NewsBreaking NewsInternational

ਟਵਿੱਟਰ ਨੇ ਸਿੱਖਸ ਫ਼ਾਰ ਜਸਟਿਸ ਦੀ ਵੈੱਬਸਾਈਟ ‘ਤੇ ਲਗਾਈ ਰੋਕ

ਲੰਡਨ : ਦੁਨੀਆ ਦੀ ਸਭ ਤੋਂ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਸਾਈਟਾਂ ਵਿਚੋਂ ਇੱਕ ਹੈ। ਟਵਿੱਟਰ ਵੱਲੋਂ ਸਿੱਖ ਮਨੁੱਖੀ ਅਧਿਕਾਰਾਂ ਦੀ ਵੈੱਬਸਾਈਟ www.1984sikhgenocide.org ਦੇ ਲਿੰਕ ਟਵਿੱਟਰ ‘ਤੇ ਸ਼ੇਅਰ ਕਰਨ ਤੋਂ ਰੋਕ ਲਗਾ ਦਿੱਤੀ ਹੈ ਯਾਨੀ ਇਸ ਵੈੱਬਸਾਈਟ ਦੀ ਕੋਈ ਵੀ ਜਾਣਕਾਰੀ ਟਵੀਟ ਨਹੀਂ ਕੀਤੀ ਜਾ ਸਕਦੀ।

Read Also ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਦਾ ਵੱਟਸਐਪ ਖਾਤਾ ਵੀ ਸੀਲ

ਇਹ ਵੈੱਬਸਾਈਟ ਸਿੱਖ ਜੱਥੇਬੰਦੀ ਸਿੱਖਸ ਫ਼ਾਰ ਜਸਟਿਸ ਐੱਸਐੱਫ਼ਜੇ ਦਾ ਹੀ ਵੈਬ ਪੋਰਟਲ ਹੈ। ਜਿਸ ਰਾਹੀਂ ਸੰਘਰਸ਼ੀਆਂ ਨੂੰ ਆਪਣੇ ਸਿਆਸੀ ਪ੍ਰਤੀਨਿਧਾਂ ਨੂੰ ਪ੍ਰੀ-ਡਰਾਫ਼ਟਡ ਈਮੇਲਾਂ ਭੇਜਣ ਦੀ ਆਗਿਆ ਦਿੱਤੀ ਗਈ ਹੈ। ਵੈੱਬਸਾਈਟ ਰਾਹੀਂ ਲੋਕ 25 ਹਜ਼ਾਰ ਤੋਂ ਵੱਧ ਈਮੇਲ ਭੇਜ ਚੁੱਕੇ ਹਨ।

2018 10 24 1984sikhgenocide

ਇਹ ਵੈੱਬਸਾਈਟ ਐੱਸਐੱਫ਼ਜੇ ਵਲੋਂ 21 ਅਕਤੂਬਰ ਨੂੰ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਹੈ ਜਿਸ ਵਿੱਚ ਵੱਖ-ਵੱਖ ਸਰਕਾਰਾਂ ਨੂੰ ਇੱਕ ਨਵੰਬਰ ਨੂੰ ਸਿੱਖ ਕਤਲੇਆਮ ਯਾਦ ਦਿਵਸ ਵਜੋਂ ਮਾਨਤਾ ਦੇਣ ਦੀ ਅਪੀਲ ਕੀਤੀ ਗਈ। ਟਵਿੱਟਰ ਵਲੋਂ ਕੀਤੀ ਗਈ ਕਾਰਵਾਈ ਦਾ ਦੁਨੀਆ ਭਰ ਦੇ ਸਿੱਖਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਟਵਿੱਟਰ ਮਨੁੱਖੀ ਅਧਿਕਾਰਾਂ ਦੀ ਸਰਗਰਮੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Twitter Blocking 1984sikhgenocide website

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button