Breaking NewsD5 specialNewsPress ReleasePunjabPunjab Officials

ਮੁੱਖ ਮੰਤਰੀ ਵੱਲੋਂ ਸਾਰਾਗੜ੍ਹੀ ਜੰਗ ਦੀ 124ਵੀਂ ਵਰ੍ਹੇਗੰਢ ਮੌਕੇ ਇਤਿਹਾਸਕ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਰਾਗੜ੍ਹੀ ਜੰਗ ਦੀ 124ਵੀਂ ਵਰ੍ਹੇਗੰਢ ਮੌਕੇ ਇਸ ਇਤਿਹਾਸਕ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਗੁਰਦੁਆਰਾ ਸਾਰਾਗੜ੍ਹੀ ਵਿਖੇ ਹੋਏ ਰਾਜ ਪੱਧਰੀ ਸ਼ਹੀਦੀ ਦਿਵਸ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਸਮਾਣਾ ਚੋਟੀ (ਹੁਣ ਪਾਕਿਸਤਾਨ ਦਾ ਨਾਰਥ ਵੈਸਟ ਫਰੰਟੀਅਰ ਸੂਬਾ ਹੈ) ਨੇੜੇ ਤਾਇਨਾਤ 36 ਸਿੱਖ ਦੇ 22 ਮਹਾਨ ਸੈਨਿਕਾਂ ਨੂੰ ਯਾਦ ਕੀਤਾ, ਜਿਨ੍ਹਾਂ 12 ਸਤੰਬਰ, 1897 ਨੂੰ 10,000 ਅਫ਼ਗਾਨਾਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਹੋਏ ਘਮਸਾਨ ਯੁੁੱਧ ਵਿੱਚ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ।

ਸਪੀਕਰ ਨੇ ਦਿੱਤੀ ਖੁਸ਼ਖਬਰੀ, ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਦਿੱਤੇ ਹੁਕਮ || D5 Channel Punjabi

ਇਸ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਠਾਨ ਖੇਤਰਾਂ ਵਿੱਚ ਗੜਬੜੀਆਂ ਨੂੰ ਦੂਰ ਕਰਨ ਲਈ ਜਨਰਲ ਲੌਖਾਰਟ ਦੁਆਰਾ ਤੱਤਕਾਲੀ ਬ੍ਰਿਟਿਸ਼ ਭਾਰਤੀ ਫੌਜ ਦੀਆਂ ਚਾਰ ਟੁਕੜੀਆਂ ਭੇਜੀਆਂ ਗਈਆਂ। ਇਨ੍ਹਾਂ ਵਿੱਚੋਂ 36ਵੀਂ ਸਿੱਖ ਬਟਾਲੀਅਨ (ਹੁਣ ਚੌਥੀ ਸਿੱਖ ਬਟਾਲੀਅਨ) ਜਿਨ੍ਹਾਂ ਵਿੱਚ 21 ਸਿੱਖ ਸਿਪਾਹੀ ਅਤੇ ਇੱਕ ਰਸੋਈਆ ਸ਼ਾਮਲ ਸੀ, ਨੂੰ ਸਾਰਾਗੜ੍ਹੀ ਦੀ ਰੱਖਿਆ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ ਜੋ ਕਿ ਲੌਖਾਰਟ ਕਿਲੇ ਅਤੇ ਗੁਲਸਿਤਾਨ ਕਿਲੇ ਦਰਮਿਆਨ ਸੰਚਾਰ ਲਈ ਇੱਕ ਨਿਗਰਾਨੀ ਪੋਸਟ ਸੀ। 12 ਸਤੰਬਰ, 1897 ਦੀ ਸਵੇਰ ਅਫਰੀਦੀ ਅਤੇ ਔਰਕਜ਼ਈ ਕਬੀਲਿਆਂ ਦੇ ਪਠਾਨਾਂ ਨੇ ਵੱਡੀ ਗਿਣਤੀ ਵਿੱਚ ਸਾਰਾਗੜ੍ਹੀ ਉੱਤੇ ਹਮਲਾ ਕੀਤਾ।

