ਛੱਤੀਸਗੜ੍ਹ ਦੇ ਸਾਬਕਾ ਸੀਐਮ ਅਜੀਤ ਜੋਗੀ ਦਾ ਦੇਹਾਂਤ
ਨਵੀਂ ਦਿੱਲੀ : ਛੱਤੀਸਗੜ੍ਹ ਦੇ ਸਾਬਕਾ ਮੁੱਖਮੰਤਰੀ ਅਤੇ ਜਨਤਾ ਕਾਂਗਰਸ ਦੇ ਮੁਖੀ ਅਜੀਤ ਜੋਗੀ ਦਾ ਅੱਜ ਇਲਾਜ਼ ਦੌਰਾਨ ਦੇਹਾਂਤ ਹੋ ਗਿਆ। ਜੋਗੀ ਨੂੰ 09 ਮਈ ਨੂੰ ਇਮਲੀ ਖਾਂਦੇ ਸਮੇਂ ਉਸਦਾ ਬੀਜ ਸਾਂਹ ਦੀ ਨਲੀ ‘ਚ ਫਸਣ ਦੇ ਕਾਰਨ ਰਾਜਧਾਨੀ ਦੇ ਨਰਾਇਣ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਦੋਂ ਤੋਂ ਉਹ ਕੋਮਾ ਵਿੱਚ ਸਨ। ਰਾਏਪੁਰ ਸਥਿਤ ਸ਼੍ਰੀ ਨਰਾਇਣ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਸੁਨੀਲ ਖੇਮਕਾ ਨੇ ਅੱਜ ਇੱਥੇ ਦੱਸਿਆ ਕਿ 74 ਸਾਲਾਂ ਜੋਗੀ ਨੇ ਅੱਜ ਦੁਪਹਿਰ ਤੋਂ ਬਾਅਦ 3.30 ਵਜੇ ਆਖਰੀ ਸਾਹ ਲਿਆ।
Sukhpal Khaira Live-ਜ਼ਬਰੀ ਫ਼ੀਸ ਵਸੂਲਣ ਵਾਲੇ ਸਕੂਲਾਂ ਖਿਲਾਫ ਖਹਿਰਾ ਨੇ ਚੁੱਕਿਆ ਝੰਡਾ, ਕੀਤੇ ਵੱਡੇ ਖੁਲਾਸੇ
ਖੇਮਕਾ ਨੇ ਇਹ ਵੀ ਦੱਸਿਆ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੇ ਮੁਖੀ ਅਜੀਤ ਜੋਗੀ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ 9 ਮਈ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਦੁਪਹਿਰ ਤੋਂ ਬਾਅਦ ਉਨ੍ਹਾਂ ਨੂੰ ਲਗਭਗ ਡੇਢ ਵਜੇ ਦਿਲ ਦਾ ਦੌਰ ਪਿਆ ਅਤੇ ਉਨ੍ਹਾਂ ਦੀ ਤਬੀਅਤ ਹੋਰ ਵਿਗੜ ਗਈ।
ਕਿਸਾਨਾਂ ਨੂੰ ਭਰਨਾ ਪਏਗਾ ਮੋਟਰਾਂ ਦਾ ਬਿਜਲੀ ਬਿੱਲ | ਗੁੱਸੇ ‘ਚ ਆਏ ਕਿਸਾਨ | ਕੀ ਸਰਕਾਰ ਦਾ ਫ਼ੈਸਲਾ ਸਹੀ ਹੈ?
ਦੱਸ ਦਈਏ ਕਿ ਛੱਤੀਸਗੜ੍ਹ ਦੇ ਸਾਬਕਾ ਅਤੇ ਪਹਿਲੇ ਮੁੱਖ ਮੰਤਰੀ ਅਜੀਤ ਜੋਗੀ ਦੀ ਪਤਨੀ ਰੇਣੂ ਜੋਗੀ ਕੋਟਾ ਖੇਤਰ ਤੋਂ ਵਿਧਾਇਕ ਹੈ ਅਤੇ ਅਮਿਤ ਜੋਗੀ ਉਨ੍ਹਾਂ ਦਾ ਪੁੱਤਰ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਅਤੇ ਰਾਜਨੀਤੀ ਤੋਂ ਆਏ ਅਜੀਤ ਜੋਗੀ ਮੌਜੂਦਾ ਸਮੇਂ ਮਾਰਵਾਹੀ ਖੇਤਰ ਤੋਂ ਵਿਧਾਇਕ ਹਨ। ਜੋਗੀ ਸਾਲ 2000 ਦੌਰਾਨ ਸੂਬਾ ਨਿਰਮਾਣ ਸਮੇਂ ਇੱਥੋ ਦੇ ਪਹਿਲੇ ਮੁੱਖ ਮੰਤਰੀ ਬਣੇ ਸੀ ਅਤੇ 2003 ਤੱਕ ਰਹੇ। ਸੂਬੇ ‘ਚ ਕਾਂਗਰਸੀ ਨੇਤਾਵਾਂ ਨਾਲ ਮਤਭੇਦ ਹੋਣ ਕਾਰਨ ਜੋਗੀ ਨੇ ਸਾਲ 2016 ‘ਚ ਨਵੀਂ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦਾ ਗਠਨ ਕੀਤਾ ਸੀ ਅਤੇ ਉਸ ਦੇ ਮੁਖੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.