ਜਲੰਧਰ : ਨਗਰ ਕੌਂਸਲ ਦੇ ਕਰਮਚਾਰੀਆਂ ਸਮੇਤ 88 ਦੀ ਰਿਪੋਰਟ ਕੋਰੋਨਾ Positive, 2 ਦੀ ਮੌਤ
ਜਲੰਧਰ : ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ੁੱਕਰਵਾਰ ਨੂੰ ਹੁਣ ਤੱਕ 2 ਲੋਕਾਂ ਦੀ ਮੌਤ ਅਤੇ 88 ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼ ਸਾਹਮਣੇ ਆਏ ਹੈ। ਸਿਹਤ ਵਿਭਾਗ ਅਨੁਸਾਰ ਅੱਜ ਆਏ ਪੌਜ਼ੀਟਿਵ ਮਰੀਜ਼ਾਂ ‘ਚ ਨਗਰ ਕੌਂਸਲ ਨੂਰਮਹਿਲ ਦੇ 3 ਕਰਮਚਾਰੀ ਅਤੇ ਵਲੂ ਡਾਟ ਦਾ 1 ਸਟਾਫ ਮੈਂਬਰ ਵੀ ਸ਼ਾਮਿਲ ਹੈ।
🔴 LIVE 🔴ਸੁਮੇਧ ਸੈਣੀ ਦੇ ਘਰ ਪਹੁੰਚੀ ਪੁਲਿਸ,ਹੋ ਸਕਦੀ ਗ੍ਰਿਫਤਰੀ?ਸਰੂਪ ਗੁੰਮ ਮਾਮਲੇ ‘ਚ SGPC ਦੇ ਬੰਦਿਆਂ ਤੇ ਕਾਰਵਾਈ
ਮ੍ਰਿਤਕਾਂ ਦੀ ਪਹਿਚਾਣ ਸਥਾਨਕ ਟਾਂਡਾ ਰੋਡ ਨਿਵਾਸੀ 78 ਸਾਲਾ ਅਵਤਾਰ ਸਿੰਘ ਦੇ ਰੂਪ ‘ਚ ਹੋਈ ਹੈ, ਜਿਸਨ੍ਹੇ ਅੱਜ ਅੰਮ੍ਰਿਤਸਰ ਦੇ ਹਸਪਤਾਲ ‘ਚ ਦਮ ਤੋੜ ਦਿੱਤਾ। ਉਥੇ ਹੀ 64 ਸਾਲਾ ਨਿਰਮਲ ਕੌਰ ਨੇ ਸਥਾਨਕ ਨਿੱਜੀ ਹਸਪਤਾਲ ‘ਚ ਦਮ ਤੋੜ ਦਿੱਤਾ। ਇਸਦੇ ਨਾਲ ਜਿਲ੍ਹੇ ‘ਚ ਹੁਣ ਤੱਕ ਕੋਰੋਨਾ ਮਰੀਜਾਂ ਦੀ ਗਿਣਤੀ 5974 ਅਤੇ ਲਾਸ਼ਾਂ ਦਾ ਗਿਣਤੀ 152 ਤੱਕ ਪਹੁੰਚ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.