Breaking NewsD5 specialIndiaNewsPunjabTop News

ਗੋਬਿੰਦ ਸਾਗਰ ਝੀਲ ‘ਚ ਡੁੱਬਣ ਨਾਲ 7 ਪੰਜਾਬੀ ਨੌਜਵਾਨਾਂ ਦੀ ਮੌਤ

ਊਨਾ : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀ ਗੋਬਿੰਦ ਸਾਗਰ ਝੀਲ ‘ਚ 7 ਪੰਜਾਬੀ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ । ਇਹ ਸਾਰੇ ਨੌਜਵਾਨ ਪੰਜਾਬ ਦੇ ਮੋਹਾਲੀ ਦੇ ਰਹਿਣ ਵਾਲੇ ਹਨ।ਜਦੋਂ ਸਾਰੇ ਨੌਜਵਾਨ ਗੋਬਿੰਦ ਸਾਗਰ ਝੀਲ ‘ਚ ਨਹਾਉਣ ਗਏ ਤਾਂ ਵੱਧਦੇ ਪਾਣੀ ਅਤੇ ਬਹਾਵ ਨਾਲ ਡੁੱਬ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਬੰਗਾਣਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਸਾਰੇ ਤੱਥਾਂ ਦਾ ਪੱਤਾ ਲਗਾਇਆ।

Bishnoi Remand : Bishnoi ਦੇ ਪੈਣਗੇ ਪਟਾਕੇ, Moga Police ਲੈ ਗਈ ਥਾਣੇ || D5 Channel Punjabi

ਪੁਲਿਸ ਥਾਣਾ ਬੰਗਾਣਾ ਤੋਂ ਮਿਲੀ ਜਾਣਕਾਰੀ ਅਨੁਸਾਰ 7 ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ, ਇਨ੍ਹਾਂ ‘ਚ 11 ਵਿਅਕਤੀ ਪਿੰਡ ਬਨੂੜ ਜ਼ਿਲ੍ਹਾ ਮੋਹਾਲੀ ਤੋਂ ਬਾਬਾ ਬਾਲਕ ਨਾਥ ਮੰਦਰ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਗੋਵਿੰਦਸਾਗਰ ਝੀਲ ਵਿੱਚ ਇਸ਼ਨਾਨ ਕਰਨ ਗਏ ਇਹ ਨੌਜਵਾਨ ਪਾਣੀ ਵਿੱਚ ਡੁੱਬ ਗਏ। ਇਸ ਦੌਰਾਨ ਉਹਨਾਂ ਨਾਲ ਮੋਜੂਦ ਚਾਰ ਨੌਜਵਾਨ ਕਿਸੇ ਤਰ੍ਹਾਂ ਪਾਣੀ ਵਿੱਚੋਂ ਬਾਹਰ ਆਏ ਅਤੇ ਮਦਦ ਲਈ ਰੌਲਾ ਪਾਉਣ ਲੱਗੇ।

Punjab Drugs : ਸਰਕਾਰ ਨੇ ਦਿੱਤੇ ਸਖ਼ਤ ਹੁਕਮ, ਸੀਨੀਅਰ ਪਲਿਸ ਅਧਿਕਾਰੀ ਨੇ ਕੀਤਾ ਵੱਡਾ ਐਲਾਨ | D5 Channel Punjabi

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਇਸ ਮੰਦ ਭਾਗੀ ਘਟਨਾਂ ਤੇ ਸੰਵੇਦਨਾ ਪ੍ਰਗਟ ਕੀਤੀ ਹੈ।ਉਹਨਾਂ ਕਿਹਾ ਕਿ “ਬਾਬਾ ਬਾਲਕ ਨਾਥ ਜਾਂਦੇ ਸਮੇਂ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲਈ ਰੁਕੇ ਪੰਜਾਬ ‘ਚੋਂ ਬਨੂੜ ਦੇ 7 ਨੌਜਵਾਨਾਂ ਦੇ ਡੁੱਬਣ ਦੀ ਦੁਖਦਾਈ ਖ਼ਬਰ ਮਿਲੀ…ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ…ਪਰਮਾਤਮਾ ਅੱਗੇ ਅਰਦਾਸ…ਵਿੱਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ..ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ…।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button