SportsTop News

ਕ੍ਰਿਕਟਰ Rishabh Pant ਸੜਕ ਹਾਦਸੇ ਚ ਬੁਰੀ ਤਰ੍ਹਾਂ ਜ਼ਖਮੀ, ਰੁੜਕੀ ਪਰਤਦੇ ਸਮੇਂ ਰੇਲਿੰਗ ਨਾਲ ਟਕਰਾਈ ਕਾਰ

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ ਤੋਂ ਘਰ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਦੀ ਕਾਰ ਰੁੜਕੀ ਦੇ ਨਰਸਾਨ ਬਾਰਡਰ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਜਗ੍ਹਾ ਤੇ ਕ੍ਰਿਕਟਰ ਰਿਸ਼ਭ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਉਹ ਬਲੈਕ ਸਪਾਟ ਹੈ। ਹਾਦਸੇ ਦਾ ਕਾਰਨ ਝਪਕੀ ਹੋਣਾ ਦੱਸਿਆ ਜਾ ਰਿਹਾ ਹੈ। ਕਾਰ ਚ ਰਿਸ਼ਭ ਇਕੱਲਾ ਸੀ, ਉਹ ਖੁਦ ਚਲਾ ਰਿਹਾ ਸੀ। ਉਸ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਲਿਆਂਦਾ ਜਾ ਰਿਹਾ ਹੈ। ਖਾਨਪੁਰ ਦੇ ਵਿਧਾਇਕ ਉਮੇਸ਼ ਕੁਮਾਰ ਉਨ੍ਹਾਂ ਦੀ ਹਾਲਤ ਜਾਣਨ ਲਈ ਹਸਪਤਾਲ ਪੁੱਜੇ।

ਉੱਤਰਾਖੰਡ ਦੇ ਡੀਜੀ ਅਸ਼ੋਕ ਕੁਮਾਰ ਦੇ ਅਨੁਸਾਰ, ਪੰਤ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ ਸੀ, ਜਿਸ ਕਾਰਨ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ ਸੀ। ਹਾਦਸੇ ਸਮੇਂ ਪੰਤ ਕਾਰ ਚ ਇਕੱਲੇ ਸਨ। ਹਾਦਸੇ ਤੋਂ ਬਾਅਦ ਪੰਤ ਸੜੀ ਹੋਈ ਕਾਰ ਦੀ ਖਿੜਕੀ ਤੋੜ ਕੇ ਬਾਹਰ ਨਿਕਲਿਆ। ਪੰਤ ਦੇ ਸਿਰ, ਪਿੱਠ ਅਤੇ ਲੱਤ ਤੇ ਸੱਟਾਂ ਲੱਗੀਆਂ ਹਨ। ਡਾਕਟਰਾਂ ਮੁਤਾਬਕ ਰਿਸ਼ਭ ਦੀ ਹਾਲਤ ਸਥਿਰ ਬਣੀ ਹੋਈ ਹੈ।

ਡਾਕਟਰਾਂ ਮੁਤਾਬਕ ਰਿਸ਼ਭ ਪੰਤ ਦੇ ਮੱਥੇ ਅਤੇ ਲੱਤ ਤੇ ਸੱਟਾਂ ਲੱਗੀਆਂ ਹਨ। ਸੂਚਨਾ ਮਿਲਦੇ ਹੀ ਐਸਪੀ ਦੇਹਾਤ ਸਵਪਨਾ ਕਿਸ਼ੋਰ ਸਿੰਘ ਮੌਕੇ ਤੇ ਪਹੁੰਚ ਗਏ। ਹਸਪਤਾਲ ਦੇ ਚੇਅਰਮੈਨ ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਫਿਲਹਾਲ ਰਿਸ਼ਭ ਪੰਤ ਦੀ ਹਾਲਤ ਸਥਿਰ ਹੈ, ਉਨ੍ਹਾਂ ਨੂੰ ਰੁੜਕੀ ਤੋਂ ਦੇਹਰਾਦੂਨ ਦੇ ਮੈਕਸ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਉਸ ਦੀ ਪਲਾਸਟਿਕ ਸਰਜਰੀ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button