ਜਾਣ ਬੁੱਝ ਕੇ ਸਾਲਾਂ ਤੋਂ ਕੈਂਸਰ ਪੈਦਾ ਕਰਨ ਵਾਲਾ ਪਾਊਡਰ ਵੇਚ ਰਹੀ ਹੈ ਜਾਨਸਨ ਐਂਡ ਜਾਨਸਨ !
ਲਾਸ ਐਂਜਲਸ : ਕੀ ਜਾਨਸਨ ਐਂਡ ਜਾਨਸਨ ਕੰਪਨੀ ਨੇ ਜਾਣਬੁਝ ਕੇ ਮਾਸੂਮਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ? ਕੀ ਜਾਨਸਨ ਐਂਡ ਜਾਨਸਨ ਕੰਪਨੀ ਨੇ ਹਜ਼ਾਰਾਂ ਬੱਚਿਆਂ ਨੂੰ ਕੈਂਸਰ ਦੀ ਗ੍ਰਿਫਤ ‘ਚ ਜਾਣ ਲਈ ਮਜਬੂਰ ਕੀਤਾ? ਰਾਈਟਰ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਨੂੰ ਇਹ ਗੱਲ ਸਾਲਾਂ ਤੋਂ ਪਤਾ ਸੀ ਕਿ ਉਨ੍ਹਾਂ ਦੇ ਬੇਬੀ ਟੈਲਕਮ ਪਾਊਡਰ ਵਿੱਚ ਐਸਬੈਸਟੋਸ ਹੈ ਅਤੇ ਐਸਬੈਸਟੋਸ ਨਾਲ ਕੈਂਸਰ ਦਾ ਖ਼ਤਰਾ ਹੈ। ਹਾਲਾਂਕਿ ਜਾਨਸਨ ਐਂਡ ਜਾਨਸਨ ਨੇ ਰਾਈਟਰ ਦੀ ਇਸ ਰਿਪੋਰਟ ਨੂੰ ਇੱਕਤਰਫਾ ਤੇ ਗਲਤ ਦੱਸਿਆ ਹੈ।
Read Also ਕੈਂਸਰ ਦਾ ਇਲਾਜ ਕਰੇਗੀ ਭੰਗ
ਦਰਅਸਲ, ਰਾਈਟਰ ਨੇ ਆਪਣੀ ਇੱਕ ਰਿਪੋਰਟ ਵਿੱਚ ਅੰਦਰੂਨੀ ਦਸਤਾਵੇਜਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਜਾਨਸਨ ਐਂਡ ਜਾਨਸਨ ਦੇ ਐਗਜ਼ੀਕਿਊਟਿਵ ਤੋਂ ਲੈ ਕੇ ਮਾਈਨ ਮੈਨੇਜਰ, ਵਿਗਿਆਨੀ, ਡਾਕਟਰ ਅਤੇ ਇਥੋਂ ਤੱਕ ਕਿ ਕੰਪਨੀ ਦੇ ਵਕੀਲ ਵੀ ਇਸ ਗੱਲ ਨੂੰ ਜਾਣਦੇ ਸਨ ਪਰ ਇਸਦੇ ਬਾਵਜੂਦ ਕੰਪਨੀ ਸਾਲਾਂ ਤੋਂ ਇਹ ਪ੍ਰੋਡਕਟ ਵੇਚ ਰਹੀ ਹੈ। ਰਾਈਟਰ ਦੀ ਰਿਪੋਰਟ ਦੇ ਮੁਤਾਬਕ ਉਸਨੇ ਕੰਪਨੀ ਦੇ ਦਸਤਾਵੇਜਾਂ ਦਾ ਅਧਿਐਨ ਕਰਨ ਤੋਂ ਬਾਅਦ ਹੈਰਾਨੀਜਨਕ ਖੁਲਾਸਾ ਹੋਇਆ ਕਿ 1971 ਤੋਂ 2000 ਤੱਕ ਜਾਨਸਨ ਐਂਡ ਜਾਨਸਨ ਦੇ ਰਾਅ ਪਾਊਡਰ ਅਤੇ ਬੇਬੀ ਪਾਊਡਰ ਦੀ ਟੈਸਟਿੰਗ ਵਿੱਚ ਕਈ ਵਾਰ ਐਸਬੈਸਟੋਸ ਹੋਣ ਪੁਸ਼ਟੀ ਹੋਈ ਸੀ।
ਕੰਪਨੀ ਨੇ ਕੌਸਮੈਟਿਕ ਟੈਲਕਮ ਪਾਊਡਰ ਵਿੱਚ ਐਸਬੈਸਟੋਸ ਦੀ ਮਾਤਰਾ ਨੂੰ ਨਿਅੰਤਰਿਤ ਕਰਨ ਲਈ ਅਮਰੀਕੀ ਰੇਗੁਲੇਟਰਸ ‘ਤੇ ਦਬਾਅ ਵੀ ਬਣਾਇਆ ਇਸ ਵਿੱਚ ਉਹ ਕਾਫ਼ੀ ਹੱਦ ਤੱਕ ਸਫਲ ਵੀ ਹੋਈ। ਹਾਲਾਂਕਿ ਜਾਨਸਨ ਐਂਡ ਜਾਨਸਨ ਨੇ ਰਾਈਟਰ ਦੀ ਰਿਪੋਰਟ ਅਤੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਕੰਪਨੀ ਨੇ ਬਿਆਨ ਜਾਰੀ ਕਰ ਕਿਹਾ ਕਿ ਰਾਈਟਰ ਦੀ ਰਿਪੋਟ ਝੂਠੀ ਅਤੇ ਇੱਕਤਰਫਾ ਹੈ। ਕੰਪਨੀ ਦਾ ਬੇਬੀ ਪਾਊਡਰ ਸੁਰੱਖਿਅਤ ਅਤੇ ਐਸਬੈਸਟੋਸ ਫਰੀ ਹੈ। ਖੁਦ ਕੰਪਨੀ, ਰੈਗੂਲੇਟਰਸ, ਇੰਡੀਪੈਂਡੈਂਟ ਲੈਬਸ ਅਤੇ ਸਿੱਖਿਅਕ ਸੰਸਥਾਨਾਂ ਦੇ ਵੱਲੋਂ ਕਰਾਏ ਗਏ ਹਜ਼ਾਰਾਂ ਟੈਸਟ ਵਿੱਚੋਂ ਕਿਸੇ ਵਿੱਚ ਵੀ ਇਹ ਗੱਲ ਸਾਹਮਣੇ ਨਹੀਂ ਆਈ ਕਿ ਕੰਪਨੀ ਦੇ ਪਾਊਡਰ ਵਿੱਚ ਐਸਬੈਸਟੋਸ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.