NewsBreaking NewsD5 specialPoliticsPunjab

ਖਾਲਿਸਤਾਨ ਕਾਂਡਾਂ ‘ਤੇ ਵੱਡੀ ਖ਼ਬਰ, ਸਰਕਾਰ ਹੋ ਗਈ ਸਖ਼ਤ, ਕਰਤੀ ਆਹ ਕਾਰਵਾਈ

ਮੋਗਾ : ਇੱਥੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਪਰ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਕੌਮੀ ਤਿਰੰਗੇ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਤਿੰਨ ਥਾਣੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਵਲੋਂ ਇਹ ਕਾਰਵਾਈ ਮੁਲਜ਼ਮਾਂ ਦੀ ਪੈੜ ਨੱਪਣ ਮਗਰੋਂ ਕੀਤੀ ਗਈ ਦੱਸੀ ਜਾਂਦੀ ਹੈ। ਪੁਲਿਸ ਇਸ ਘਟਨਾ ਬਾਰੇ ਭਲਕੇ ਖ਼ੁਲਾਸਾ ਕਰ ਸਕਦੀ ਹੈ। ਸੀਸੀਟੀਵੀ ਕੈਮਰੇ ’ਚ ਆਜ਼ਾਦੀ ਦਿਹਾੜਾ ਮਨਾਉਣ ਤੋਂ ਕਰੀਬ 24 ਘੰਟੇ ਪਹਿਲਾਂ ਸਵੇਰੇ 8:30 ਵਜੇ ਦੋ ਨੌਜਵਾਨ ਬੇਖੌਫ਼ ਹੋ ਕੇ ਸਕੱਤਰੇਤ ਅੰਦਰ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ।

🔴 LIVE 🔴ਬੁਰੀ ਤਰਾਂ ਫਸ ਗਏ ਕੈਪਟਨ! ਹੁਣ ਕਿਉਂ ਰੋਣ ਲੱਗੇ ਸੁਮੇਧ ਸੈਣੀ!

ਇਸ ਫੁਟੇਜ ਦੇ ਆਧਾਰ ਉੱਤੇ ਪੁਲਿਸ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਹੈ। ਸੀਆਈਏ ਸਟਾਫ ਵਲੋਂ ਕਰੀਬ ਇੱਕ ਦਰਜਨ ਸ਼ੱਕੀ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਹਿਰਾਸਤ ਵਿੱਚ ਲਏ ਚਾਰ ਨੌਜਵਾਨਾਂ ਉੱਤੇ ਸ਼ੱਕ ਹੈ। ਇੱਥੇ ਸਕੱਤਰੇਤ ਉਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਦੀ ਘਟਨਾ ਮਗਰੋਂ ਸੰਤਰੀ ਦੀ ਡਿਊਟੀ ਲਈ ਤਾਇਨਾਤ ਤਿੰਨੋਂ ਥਾਣੇਦਾਰਾਂ ਗਾਰਦ ਇੰਚਾਰਜ ਧਲਵਿੰਦਰ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ (ਤਿੰਨੋਂ ਏਐੱਸਆਈ) ਦੀ ਬਦਲੀ ਕਰ ਦਿੱਤੀ ਗਈ ਸੀ ਅਤੇ ਹੁਣ ਪਿਛਲੀ ਤਰੀਕ ’ਚ ਮੁਅੱਤਲ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button