ਢੀਂਡਸਿਆਂ ਨਾਲ ਦੁਸ਼ਮਣੀ, ਆਹ ਸੁਣੋ Parminder Dhindsa ਤੋਂ ਘਰ ਦੇ ਭੇਤ..! ਬਾਦਲਾਂ ਨੇ ਉਖਲੀ ‘ਚ ਸਿਰ ਦਿੱਤਾ
ਸੰਗਰੂਰ : ਸਿਧਾਂਤਾਂ ਦੀ ਲੜਾਈ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਬਗਾਵਤ ਕਰ ਚੁੱਕੇ ਢੀਂਡਸਾ ਪਰਿਵਾਰ ਨੂੰ ਪੰਜਾਬ ‘ਚੋਂ ਵੱਖ-ਵੱਖ ਪਾਰਟੀਆਂ ‘ਤੇ ਵਰਕਰਾਂ ਵੱਲੋਂ ਮਿਲ ਰਹੇ ਸਮਰਥਨ ਤੋਂ ਖੁਸ਼ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਲਹਿਰਾਗਾਗਾ ਵਿਖੇ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਢੀਂਡਸਾ ਨੇ ਵੱਖ ਵੱਖ ਮੁੱਦਿਆਂ ‘ਤੇ ਗੱਲ ਕਰਦਿਆਂ ਕਿਹਾ ਕਿ ਅਸੀਂ ਨਿੱਜੀ ਵਿਵਾਦਾਂ ਦੀ ਲੜਾਈ ਨਹੀਂ ਲੜਦੇ।
ਢੀਂਡਸਿਆਂ ਨਾਲ ਦੁਸ਼ਮਣੀ | ਆਹ ਸੁਣੋ Parminder Dhindsa ਤੋਂ ਘਰ ਦੇ ਭੇਤ..! ਬਾਦਲਾਂ ਨੇ ਉਖਲੀ ‘ਚ ਸਿਰ ਦਿੱਤਾ
ਇਸ ਲਈ ਸੁਖਬੀਰ ਸਿੰਘ ਬਾਦਲ ਨਾਲ ਕਿਸੇ ਵੀ ਕੀਮਤ ਤੇ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਉਹ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਨਾਲ ਲੈ ਕੇ ਸਿਧਾਂਤਾਂ ਦੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਰਨਾ ਭਰਾਵਾਂ ਤੇ ਹੋਰ ਟਕਸਾਲੀਆਂ ਵੱਲੋਂ 18 ਜਨਵਰੀ ਨੂੰ ਦਿੱਲੀ ਵਿਖੇ ਰੱਖੀ ਗਈ ਰੈਲੀ ਵਿੱਚ ਜ਼ਰੂਰ ਸ਼ਾਮਿਲ ਹੋਣਗੇ।
ਇਸ ਤੋਂ ਇਲਾਵਾ ਢੀਂਡਸਾ ਨੇ ਹੋਰ ਕਈ ਅਹਿਮ ਮੁੱਦਿਆਂ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਢੀਂਡਸਾ ਪਿਓ-ਪੁੱਤ ਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਸੀ। ਜਿਸਦੇ ਬਾਅਦ ਢੀਂਡਸਾ ਪਰਿਵਾਰ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.