NewsBreaking NewsInternational

ਜਸਪਾਲ ਅਟਵਾਲ ਨੇ ਫਿਰ ਵਧਾਈਆਂ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੀਆਂ ਮੁਸ਼ਕਲਾਂ

ਓਟਾਵਾ : ਲਗਦਾ ਹੈ ਕਿ ਭਾਰਤ ਦੌਰਾ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਰਾਸ ਨਹੀਂ ਆ ਰਿਹਾ ਹੈ ਤਾਜ਼ਾ ਆਈਆਂ ਰਿਪੋਰਟਾਂ ਵਿੱਚ ਟਰੂਡੋ ਦਾ ਦਫਤਰ ਖਾਲਿਸਤਾਨ ਪੱਖੀ ਜਸਪਾਲ ਅਟਵਾਲ ਨੂੰ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੌਰਾਨ ਸੱਦਾ ਦੇਣ ਦੇ ਮਾਮਲੇ ਵਿੱਚ ਘਿਰ ਰਿਹਾ ਹੈ।ਕੈਨੇਡੀਅਨ ਪਾਰਲੀਮੈਂਟ ਦੀ ਕੌਮ ਸੁਰੱਖਿਆ ਅਤੇ ਖੁਫੀਆ ਕਮੇਟੀ ਦੀ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਦਫਤਰ ਨੂੰ ਅਟਵਾਲ ਸੱਦਾ ਦੇਣ ਲਈ ਜਿੰਮੇਵਾਰ ਦੱਸਿਆ ਗਿਆ ਹੈ। ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਦਫਤਰ ਵਲੋਂ ਹੀ ਭਾਰਤ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਨੂੰ ਮਹਿਮਾਨਾਂ ਦੀ ਦਿੱਤੀ ਗਈ ਸੂਚੀ ‘ਚ ਅਟਵਾਲ ਦਾ ਨਾਮ ਸ਼ਾਮਲ ਕਰਨ ਲਈ ਕਿਹਾ ਸੀ।

Read Also ਜਰਨਲ ਮੋਟਰਜ਼ ਦੇ ਫੈਸਲੇ ਦੀ ਟਰੂਡੋ, ਟਰੰਪ ਨੇ ਕੀਤੀ ਨਿੰਦਾ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦਫਤਰ ਨੇ ਹਾਈ ਕਮਿਸ਼ਨ ਨੂੰ ਨਵੇਂ 423 ਮਹਿਮਾਨਾਂ ਦੇ ਨਾਮ ਦਿੱਤੇ ਸੀ। ਇਨ੍ਹਾਂ 423 ਨਾਮਾਂ ਵਿੱਚ ਹੀ ਖਾਲਿਸਤਾਨ ਪੱਖੀ ਜਸਪਾਲ ਅਟਵਾਲ ਦਾ ਨਾਮ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਜਸਟਿਨ ਟਰੂਡੋ ਭਾਰਤ ਦੇ ਦੌਰੇ ਉੱਤੇ ਆਏ ਸਨ ਤਾਂ ਟਰੂਡੋ ਦੀ ਪਤਨੀ ਦੀਆਂ ਕੁਝ ਫੋਟਾਂ ਜਸਪਾਲ ਅਟਵਾਲ ਨਾਲ ਮੁਬੰਈ ਵਿਖੇ ਹੋਏ ਡਿਨਰ ਵਿੱਚ ਸਾਹਮਣੇ ਆਈਆ ਸਨ।ਇਸ ਮਗਰੋਂ ਦਿੱਲੀ ਸਥਿਤ ਕੈਨੇਡੀਅਨ ਅੰਬੈਸੀ ਵਿੱਚ ਵੀ ਅਟਵਾਲ ਨੂੰ ਡਿਨਰ ਵਿੱਚ ਸੱਦਿਆ ਗਿਆ ਸੀ ਪਰ ਬਾਅਦ ਵਿੱਚ ਭਾਰਤ ਵਲੋਂ ਜਤਾਏ ਇਤਰਾਜ਼ ਤੋਂ ਬਾਅਦ ਅਟਵਾਲ ਨੂੰ ਦਿੱਤਾ ਗਿਆ ਸੱਦਾ ਰੱਦ ਕਰ ਦਿੱਤਾ ਗਿਆ ਸੀ।ਹੁਣ ਕੈਨੇਡਾ ਦੀ ਰਾਜਨੀਤੀ ਵਿੱਚ ਇਸ ਰਿਪੋਰਟ ਨੇ ਹਲਚਲ ਮਚਾ ਦਿੱਤੀ ਹੈ।ਸਾਰੀਆਂ ਵਿਰੋਧੀ ਪਾਰਟੀਆਂ ਜਸਟਿਨ ਟਰੂਡੋ ਦੇ ਪਿੱਛੇ ਪੈ ਗਈਆਂ ਹਨ।

652763 trudeaus pti 768x432

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button