NewsBreaking NewsInternational

ਟਰੂਡੋ ਅਤੇ ਐਂਡਰੀਊ ਨੇ ਕਾਰਬਨ ਟੈਕਸ ਨੂੰ ਲੈ ਕੇ ਇੱਕ ਦੂਜੇ ਤੇ ਲਗਾਏ ਇਲਜ਼ਾਮ

ਟੋਰਾਂਟੋ : ਜੇਕਰ ਫੈਡਰਲ ਸਰਕਾਰ 2019 ਦੀਆਂ ਆਮ ਚੋਣਾਂ ਜਿੱਤ ਜਾਂਦੀ ਹੈ ਤਾਂ ਕਾਰਬਨ ਤੇ ਲੱਗਣ ਵਾਲਾ ਟੈਕਸ ‘ਚ ਹਰ ਦਿਨ ਵਾਧਾ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹਮਲਾ ਬੋਲਦੇ ਹੋਏ ਕੀਤਾ ਹੈ। ਐਂਡਰੀਊ ਵਲੋਂ ਨਵੇਂ ਸਾਲ ਮੌਕੇ ਕੀਤੀ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕਾਰਬਨ ਟੈਕਸ ਵਿੱਚ ਵਾਧਾ ਕਰਕੇ ਆਮ ਲੋਕਾਂ ਉਤੇ ਵਾਧੂ ਅਰਥਿਕ ਬੋਝ ਪਾਉਣ ਦੇ ਇਲਜ਼ਾਮ ਲਾਏ ਹਨ।

Read Also ਐਂਡ੍ਰਿਊ ਨੇ ਟਰੂਡੋ ‘ਤੇ ਲਾਏ ਭਾਈਚਾਰਕ ਵੰਡ ਕਰਨ ਦੇ ਦੋਸ਼

ਐਂਡਰੀਊ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸੇ ਚਾਲ ਚੱਲਦੀ ਹੈ ਤਾਂ 2022 ਤੱਕ 10 ਡਾਲਰ ਦਾ ਵਾਧਾ ਇਸ ਟੈਕਸ ਵਿੱਚ ਹੋ ਜਾਵੇਗਾ।ਇਸ ਦੇ ਉਲਟ ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨੀ ਦਾ 90 ਫੀਸਦੀ ਹਿੱਸਾ ਉਨ੍ਹਾਂ ਲੋਕਾਂ ਨੂੰ ਹੀ ਵਾਪਸ ਕਰ ਦਿੱਤਾ ਜਾਵੇਗਾ। ਕੈਨੇਡਾ ਵਿੱਚ ਇਸ ਸਮੇਂ 2019 ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਕਾਰਨ ਸਿਆਸੀ ਦੂਸ਼ਣਬਾਜ਼ੀ ਆਪਣੇ ਸਿਖਰ ਤੇ ਹੈ। ਦੋਵੇਂ ਮੁੱਖ ਪਾਰਟੀ ਦੇ ਆਗੂਆਂ ਵਲੋਂ ਲਗਾਤਾਰ ਵੱਖ ਵੱਖ ਮੁੱਦਿਆਂ ਤੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button