ਕੋਵਿਡ-19 ਨਾਲ ਜੂਝਣ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਕਾਰਜਕਾਰੀ ਨਿਰਦੇਸ਼ਕ ਦਾ ਦੇਹਾਂਤ
ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਕਾਰਜਕਾਰੀ ਨਿਰਦੇਸ਼ਕ ਆਰ. ਕੇ. ਸਚੇਟੀ ਦਾ ਕੋਵਿਡ-19 ਨਾਲ ਜੂਝਣ ਤੋਂ ਬਾਅਦ ਅੱਜ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 56 ਸਾਲਾਂ ਦੇ ਸਨ। ਇਹ ਮਾਹਿਰ ਖੇਡ ਪ੍ਰਸ਼ਾਸਕ ਪਿਛਲੇ ਕੁਝ ਦਿਨਾਂ ਤੋਂ ਇੱਥੇ ਇਕ ਹਸਪਤਾਲ ’ਚ ਵੈਂਟੀਲੇਟਰ ’ਤੇ ਸੀ। ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਬਿਆਨ ’ਚ ਕਿਹਾ, ‘‘ਅਸੀਂ ਬੇਹੱਦ ਦੁਖ ਦੇ ਨਾਲ ਤੁਹਾਨੂੰ ਦਸ ਰਹੇ ਹਾਂ ਕਿ ਆਰ. ਕੇ. ਸਚੇਟੀ ਅੱਜ ਸਵੇਰੇ ਸਾਨੂੰ ਸਾਰਿਆਂ ਨੂੰ ਛੱਡ ਕੇ ਅਨੰਤ ਯਾਤਰਾ ’ਤੇ ਚਲੇ ਗਏ ਜਿਸ ਨਾਲ ਖੇਡ ਜਗਤ ’ਚ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।’’
🔴LIVE |ਮੋਦੀ ਨੂੰ ਬੰਗਾਲ ਦੇ ਝਟਕੇ ਤੋਂ ਬਾਅਦ, ਕਿਸਾਨਾਂ ਦਾ ਵੱਡਾ ਐਲਾਨ !
ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਵੀ ਸਚੇਟੀ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ। ਆਈ. ਓ. ਏ. ਜਨਰਲ ਸਕੱਤਰ ਰਾਜੀਵ ਮਹਿਤਾ ਨੇ ਬਿਆਨ ’ਚ ਕਿਹਾ, ‘‘ਆਈ. ਓ. ਏ. ਦੇ ਸੰਯੁਕਤ ਸਕੱਤਰ, ਬੀ. ਐੱਫ਼. ਆਈ. ਦੇ ਕਾਰਜਕਾਰੀ ਨਿਰਦੇਸ਼ਕ ਤੇ ਪਿਆਰੇ ਦੋਸਤ ਰਾਜਕੁਮਾਰ ਸਚੇਟੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ।’’ ਭਾਰਤੀ ਐਥਲੈਟਿਕਸ ਮਹਾਸੰਘ ਨੇ ਵੀ ਇਸ ਖੇਡ ਪ੍ਰਸ਼ਾਸਕ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.