PunjabTop News

ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਨੇ ਵੀ ਆਪਣੀ ਰਾਏ ਜ਼ਾਹਰ, ਕਿਹਾ ਕਿ ਕੁਲਵਿੰਦਰ ਕੰਗਨਾ ਦੇ ਪੁਰਾਣੇ ਬਿਆਨਾਂ ਤੋਂ ਨਾਰਾਜ਼

ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਹਿਮਾਚਲ ਪ੍ਰਦੇਸ਼ ਮੰਡੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਨੇ ਵੀ ਆਪਣੀ ਰਾਏ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੰਗਨਾ ਦੇ ਪੁਰਾਣੇ ਬਿਆਨਾਂ ਤੋਂ ਨਾਰਾਜ਼ ਸਨ। ਜਿਸ ਕਾਰਨ ਉਸ ਨੇ ਥੱਪੜ ਮਾਰਿਆ।  ਮਾਨ ਨੇ ਕੰਗਨਾ ਨੂੰ ਵੀ ਕਿਹਾ ਕਿ, ਉਸਨੂੰ ਪੰਜਾਬ ਬਾਰੇ ਬੇਤੁਕੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਕਿਹਾ ਕਿ, ਪੰਜਾਬ ਨੂੰ ਅੱਤਵਾਦੀ ਵੱਖਵਾਦੀ ਕਹਿਣਾ ਬਿਲਕੁਲ ਗਲਤ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੂਰੇ ਮੁਲਕ ਦਾ ਢਿੱਡ ਭਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button