ਪਿੰਡਾਂ ‘ਚ ਲੱਗੂ ਟਸਕ ਫੋਸਰ, ਜਥੇਬੰਦੀਆਂ ਨੂੰ ਝਟਕਾ || D5 Channel Punjabi

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਠਾਨਾਂ ਦੀਆਂ ਆਤਮ ਸਮਰਪਣ ਕਰਨ ਦੀਆਂ ਮੰਗਾਂ ਨੂੰ ਹਵਲਦਾਰ ਈਸ਼ਰ ਸਿੰਘ ਨੇ ਜ਼ੋਰਦਾਰ ਢੰਗ ਨਾਲ ਨਕਾਰ ਦਿੱਤਾ। ਫਿਰ ਇਸ ਹਮਲੇ ਨੂੰ ਵੇਖਦਿਆਂ ਈਸ਼ਰ ਸਿੰਘ ਨੇ ਆਪਣੇ ਉੱਚ ਅਧਿਕਾਰੀ ਕਰਨਲ ਹੌਫ਼ਟਨ ਨੂੰ ਸੰਕੇਤ ਭੇਜਿਆ ਜਿਸ ਨੇ ਉਨ੍ਹਾਂ ਨੂੰ ਆਪਣੀ ਕਮਾਨ ਸੰਭਾਲਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਲੜਾਈ ਅੱਧ ਦੁਪਹਿਰ ਤੱਕ ਜਾਰੀ ਰਹੀ ਅਤੇ ਹਰ ਸਿੱਖ ਸਿਪਾਹੀ ਨੇ 400-500 ਗੋਲੀਆਂ ਦਾਗੀਆਂ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਬਾਇਲੀ ਪਠਾਨਾਂ ਕਰਕੇ ਘੇਰਾਬੰਦੀ ਕੀਤੇ ਗਏ ਸੈਨਿਕਾਂ ਨੂੰ ਸਹਾਇਤਾ ਭੇਜਣ ਦੇ ਸਾਰੇ ਯਤਨ ਅਸਫਲ ਰਹੇ। ਅਖੀਰ ਵਿੱਚ ਸਿਪਾਹੀ ਗੁਰਮੁਖ ਸਿੰਘ ਨੇ ਕਰਨਲ ਹੌਫ਼ਟਨ ਨੂੰ ਆਖਰੀ ਸੰਕੇਤ ਭੇਜਿਆ ਅਤੇ ਲੜਨ ਲਈ ਬੰਦੂਕ ਚੁੱਕ ਲਈ। ਕਿਸੇ ਵੀ ਫ਼ੌਜੀ ਨੇ ਆਤਮ-ਸਮਰਪਣ ਨਹੀਂ ਕੀਤਾ ਅਤੇ ਸਾਰੇ ਸ਼ਹੀਦ ਹੋ ਗਏ।

ਜਥੇਬੰਦੀਆਂ ਨੇ ਘੇਰਿਆ ਮੁੱਖ ਮੰਤਰੀ, ਘਰ ਦੇ ਬਾਹਰ ਗੱਡੇ ਪੱਕੇ ਟੈਂਟ || D5 Channel Punjabi

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਵੁਲਵਰਹੈਂਪਟਨ (ਯੂ.ਕੇ.) ਵਿੱਚ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਜਾ ਰਿਹਾ ਹੈ।ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਨ੍ਹਾਂ ਸਿੱਖ ਸੈਨਿਕਾਂ ਦੀ ਸ਼ਹਾਦਤ ਨੂੰ ਵਿਸ਼ਵ ਭਰ ਵਿੱਚ ਮਾਨਤਾ ਮਿਲੀ ਹੈ, ਇੱਥੋਂ ਤੱਕ ਕਿ ਮਹਾਰਾਣੀ ਵਿਕਟੋਰੀਆ ਨੇ ਵੀ ਇਸ ਨੂੰ ਮਾਨਤਾ ਦਿੱਤੀ ਹੈ ਅਤੇ ਹਰੇਕ ਸ਼ਹੀਦ ਨੂੰ ਉਸ ਸਮੇਂ ਦੇ ਸਰਵਉੱਚ ਬਹਾਦਰੀ ਪੁਰਸਕਾਰ  ਇੰਡੀਅਨ ਆਰਡਰ ਆਫ਼ ਮੈਰਿਟ (ਆਈ.ਓ.ਐਮ.) ਨਾਲ ਨਿਵਾਜਿਆ ਗਿਆ ਜੋ ਕਿ ਭਾਰਤ ਦੇ ਪਰਮ ਵੀਰ ਚੱਕਰ ਦੇ ਸਮਾਨ ਹੈ। ਰਾਣਾ ਸੋਢੀ ਨੇ ਸਾਰਾਗੜ੍ਹੀ ਬਾਰੇ ਇੱਕ ਕਿਤਾਬਚਾ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਛੁੱਟੀ ‘ਤੇ ਆਏ ਫੌਜੀ ਦੇ ਮੰਨ ‘ਚ ਆਇਆ ਲਾਲਚ, ਪਤੰਦਰ ਨੇ ਗੱਡੀ ‘ਚ ਹੀ ਕਰਤਾ ਕਾਰਾ || D5 Channel Punjabi

