ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਦਿਵਸ ਦੇ ਰੂਪ ‘ਚ ਮਨਾਇਆ ਜਾਵੇ : ਮਨੋਜ ਤਿਵਾਰੀ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਦਿਨ ਨੂੰ ਬਾਲ ਦਿਵਸ ਦੇ ਰੂਪ ‘ਚ ਮਨਾਉਣ ਦੀ ਮੰਗ ਕੀਤੀ ਹੈ। ਅਜੇ ਤੱਕ ਦੇਸ਼ ‘ਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ‘ਤੇ ਬਾਲ ਦਿਵਸ ਮਨਾਇਆ ਜਾਂਦਾ ਹੈ।
ਭਾਜਪਾ ਸਾਂਸਦ ਮਨੋਜ ਤਿਵਾਰੀ ਨੇ ਵੀਰਵਾਰ ਨੂੰ ਪ੍ਰਧਾਨਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ,‘‘14 ਨਵੰਬਰ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮਦਿਨ ਨੂੰ ਦੇਸ਼ ‘ਚ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਕਿਉਂਕਿ ਨਹਿਰੂ ਬੱਚਿਆਂ ਵਿਚ ਬਹੁਤ ਹਰਮਨ ਪਿਆਰੇ ਸਨ।
Fatehgarh Sahib ‘ਚ ਆਏ ਲੋਕਾਂ ਨੂੰ ਨਹੀਂ ਪਤਾ ਇਤਿਹਾਸ | ਉਲਟਾ ਪੱਤਰਕਾਰ ਨੂੰ ਘੇਰਿਆ
ਸਾਡੇ ਦੇਸ਼ ‘ਚ ਬੱਚਿਆਂ ਨੇ ਅਨੇਕ ਕੁਰਬਾਨੀਆਂ ਕੀਤੀਆ ਹਨ ਅਤੇ ਉਨ੍ਹਾਂ ‘ਚ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਦਿੱਤੀ ਹੈ।
ਮਨੋਜ ਤਿਵਾਰੀ ”ਮੇਰੇ ਵਿਚਾਰ ਵਿਚ ਉਨ੍ਹਾਂ ਦੀ ਸ਼ਹਾਦਤ ਵਾਲੇ ਦਿਨ ਨੂੰ ‘ਬਾਲ ਦਿਵਸ’ ਦੇ ਰੂਪ ਵਿਚ ਮਨਾ ਕੇ ਇਨ੍ਹਾਂ ਬਹਾਦਰ ਬੱਚਿਆਂ ਦੇ ਬਲੀਦਾਨ ਨੂੰ ਯਾਦ ਕਰਨਾ ਦੇਸ਼ ਭਰ ਦੇ ਬੱਚਿਆਂ ਲਈ ਪ੍ਰੇਰਣਾ ਸਰੋਤ ਰਹੇਗਾ।”
BREAKING | ਗੁਰਦੁਆਰੇ ‘ਚ ਤਾਬਿਆ ਬੈਠੇ ਗ੍ਰੰਥੀ ਦੇ ਮਾਰੇ ਥੱਪੜ | Video Viral
ਮਨੋਜ ਤਿਵਾਰੀ ਨੇ ਪ੍ਰਧਾਨਮੰਤਰੀ ਨੂੰ ਸੰਬੋਧਿਤ ਪੱਤਰ ‘ਚ ਅੱਗੇ ਲਿਖਿਆ ਹੈ, ‘‘ਮੇਰੀ ਤੁਹਾਨੂੰ ਬੇਨਤੀ ਹੈ ਕਿ ਬਹਾਦੁਰ ਬੱਚਿਆਂ ਦੀ ਕੁਰਬਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਸ਼ਹਾਦਤ ਦੇ ਦਿਨ ਨੂੰ ਹਰ ਸਾਲ ਬਾਲ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਘੋਸ਼ਣਾ ਕੀਤੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.