Breaking NewsD5 specialNewsPress ReleasePunjabTop News
ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਿੰਦਾ ਗੈਂਗ ਦੇ ਬਕਾਇਆ ਗੈਂਗਸਟਰ ਵੀ ਗ੍ਰਿਫਤਾਰ
ਗ੍ਰਿਫਤਾਰ ਕੀਤੇ ਵਿਅਕਤੀਆਂ ਚੋਂ 13 ਸ਼ੂਟਰ ਹਨ ਹਿਸਟਰੀ- ਸ਼ੀਟਰ, ਜੋ ਜਲੰਧਰ, ਕਪੂਰਥਲਾ,ਫਿਰੋਜ਼ਪੁਰ, ਤਰਨਤਾਰਨ ਅਤੇ ਬਠਿੰਡਾ ਵਿਖੇ ਦੇ 24 ਤੋਂ ਵੱਧ ਫੌਜਦਾਰੀ ਮੁਕੱਦਮਿਆਂ ਵਿੱਚ ਲੋੜੀਂਦੇ ਹਨ : ਐਸ.ਐਸ.ਪੀ. ਸਵਪਨ ਸ਼ਰਮਾਂ

ਦੋਸ਼ੀਆਂ ਕੋਲੋਂ 11 ਹਥਿਆਰ, 2 ਵਾਹਨ ਅਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਕੀਤੀ ਬਰਾਮਦ
ਚੰਡੀਗੜ੍ਹ:ਤਿੰਨ ਹਫਤੇ ਚੱਲੇ ਆਪ੍ਰੇਸ਼ਨ ਤੋਂ ਬਾਅਦ, ਜਲੰਧਰ ਦਿਹਾਤੀ ਪੁਲਿਸ ਨੇ ਪਿੰਦਾ ਗੈਂਗ ਨਾਲ ਜੁੜੇ ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 13 ਮੈਂਬਰਾਂ -ਸਾਰੇ ਸ਼ਾਰਪ ਸ਼ੂਟਰ, ਇਸ ਤੋਂ ਇਲਾਵਾ ਪਨਾਹ ਦੇਣ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਾਉਣ ਵਾਲੇ 6 ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਾਕਰੀ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸਵਪਨ ਸਰਮਾ ਨੇ ਸ਼ੁੱਕਰਵਾਰ ਨੂੰ ਸਾਂਝੀ ਕੀਤੀ ।
ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਪਲਵਿੰਦਰ ਸਿੰਘ ਉਰਫ ਪਿੰਦਾ, ਜਿਸ ਦੀ ਨਾਭਾ ਜੇਲ ਬਰੇਕ ‘ਚ ਵੀ ਭੂਮਿਕਾ ਸਾਹਮਣੇ ਆਈ ਸੀ, ਨੂੰ ਗੈਂਗ ਦਾ ਸਰਗਨਾਹ ਦੱਸਿਆ ਜਾਂਦਾ ਹੈ ਅਤੇ ਜ਼ਾਹਰ ਤੌਰ ‘ਤੇ ਪਰਮਜੀਤ ਉਰਫ ਪੰਮਾ , ਵਾਸੀ ਸ਼ਾਹਕੋਟ, ਜਲੰਧਰ ਅਤੇ ਜੋ ਕਿਮੌਜਾਦੂ ਸਮੇਂ ਗ੍ਰੀਸ ਵਿੱਚ ਰਹਿਦਾ ਹੈ, ਦੀ ਮਦਦ ਨਾਲ ਗੈਂਗ ਨੂੰ ਸੰਭਾਲ ਰਿਹਾ ਸੀ।
Political Battle : Moosewala ਦੇ ਕਾਤਲ ਦੇਸ਼ ਛੱਡ ਫਰਾਰ?Police ਦੇ ਵੱਡੇ ਅਫਸਰ ਦਾ ਖੁਲਾਸਾ | D5 Channel Punjabi
ਗ੍ਰਿਫਤਾਰ ਕੀਤੇ ਗਏ 13 ਸ਼ੂਟਰਾਂ ਦੀ ਪਛਾਣ ਸੁਨੀਲ ਮਸੀਹ ਉਰਫ ਜਿਉਣਾ, ਰਵਿੰਦਰ ਉਰਫ ਰਵੀ, ਪ੍ਰਦੀਪ ਸਿੰਘ, ਮਨਜਿੰਦਰ ਉਰਫ ਸ਼ਵੀ ਅਤੇ ਸੁਖਮਨ ਸਿੰਘ ਉਰਫ ਸੱਭਾ, ਸਾਰੇ ਵਾਸੀ ਲੋਹੀਆਂ, ਜਲੰਧਰ; ਸੰਦੀਪ ਉਰਫ ਦਿੱਲੀ, ਮੇਜਰ ਸਿੰਘ, ਅਪਰੇਲ ਸਿੰਘ ਉਰਫ ਸ਼ੇਰਾ, ਬਲਵਿੰਦਰ ਉਰਫ ਗੁੱਢਾ ਅਤੇ ਸਲਿੰਦਰ ਸਿੰਘ; ਸਾਰੇ ਵਾਸੀਅਨ ਨਕੋਦਰ, ਜਲੰਧਰ; ਦਾ ਸਤਪਾਲ ਉਰਫ ਸੱਤਾ ਵਾਸੀ ਮੱਖੂ, ਫਿਰੋਜਪੁਰ; ਦਵਿੰਦਰਪਾਲ ਸਿੰਘ ਉਰਫ ਦੀਪੂ ਅਤੇ ਸਤਵੰਤ ਸਿੰਘ ਉਰਫ ਜੱਗਾ ਵਾਸੀ ਸ਼ਾਹਕੋਟ, ਜਲੰਧਰ ਵਜੋਂ ਹੋਈ ਹੈ। ਇਹ ਸਾਰੇ ਗ੍ਰਿਫਤਾਰ ਵਿਅਕਤੀ ਹਿਸਟਰੀ ਸ਼ੀਟਰ ਹਨ ਅਤੇ ਇਨਾਂ ਉਤੇ ਕਤਲ, ਇਰਾਦਾ ਕਤਲ, ਜਬਰਨ ਵਸੂਲੀ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਘਿਨਾਉਣੇ ਅਪਰਾਧਾਂ ਨਾਲ ਸਬੰਧਤ ਮਾਮਲੇ ਦਰਜ ਹਨ।
ਜਦਕਿ 6 ਹੋਰ ਵਿਅਕਤੀ , ਜਿਨਾਂ ਨੂੰ ਪਨਾਹ ਦੇਣ ਅਤੇ ਲੌਜਿਸਟਿਕ ਸਪੋਰਟ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਦੀ ਪਛਾਣ ਅਮਰਜੀਤ ਉਰਫ ਅਮਰ ਵਾਸੀ ਧਰਮਕੋਟ; ਬਲਬੀਰ ਮਸੀਹ, ਐਰਿਕ ਅਤੇ ਬਾਦਲ, ਤਿੰਨੇ ਵਾਸੀ ਲੋਹੀਆਂ; ਹਰਵਿੰਦਰ ਸਿੰਘ ਵਾਸੀ ਸ਼ਾਹਕੋਟ ਅਤੇ ਬਚਿੱਤਰ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ।
ਪੁਲਿਸ ਨੇ ਦੋਸ਼ੀਆਂ ਕੋਲੋਂ ਸੱਤ .32 ਬੋਰ ਪਿਸਤੌਲ, ਤਿੰਨ .315 ਬੋਰ ਪਿਸਤੌਲ, ਇੱਕ .315 ਬੋਰ ਦੀ ਬੰਦੂਕ ਅਤੇ ਇੱਕ .12 ਬੋਰ ਦੀ ਬੰਦੂਕ ਸਮੇਤ 9 ਹਥਿਆਰ ਬਰਾਮਦ ਕੀਤੇ ਹਨ ਅਤੇ ਟੋਇਟਾ ਇਨੋਵਾ ਅਤੇ ਮਹਿੰਦਰਾ ਐਕਸਯੂਵੀ 500 ਸਮੇਤ ਦੋ ਵਾਹਨਾਂ ਤੋਂ ਇਲਾਵਾ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪਰਮਜੀਤ ਉਰਫ ਪੰਮਾ ਗਿਰੋਹ ਨੂੰ ਫਾਇਨਾਂਸ ਕਰਦਾ ਸੀ ਅਤੇ ਅਮਰਜੀਤ ਉਰਫ ਅਮਰ ਨੂੰ ਹਵਾਲਾ ਰਾਹੀਂ ਵਿਦੇਸੀ ਕਰੰਸੀ ਭੇਜਦਾ ਸੀ, ਜੋ ਅੱਗੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਿਰੋਹ ਦੇ ਮੈਂਬਰਾਂ ਵਿੱਚ ਵੰਡਦਾ ਸੀ।
ਉਨਾਂ ਦੱਸਿਆ ਕਿ ਇਹ ਗਿਰੋਹ ਪਿਛਲੇ ਛੇ ਸਾਲਾਂ ਤੋਂ ਸਰਗਰਮ ਹੈ ਅਤੇ ਮੱਧ ਪ੍ਰਦੇਸ਼ ਤੋਂ ਸੰਗਠਿਤ ਜਬਰਨ ਵਸੂਲੀ, ਹਥਿਆਰਬੰਦ ਹਾਈਵੇ ਡਕੈਤੀ, ਭੂ-ਮਾਫੀਆ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ।ਸਵਪਨ ਸ਼ਰਮਾ ਨੇ ਕਿਹਾ, “ਇਸ ਗਿਰੋਹ ਦੀ ਗ੍ਰਿਫਤਾਰੀ ਦੇ ਨਾਲ, ਪੁਲਿਸ ਵੱਲੋਂ ਜਲੰਧਰ ਅਤੇ ਬਠਿੰਡਾ ਵਿੱਚ ਕਤਲ, ਜ਼ਬਰਨ ਵਸੂਲੀ ਅਤੇ ਹਾਈਵੇਅ ਆਰਮਡ ਡਕੈਤੀ ਸਮੇਤ ਤਿੰਨ ਵੱਡੇ ਕੇਸਾਂ ਨੂੰ ਵੀ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।” ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਕੁੱਲ 19 ਵਿਅਕਤੀਆਂ ਵਿੱਚੋਂ ਘੱਟੋ-ਘੱਟ 12 ਪੁਲਿਸ ਨੂੰ ਅੱਠ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.