ਧੰਨਵਾਦੀ ਮਤਾ ਪੇਸ਼ ਕਰਦਿਆਂ ਫਿਰੋਜ਼ਪੁਰ (ਸ਼ਹਿਰੀ) ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਮੰਗ ਕੀਤੀ ਕਿ ਜੰਗਲਾਤ ਦੀ 2.5 ਏਕੜ ਜ਼ਮੀਨ ‘ਤੇ ਲੰਗਰ ਹਾਲ ਬਣਾਇਆ ਜਾਵੇ ਜਿਸ ਲਈ ਮੁੱਖ ਮੰਤਰੀ ਨੇ ਮੌਕੇ ‘ਤੇ ਡਿਪਟੀ ਕਮਿਸ਼ਨਰ ਨੂੰ ਵਿਸਥਾਰਤ ਪ੍ਰਸਤਾਵ ਭੇਜਣ ਲਈ ਕਿਹਾ। ਵਿਧਾਇਕ ਨੇ ਪ੍ਰਧਾਨ ਮੰਤਰੀ ਨੂੰ ਸਾਰਾਗੜ੍ਹੀ ਗੁਰਦੁਆਰੇ ਦੀ ਢੁੱਕਵੀਂ ਸਾਂਭ-ਸੰਭਾਲ ਲਈ 11 ਕਰੋੜ ਦੀ ਸਹਾਇਤਾ ਦੇਣ ਦੀ ਵੀ ਅਪੀਲ ਕੀਤੀ।ਇਸ ਮੌਕੇ ਬੋਲਦਿਆਂ ਸਾਰਾਗੜ੍ਹੀ ਯਾਦਗਾਰ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਡਿਪਟੀ ਜਨਰਲ ਅਫ਼ਸਰ ਕਮਾਂਡਿੰਗ-ਕਮ-ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਵੀ. ਮੋਹੰਤੀ ਨੇ ਕਿਹਾ ਕਿ ਯੂਨੈਸਕੋ ਨੇ ਸਾਰਾਗੜ੍ਹੀ ਜੰਗ ਨੂੰ ਦੁਨੀਆ ਦੀਆਂ ਅੱਠ ਮਹਾਨ ਲੜਾਈਆਂ ਵਿੱਚ ਸ਼ਾਮਲ ਕੀਤਾ ਸੀ।

ਅੰਮ੍ਰਿਤਸਰ ‘ਚ ਹੋਇਆ ਪਾਣੀ-ਪਾਣੀ, ਏਅਰਪੋਰਟ ਬਣਿਆ ਸਮੁੰਦਰ || D5 Channel Punjabi

ਉਨ੍ਹਾਂ ਇਹ ਵੀ ਦੱਸਿਆ ਕਿ ਸਾਰਾਗੜ੍ਹੀ ਦੀ ਜੰਗੀ ਯਾਦਗਾਰ ਸਬੰਧੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਹੈ।ਇਸ ਤੋਂ ਪਹਿਲਾਂ ਗੁਰਦੁਆਰਾ ਸਾਰਾਗੜ੍ਹੀ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਅਰਦਾਸ ਕੀਤੀ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ ਗਿਆ।ਇਸ ਮੌਕੇ ਸ਼ਹੀਦ ਸੈਨਿਕਾਂ ਦੇ ਵਾਰਸਾਂ ਅਤੇ ਵੀਰ ਨਾਰੀਆਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ ਜੇ.ਐਸ. ਚੀਮਾ, ਮੇਜਰ ਜਨਰਲ ਸੰਦੀਪ ਸਿੰਘ, ਬ੍ਰਿਗੇਡੀਅਰ ਕੰਵਲਜੀਤ ਚੋਪੜਾ ਅਤੇ ਕਰਨਲ ਬਲਦੇਵ ਚਾਹਲ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button