PunjabTop News

ਗੋਲਡੀ ਬਰਾੜ ਨੇ ਕਬੂਲ ਕੀਤਾ ਹੈ ਕਿ ਸੁੱਖਾ ਦੁੱਨੇਕੇ ਅਤੇ ਸੁੱਖਦੇਵ ਸਿੰਘ ਗੋਗਾਮੇੜੀ ਦੇ ਕਤਲ ਚ ਉਹ ਸ਼ਾਮਲ ਸੀ, ਗਿੱਪੀ ਦੇ ਘਰ ਚ ਫਾਇਰਿੰਗ ਕਰਵਾਈ ਸੀ

ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਅੱਤਵਾਦੀ ਗੋਲਡੀ ਬਰਾੜ ਨੇ ਵੱਡੇ ਖੁਲਾਸੇ ਕੀਤੇ ਹਨ। ਇੱਕ ਨਿਜੀ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਗੋਲਡੀ ਬਰਾੜ ਨੇ ਮੰਨਿਆ ਹੈ ਕਿ ਸੁੱਖਾ ਦੁੱਨੇਕੇ ਅਤੇ ਸੁੱਖਦੇਵ ਸਿੰਘ ਗੋਗਾਮੇੜੀ ਦੇ ਕਤਲ ਚ ਉਹ ਸ਼ਾਮਲ ਸੀ। ਇਸ ਤੋਂ ਇਲਾਵਾ ਉਸ ਨੇ ਗਿੱਪੀ ਗ੍ਰੇਵਾਲ ਦੇ ਘਰ ਚ ਗੋਲੀਆਂ ਚਲਾਉਣ ਅਤੇ ਹਨੀ ਸਿੰਘ ਧਮਕੀ ਦੇਣ ਦੀ ਵਾਰਦਾਤ ਪਿੱਛੇ ਖੁਦ ਦਾ ਹੱਥ ਦੱਸਿਆ ਹੈ।

ਇਸ ਇੰਟਰਵਿਊ ‘ਚ ਗੋਲਡੀ ਬਰਾੜ ਨੇ ਕਬੂਲ ਕੀਤਾ ਹੈ ਕਿ ਉਸ ਨੇ ਹੀ ਗਿੱਪੀ ਗਰੇਵਾਲ ਦੇ ਘਰ ਚ ਫਾਇਰਿੰਗ ਕਰਵਾਈ ਸੀ। ਇਸ ਪਿੱਛੇ ਉਸ ਨੇ ਦੱਸਿਆ ਕਿ ਗਿੱਪੀ, ਸਿੰਗਰ ਸਿੱਧੂ ਮੂਸੇਵਾਲੇ ਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਸਬੰਧ ਰੱਖਦਾ ਹੈ। ਉਸ ਨੇ ਦੱਸਿਆ ਕਿ ਗਿੱਪੀ, ਸਿੱਧੂ ਮੂਸੇਵਾਲੇ ਦਾ ਚੰਗਾ ਦੋਸਤ ਸੀ ਇਸ ਲਈ ਉਸ ਤੇ ਫਾਇਰਿੰਗ ਕੀਤੀ ਸੀ। ਉਸ ਨੇ ਦੱਸਿਆ ਕਿ ਸਲਮਾਨ ਖਾਨ ਵੀ ਉਸ ਦੀ ਹਿੱਟ ਲਿਸਟ ‘ਚ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਉਨ੍ਹਾਂ ਦੇ ਗੈਂਗ ਹੈ। ਉਨ੍ਹਾਂ ਨੂੰ ਆਧੁਨਿਕ ਹਥਿਆਰ ਵੀ ਹਨ ਜਿਸ ਨਾਲ ਉਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।

ਗੋਲਡੀ ਨੇ ਦੱਸਿਆ ਕਿ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਰੋਹਿਤ ਗੋਦਾਰਾ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਰੋਹਿਤ ਗੋਦਾਰਾ ਉਸ ਦਾ ਭਰਾ ਹੈ। ਨਾਲ ਹੀ ਉਸ ਨੇ ਬਾਲੀਵੁਡ ਅਤੇ ਪੰਜਾਬੀ ਸਿੰਗਰ ਹਨੀ ਸਿੰਘ ਨੂੰ ਮਿਲੀ ਧਮਕੀ ਦੀ ਵੀ ਜਿੰਮੇਵਾਰੀ ਲਈ ਹੈ। ਉਸ ਨੇ ਕਿਹਾ ਕਿ ਉਹੀ ਸੀ ਜਿਸ ਨੇ ਹਨੀ ਸਿੰਘ ਨੂੰ ਧਮਕੀ ਦਿੱਤੀ ਸੀ। ਨਾਲ ਹੀ ਉਸ ਨੇ ਕਿਹਾ ਕਿ ਅਰਸ਼ ਡੱਲਾ ਨੂੰ ਵੀ ਉਹੀ ਮਾਰੇਗਾ ਅਤੇ ਸੁੱਖਾ ਦੁੱਨੇਕੇ ਦੇ ਕਤਲ ਦੀ ਵੀ ਜ਼ਿੰਮੇਵਾਰੀ ਲਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button