Breaking NewsD5 specialIndiaNewsPoliticsPunjab

ਬਾਦਲਾਂ ਨੂੰ ਨਾਂਹ ਕਰਨ ਤੋਂ ਬਾਅਦ ਕਾਂਗਰਸੀ ਸਟੇਜ ‘ਤੇ ਢੀਂਡਸਾ, ਸੁਖਬੀਰ ਬਾਦਲ ਦਾ ਮੂੰਹ ਰਹਿ ਗਿਆ ਅੱਡਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚਲ ਰਹੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਜਿਵੇਂ ਹੀ ਚੰਡੀਗੜ੍ਹ ‘ਚ ਸੀ.ਐਮ. ਕੈਪਟਨ ਅਮਰਿੰਦਰ ਸਮੇਤ ਵਜਾਰਤ ਨਾਲ ਢੀਂਡਸਾ ਨਜ਼ਰ ਆਏ ਤਾਂ ਸਾਰੇ ਹੱਕੇ ਬੱਕੇ ਰਹਿ ਗਏ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਸਿੱਧੂ ਤੋਂ ਥੋੜਾ ਦੂਰ ਹੱਟਕੇ ਖੜੇ ਸਨ। ਪਰ ਜਿਵੇਂ ਹੀ ਸਿੱਧੂ ਨੇ ਢੀਂਡਸਾ ਨੂੰ ਨੇੜੇ ਆਉਣ ਦਾ ਇਸ਼ਾਰਾ ਕੀਤਾ ਤਾਂ ਉਹ ਨਜ਼ਦੀਕ ਵੀ ਹੋ ਗਏ ਤੇ ਜਿਸ ਤੋਂ ਬਾਅਦ ਖੇਡ ਮੰਤਰੀ ਨੇ ਢੀਂਡਸਾ ਨਾਲ ਹੱਥ ਵੀ ਮਿਲਾਇਆ।

Read Also ਸੁਖਦੇਵ ਸਿੰਘ ਢੀਂਡਸਾ ਕੈਮਰੇ ਤੋਂ ਕਿਉਂ ਭੱਜ ਰਹੇ ਨੇ?

ਜਿਵੇਂ ਹੀ ਢੀਂਡਸਾ ਨੂੰ ਕਾਂਗਰਸੀ ਮੰਤਰੀਆਂ ਵਾਲੀ ਸਟੇਜ ਤੋਂ ਦੇਖਿਆ ਗਿਆ ਤਾਂ ਮੌਕੇ ‘ਤੇ ਮੋਜੂਦ ਪੱਤਰਕਾਰਾਂ ‘ਚ ਚਰਚਾ ਸ਼ੁਰੂ ਹੋ ਗਈ ਕੀ ਕਿਵੇਂ ਇਕ ਸੀਨੀਅਰ ਅਕਾਲੀ ਨੇਤਾ ਕਾਂਗਰਸੀ ਮੰਤਰੀ ਦੇ ਨਾਲ ਖੜੇ ਹਨ ਕਿਉਂਕਿ ਢੀਂਡਸਾ ਆਪਣੀ ਸਿਹਤ ਦਾ ਹਵਾਲਾ ਦੇਖੇ ਸਿਆਸੀ ਗਤੀਵਿਧੀਆਂ ਤੋਂ ਨਕਾਰਾ ਕਰ ਲੈਣ ਦੀ ਗੱਲ ਆਖ ਚੁੱਕੇ ਹਨ। ਬਾਦਲਾਂ ਨੂੰ ਉਹ ਮੁੜ ਪਾਰਟੀ ‘ਚ ਸਰਗਰਮ ਨਾ ਹੋਣ ਬਾਰੇ ਮੂੰਹਤੋੜ ਜਵਾਬ ਦੇ ਚੁੱਕੇ ਨੇ ਪਰ ਜਦੋਂ ਸਮਾਗਮ ਖਤਮ ਹੋਇਆ ਤਾਂ ਸਾਰੇ ਹੀ ਪੱਤਰਕਾਰ ਬ੍ਰੇਕਿੰਗ ਨਿਊਜ਼ ਲੈਣ ਦੇ ਚੱਕਰਾਂ ‘ਚ ਢੀਂਡਸਾ ਦੁਆਲੇ ਹੋਏ ਤਾਂ ਢੀਂਡਸਾ ਨੇ ਕੀ ਕਿਹਾ ਜ਼ਰਾ ਤੁਸੀ ਖੁਦ ਹੀ ਸੁਣ ਲਓ।

ਫਿਲਹਾਲ ਸਿਹਤ ਦਾ ਹਵਾਲਾ ਦੇਕੇ ਸ਼੍ਰੋਮਣੀ ਅਕਾਲੀ ਦਲ ‘ਚੋਂ ਕਿਨਾਰਾ ਕਰਨ ਵਾਲੇ ਸੀਨੀਅਰ ਅਕਾਲੀ ਆਗੂ ਦਾ ਆਪਣੇ ਧੁਰ ਵਿਰੋਧੀ ਕਾਂਗਰਸ ਦੀ ਸਟੇਜ ‘ਤੇ ਖੜ੍ਹਾ ਹੋਣ ਤੋਂ ਬਾਅਦ ਆਮ ਲੋਕ ਇਹ ਸੋਚ ਰਹੇ ਨੇ ਕੀ ਢੀਂਡਸਾ ਸਾਹਿਬ ਦੀ ਸਿਹਤ ਕਿਧਰਲੇ ਪਾਸੇ ਤੋਂ ਨਾਸਾਜ਼ ਹੈ। ਇਹ ਦ੍ਰਿਸ਼ ਦੇਖਕੇ ਜੇਕਰ ਆਉਣ ਵਾਲੇ ਸਮੇਂ ‘ਚ ਤੁਹਾਨੂੰ ਕਾਂਗਰਸੀ ਸਟੇਜ ‘ਤੇ ਸੇਖਵਾਂ, ਬ੍ਰਹਮਪੁਰਾ ਜਾਂ ਅਜਨਾਲਾ ਵੀ ਨਜ਼ਰ ਆਉਦੇ ਨੇ ਤਾਂ ਕੋਈ ਭਰਮ ਭੁਲੇਖਾ ਪਾਲ ਲਓ ਕਿਉਂਕਿ ਇਹ ਸਿਆਸਤ ਹੈ ਤੇ ਸਿਆਸਤ ‘ਚ ਅਕਸਰ ਅਜਿਹਾ ਹੋ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button