਕੇ ਉਹਨਾਂ ਦੀ ਗੱਲ ਸੁਣ ਲੈਣ।

ਨਾਮੀ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਭੇਦ-ਭਰੇ ਹਾਲਾਤਾਂ ‘ਚ ਮਿਲੀ ਲਾਸ਼

ਅਪਰਾਧ ਦੀ ਦੁਨੀਆ ’ਚ ਲੰਮਾ ਸਮਾ ਰਾਜ ਕਰਨ ਵਾਲੇ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਗੰਗਾਨਗਰ ਰੇਲਵੇ ਟਰੈਕ ਤੋਂ ਬਰਾਮਦ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਇਕ ਅਣਪਛਾਤੀ ਲਾਸ਼ ਰੇਲਵੇ ਲਾਈਨ ਤੋਂ ਮਿਲੀ ਸੀ ਜਿਸ ਨੂੰ ਪਹਿਚਾਣ ਲਈ 72 ਘੰਟੇ ਲਈ ਮੌਰਚਰੀ ਵਿਚ ਰੱਖਿਆ ਗਿਆ ਸੀ। ਹੁਣ ਜਿਸ ਦੀ ਪਹਿਚਾਣ  ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਵਜੋਂ ਹੋਈ ਹੈ। ਪਹਿਚਾਣ ਹੋਣ ਤੋਂ ਬਾਅਦ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button