InternationalNews

ਐਂਡ੍ਰਿਊ ਨੇ ਟਰੂਡੋ ‘ਤੇ ਲਾਏ ਭਾਈਚਾਰਕ ਵੰਡ ਕਰਨ ਦੇ ਦੋਸ਼

ਓਟਾਵਾ: ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਐਂਡ੍ਰਿਊ ਸ਼ੀਅਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਭਾਈਚਾਰਿਆਂ ਵਿੱਚ ਵੰਡ ਕਰਨ ਦੇ ਇਲਜ਼ਾਮ ਲਾਏ ਹਨ। ਐਂਡ੍ਰਿਊ ਨੇ ਟਰੂਡੋ ਅਤੇ ਲਿਬਰਲ ਪਾਰਟੀ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਉਸ ਹਰ ਵਿਅਕਤੀ ਦੀ ਅਲੋਚਨਾਂ ਕਰਦੇ ਹਨ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਉਤੇ ਸਵਾਲ ਖੜੇ ਕਰਦਾ ਹੈ।

ਟਰੂਡੋ ਉਸ ਵਿਅਕਤੀ ਨੂੰ ਦੇਸ਼ ਵਿਰੋਧੀ ਦੱਸਣਾ ਸ਼ੁਰੂ ਕਰ ਦਿੰਦੇ ਹਨ ਜੋ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿਰੁਧ ਬੋਲਦਾ ਹੈ।ਐਂਡ੍ਰਿਊ ਨੇ ਕਿਹੇ ਕਿ ਲਿਬਰਲਜ਼ ਦਾ ਗੈਰ-ਕੈਨੇਡੀਅਨਾਂ ਦੇ ਮੁੱਦੇ ਤੇ ਅਸਹਿਣਸ਼ੀਲ਼ ਹੋਣਾ ਦੇਸ਼ ਲਈ ਖਤਰਾ ਹੈ।

ਐਡ੍ਰਿਊ ਦਾ ਇਹ ਬਿਆਨ ਉਸ ਦੇ ਪ੍ਰਤੀਕਰਮ ਵਜੋਂ ਅਇਆ ਹੈ ਜਿਸ ਵਿੱਚ ਟਰੂਡੋ ਨੇ ਕੰਜ਼ਰਵੇਟਿਵਜ਼ ਉੱਤੇ ਇਮੀਗ੍ਰੇਸ਼ਨ ਨੂੰ ਲੈਕੇ ਕੈਨੇਡਾ ਵਾਸੀਆਂ ਵਿੱਚ ਡਰ ਪੈਦਾ ਕਰਨ ਦੇ ਦੋਸ਼ ਲਾਏ ਸਨ।
ਦੋਵੇਂ ਆਗੂਆਂ ਵਲੋਂ ਅਗਲੇ ਸਾਲ ਕੈਨੇਡਾ ਵਿੱਚ ਹੋਣ ਜਾ ਰਹੀਆਂ ਫੈਡਰਲ ਆਮ ਚੋਣਾਂ ਦੇ ਚਲਦੇ ਲਗਾਤਰ ਇਸ ਤਰ੍ਹਾਂ ਦੀ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button