NewsBreaking NewsD5 specialIndia

ਢਾਈ ਮਹੀਨੇ ਦੀ ਬੱਚੀ ਨੂੰ ਪਿਤਾ ਨੇ 40,000 ਰੁਪਏ ‘ਚ ਵੇਚਿਆ, ਪਿਤਾ ਸਮੇਤ ਚਾਰ ਲੋਕ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਤੋਂ ਮਨੁੱਖ ਤਸਕਰੀ ਦੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜੋ ਮਨੁੱਖਤਾ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ। ਦਰਅਸਲ ਦਿੱਲੀ ‘ਚ ਕਈ ਵਾਰ ਬੱਚਿਆ ਨੂੰ ਵੇਚਿਆ ਜਾ ਚੁੱਕਿਆ ਹੈ ਪਰ ਇੱਕ ਬੱਚੇ ਨੂੰ ਦਿੱਲੀ ਮਹਿਲਾ ਕਮਿਸ਼ਨ ਨੇ ਬਚਾਇਆ ਹੈ। ਬੱਚੀ ਕੇਵਲ ਢਾਈ ਮਹੀਨੇ ਦੀ ਹੈ। ਜਿਸ ਨੂੰ ਉਸਦੇ ਪਿਤਾ ਵੱਲੋਂ 40000 ਰੁਪਏ ‘ਚ ਵੇਚਿਆ ਜਾ ਰਿਹਾ ਸੀ। ਦਿੱਲੀ ਮਹਿਲਾ ਕਮਿਸ਼ਨ ਨੇ ਆਪਣੀ ਮਹਿਲਾ ਪੰਚਾਇਤ ਟੀਮ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਦੀ ਮਦਦ ਨਾਲ ਪੂਰੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ’ ਪਿਤਾ ਸਮੇਤ ਚਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੇਖੋ ਮੋਗਾ ਦੇ ਡੀਸੀ ਦਫ਼ਤਰ ‘ਚ ਹੋਇਆ ਵੱਡਾ ਕਾਂਡ, ਸੁਰੱਖਿਆ ‘ਤੇ ਖੜੇ ਹੋਏ ਸਵਾਲ

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਮਹਿਲਾ ਕਮਿਸ਼ਨ ਨੇ ਦਿੱਲੀ ਦੇ ਵੱਖ ਵੱਖ ਖੇਤਰਾਂ ਵਿੱਚ ਮਹਿਲਾ ਪੰਚਾਇਤ ਦਾ ਗਠਨ ਕੀਤਾ ਹੈ। ਬੁੜਾਰੀ ਦੀ ਮਹਿਲਾ ਪੰਚਾਇਤ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਬੁੜਾਰੀ ਖੇਤਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਢਾਈ ਮਹੀਨੇ ਦੀ ਲੜਕੀ ਨੂੰ 40000 ਰੁਪਏ ਵਿਚ ਵੇਚ ਦਿੱਤਾ ਹੈ।

🔴 LIVE 🔴ਕੈਪਟਨ ਨੇ ਦਿਖਾਈ ਆਪਣੀ ਤਾਕਤ ਫਿਰ ਖੁੰਝੇ ਲਾਏ ਬਾਜਵਾ ‘ਤੇ ਦੂਲੋ! ਹੁਣ ਉੱਠੇਗੀ ਵੱਡੀ ਬਗ਼ਾਵਤ?

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਮ ਅਮਨਪ੍ਰੀਤ, ਮਨੀਸ਼ਾ, ਮੰਜੂ ਅਤੇ ਸੰਜੇ ਮਿੱਤਲ ਹਨ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮਨੀਸ਼ਾ ਅਤੇ ਮੰਜੂ ਇਕੱਠੇ ਲੜਕੀ ਨੂੰ ਵੇਚਣ ਦਾ ਕੰਮ ਕੀਤਾ ਸੀ। ਮਨੀਸ਼ਾ ਅਤੇ ਮੰਜੂ ਨੇ ਸੰਜੇ ਮਿੱਤਲ ਨਾਲ ਗੱਲ ਕੀਤੀ ਕਿਉਂਕਿ ਸੰਜੇ ਮਿੱਤਲ ਦੇ ਕੋਈ ਔਲਾਦ ਨਹੀਂ ਸੀ। ਉਸਨੇ ਸੰਜੇ ਮਿੱਤਲ ਨਾਲ 80000 ਰੁਪਏ ਵਿਚ ਸੌਦਾ ਕਰ ਦਸਤਖਤ ਕਰਵਾ ਲਏ।ਜਿਸ ਤੋਂ ਬਾਅਦ ਲੜਕੀ ਉਸ ਨੂੰ ਵੇਚ ਦਿੱਤੀ ਗਈ। ਜਿਸ ਦੇ ਬਦਲੇ ਅਮਨਪ੍ਰੀਤ ਜੋ ਲੜਕੀ ਦਾ ਪਿਤਾ ਹੈ ਨੂੰ 40000 ਰੁਪਏ ਹੀ ਦਿੱਤੇ।

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਨਵਾਂ ਮੋੜ,ਮਜੀਠੀਆ ਇਕੱਠੇ ਕਰ ਲਿਆਇਆ ਪੱਕੇ ਸਬੂਤ! ਸਬੂਤਾਂ ਸਣੇ ਗਵਾਹ ਆਏ ਸਾਹਮਣੇ

ਬੱਚੀ ਦੇ ਪਿਤਾ ਅਮਨਪ੍ਰੀਤ ਨੇ ਖੁਲਾਸਾ ਕੀਤਾ ਹੈ ਕਿ ਉਸ ਦੀਆਂ ਪਹਿਲਾਂ ਹੀ ਦੋ ਧੀਆਂ ਹਨ, ਜਿਨ੍ਹਾਂ ਵਿਚੋਂ ਇੱਕ ਅਪਾਹਜ ਹੈ। ਜਿਸਦਾ ਇਲਾਜ ਚੱਲ ਰਿਹਾ ਹੈ। ਕਮਜ਼ੋਰ ਆਰਥਿਕ ਸਥਿਤੀ ਕਾਰਨ, ਉਹ ਉਸਦਾ ਇਲਾਜ਼ ਕਰਵਾਉਣ ਦੇ ਯੋਗ ਨਹੀਂ ਹੈ।ਇਸ ਦੌਰਾਨ, ਮਨੀਸ਼ਾ ਦੇ ਜ਼ਰੀਏ, ਉਸਨੂੰ ਪਤਾ ਲੱਗ ਗਿਆ ਕਿ ਉਹ ਆਪਣੀ ਬੱਚੀ ਨੂੰ ਵੇਚ ਸਕਦਾ ਹੈ। ਉਸਨੇ ਸੋਚਿਆ ਕਿ ਇਸ ਨਵਜੰਮੀ ਲੜਕੀ ਦਾ ਭਵਿੱਖ ਵੀ ਬਣ ਜਾਵੇਗਾ, ਇਸ ਲਈ ਉਹ ਬੱਚੀ ਨੂੰ ਵੇਚਣ ਲਈ ਰਾਜ਼ੀ ਹੋ ਗਿਆ ਅਤੇ ਉਸਨੇ ਆਪਣੀ ਧੀ ਨੂੰ ਵੇਚ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button