Breaking NewsD5 specialEntertainmentIndiaNewsTop News

‘ਗਲੀ ਬੁਆਏ’ ਦੇ ਮਸ਼ਹੂਰ ਰੈਪਰ MC Tod Fod ਦਾ ਦੇਹਾਂਤ

ਨਵੀਂ ਦਿੱਲੀ : ਫ਼ਿਲਮ ‘ਗਲੀ ਬੁਆਏ’ ਫੇਮ ਰੈਪਰ ਧਰਮੇਸ਼ ਪਰਮਾਰ ਉਰਫ਼ ਐਮਸੀ ਤੋੜ ਫੋੜ ਦਾ ਦੇਹਾਂਤ ਹੋ ਗਿਆ ਹੈ। ਧਰਮੇਸ਼ ਪਰਮਾਰ ਦੀ ਮੌਤ ਦੀ ਸੂਚਨਾ ਉਹਨਾਂ ਦੇ ਬੈਂਡ ਸਵਦੇਸ਼ੀ ਮੂਵਮੈਂਟ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ। ਧਰਮੇਸ਼ ਦੀ ਮੌਤ ਕਿਸ ਕਾਰਨ ਹੋਈ, ਇਹ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਖ਼ਬਰ ਸਾਹਮਣੇ ਆਉਂਦਿਆਂ ਹੀ ਗਲੀ ਬੁਆਏ ਦੇ ਲੀਡ ਐਕਟਰ ਰਣਵੀਰ ਸਿੰਘ ਨੇ ਧਰਮੇਸ਼ ਦੇ ਦੇਹਾਂਤ ਤੇ ਦੁੱਖ ਜਤਾਇਆ ਹੈ। ਰਣਵੀਰ ਨੇ ਆਪਣੀ ਇੰਸਟਾ ਸਟੋਰੀ ਤੇ ਧਰਮੇਸ਼ ਦੀ ਤਸਵੀਰ ਤੇ ਟੁੱਟੇ ਦਿਲ ਦਾ ਇਮੋਜੀ ਲਗਾਇਆ।

BIG News: Modi ਤੇ Amit Shah ਨੂੰ ਮਿਲੇਗਾ Bhagwant Mann, ਵੱਡੇ ਮੁੱਦਿਆਂ ਤੇ ਹੋਵਗੀ ਚਰਚਾ| D5 Channel Punjabi

ਰਣਵੀਰ ਤੋਂ ਇਲਾਵਾ ਨਿਰਦੇਸ਼ਕ ਜ਼ੋਇਆ ਅਖਤਰ ਅਤੇ ਕੋ – ਸਟਾਰ ਸਿਧਾਂਤ ਚਤੁਰਵੇਦੀ ਨੇ ਵੀ ਸੋਸ਼ਲ ਮੀਡੀਆ ਤੇ ਦੁੱਖ ਪ੍ਰਗਟ ਕੀਤਾ ਹੈ। ਰਿਪੋਰਟਾਂ ਮੁਤਾਬਕ ਐਮਸੀ ਤੋੜ ਫੋੜ ਦੀ ਮੌਤ ਕਾਰ ਹਾਦਸੇ ਵਿਚ ਹੋਈ ਹੈ। ਧਰਮੇਸ਼ ਅਜੇ 24 ਸਾਲ ਦੇ ਸਨ। ਇੰਨੀ ਛੋਟੀ ਉਮਰ ਚ ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ‘ਚ ਹੈ। ਧਰਮੇਸ਼ ਇਕ ਪ੍ਰਸਿੱਧ ਸਟ੍ਰੀਟ ਰੈਪਰ ਸੀ ਜੋ ਆਪਣੇ ਗੁਜਰਾਤੀ ਗੀਤਾਂ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਰਣਵੀਰ ਸਿੰਘ , ਸਿਧਾਂਤ ਚਤੁਰਵੇਦੀ ਅਤੇ ਆਲੀਆ ਭੱਟ ਸਟਾਰਰ ‘ਗਲੀ ਬੁਆਏ’ ਵਿਚ ਆਪਣੇ ਸਾਉਂਡਟਰੈਕ ਇੰਡੀਆ 91 ਨਾਲ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ ਸੀ। ਧਰਮੇਸ਼ ਦੇ ਬੈਂਡ ਸਵਦੇਸ਼ੀ ਮੂਵਮੈਂਟ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button