PunjabTop News

ਭਾਜਪਾ ਵਿਚ ਜਾਣ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਅਪਣੇ ਹਿਮਾਇਤੀ ਕੋਂਸਲਰਾਂ ਨੂੰ ਪਿੰਡ ਬਾਦਲ ਸੱਦਿਆ

ਬਠਿੰਡਾ ਨਿਗਮ ਦੀ ਸੱਤਾ ਹਾਸਲ ਕਰਨ ਲਈ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਵਿਚਕਾਰ ‘ਸ਼ਹਿ-ਮਾਤ’ ਦੀ ਖੇਡ ਸ਼ੁਰੂ

ਬਠਿੰਡਾ (ਸੁਖਜਿੰਦਰ ਮਾਨ) : ਮਨਪ੍ਰੀਤ ਸਿੰਘ ਬਾਦਲ ਦੇ ਦੋ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਹੁਣ ਬਠਿੰਡਾ ਨਗਰ ਨਿਗਮ ਦੀ ਸੱਤਾ ‘ਹਾਸਲ’ ਕਰਨ ਅਤੇ ਇਸਨੂੰ ‘ਬਰਕਰਾਰ’ ਰੱਖਣ ਲਈ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਧੜੇ ਵਿਚਕਾਰ ‘ਸ਼ਹਿ-ਮਾਤ’ ਦੀ ਖੇਡ ਸ਼ੁਰੂ ਹੋ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ 24 ਜਨਵਰੀ ਨੂੰ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ਼ ਗਜੇਂਦਰ ਸੇਖਾਵਤ ਬਠਿੰਡਾ ਵਿਚ ਪੁੱਜ ਰਹੇ ਹਨ। ਪਤਾ ਚੱਲਿਆ ਹੈ ਕਿ ਮਨਪ੍ਰੀਤ ਧੜੇ ਦੀ ਕੋਸ਼ਿਸ਼ ਹੈ ਕਿ ਉਕਤ ਦਿਨ ਉਹ ਅਪਣੇ ਹਿਮਾਇਤੀਆਂ ਦਾ ਵੱਡਾ ਇਕੱਠ ਕਰਕੇ ਪ੍ਰਭਾਵ ਛੱਡਣ ਵਿਚ ਕਾਮਯਾਬ ਹੋ ਸਕਦੇ ਹਨ।

ਕਿਸਾਨਾਂ ਨੇ ਕਰਤਾ ਪੱਕੇ ਮੋਰਚੇ ਦਾ ਐਲਾਨ | D5 Channel Punjabi

ਇਸੇ ਕੜੀ ਤਹਿਤ ਅੱਜ ਜਿੱਥੇ ਸਾਬਕਾ ਵਿਤ ਮੰਤਰੀ ਵਲੋਂ ਅਪਣੇ ਹਿਮਾਇਤੀ ਕੋਂਸਲਰਾਂ ਨੂੰ ਪਿੰਡ ਬਾਦਲ ਵਿਖੇ ਸੱਦਿਆ ਹੋਇਆ ਸੀ, ਉਥੇ ਕਾਂਗਰਸ ਨੇ ਵੀ ਇਸਦੀ ਸੂਹ ਮਿਲਦਿਆਂ ਅੱਜ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਸਥਾਨਕ ਲਾਰਡ ਰਾਮਾ ਸਕੂਲ ਦੇ ਇੱਕ ਦਫ਼ਤਰ ’ਚ ਕੋਂਸਲਰਾਂ ਨਾਲ ਮੀਟਿੰਗ ਕੀਤੀ। ਪੁਣ-ਛਾਣ ਕੇ ਹੁਣ ਤੱਕ ਬਾਹਰ ਆਈਆਂ ਖ਼ਬਰਾਂ ਮੁਤਾਬਕ ਹੁਣ ਤੱਕ ਦੋਨਾਂ ਧੜਿਆਂ ਕੋਲ ਲਗਭਗ ਬਰਾਬਰ-ਬਰਾਬਰ ਕੋਂਸਲਰ ਹਨ। ਮਨਪ੍ਰੀਤ ਨਾਲ ਖੜ੍ਹਣ ਵਾਲੇ ਜਿਆਦਾਤਕਰ ਕੋਂਸਲਰਾਂ ਦਾ ਪਿਛਕੋੜ ਗੈਰ-ਕਾਂਗਰਸੀ ਹੈ, ਜਿੰਨ੍ਹਾਂ ਨੂੰ ਦੂਜੀਆਂ ਪਾਰਟੀਆਂ ਵਿਚੋਂ ਲਿਆ ਕੇ ਟਿਕਟ ਦਿੱਤੀ ਗਈ ਸੀ।

Manpreet Badal ਪਾ ਗਿਆ ਵੱਡੀ ਗੇਮ!, ਦੁੱਚਿੱਤੀ ’ਚ ਪਾ ਦਿੱਤੇ ਪਾਰਟੀ ਲੀਡਰ | D5 Channel Punjabi

ਹਾਲਾਂਕਿ ਸ਼ਹਿਰ ਦੇ ਕੁੱਝ ਕੋਂਸਲਰ ਅਜਿਹੇ ਵੀ ਹਨ, ਜਿਹੜੇ ਦੁਚਿੱਤੀ ਵਿਚ ਪਏ ਹੋਏ ਹਨ। ਕਾਂਗਰਸ ਨਾਲ ਡਟਕੇ ਖੜੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ, ਸਾਬਕਾ ਜ਼ਿਲ੍ਹਾਂ ਪ੍ਰਧਾਨ ਅਰੁਣ ਵਧਾਵਨ, ਪਵਨ ਮਾਨੀ ਆਦਿ ਵਰਗੇ ਸੀਨੀਅਰ ਆਗੂਆਂ ਨੇ ਕੋਂਸਲਰਾਂ ਨੂੰ ਪਾਰਟੀ ਨਾਲ ਖੜਣ ਦੀ ਅਪੀਲ ਕੀਤੀ ਹੈ। ਜਦੋਂ ਮੇਅਰ ਤੇ ਡਿਪਟੀ ਮੇਅਰ ਨੇ ਮਨਪ੍ਰੀਤ ਦੇ ਹੱਕ ਵਿਚ ਖੜ੍ਹਣ ਦਾ ਫੈਸਲਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button