Breaking NewsD5 specialIndiaInternationalNewsTop News

Biden Administration ਦੇ ਪਹਿਲੇ 100 ਦਿਨਾਂ ‘ਚ ਮਜ਼ਬੂਤ ਹੋਏ India – US ਸਬੰਧ : ਵਿਦੇਸ਼ ਵਿਭਾਗ

ਵਾਸ਼ਿੰਗਟਨ : ਭਾਰਤ ਅਤੇ ਅਮਰੀਕਾ ਦੇ ਵਿੱਚ ਸਬੰਧ ਰਾਸ਼ਟਰਪਤੀ ਜੋ ਬਾਇਡੇਨ ਪ੍ਰਸ਼ਾਸਨ ਦੇ ਪਹਿਲੇ 100 ਦਿਨਾਂ ਵਿੱਚ ਮਜ਼ਬੂਤ ਬਣੇ ਹਨ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਦੱਸਿਆ ਕਿ ਇਸ ਮਿਆਦ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ਹਿੱਸੇਦਾਰੀ ਸੰਸਾਰਿਕ ਸਾਂਝੇਦਾਰੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 100 ਦਿਨਾਂ ‘ਚ ਭਾਰਤ ‘ਤੇ ਖਾਸ ਧਿਆਨ ਦਿੱਤਾ ਗਿਆ। ਪ੍ਰਾਈਸ ਨੇ ਆਪਣੀ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਪਿਛਲੇ 100 ਦਿਨਾਂ ‘ਚ ਭਾਰਤ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਰਾਸ਼ਟਰਪਤੀ ਬਾਈਡਨ ਨੇ ਬੀਤੀ ਰਾਤ ਆਪਣੇ ਸੰਬੋਧਨ ਵਿੱਚ ਭਾਰਤ ਦਾ ਜਿਕਰ ਕੀਤਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਵੀ ਨਜ਼ਰੀਏ ਨਾਲ ਦੋਵਾਂ ਦੇਸ਼ਾਂ ਦੇ ‘ਚ ਡੂੰਘੀ ਸਾਂਝੇਦਾਰੀ ਨੂੰ ਦੇਖ ਸਕਦੇ ਹੋ।

ਹੁਣੇ-ਹੁਣੇ ਆਈ ਵੱਡੀ ਖ਼ਬਰ,ਕਿਸਾਨਾਂ ਨੇ ਘੇਰ ਲਿਆ ਹਰਿਆਣਾ ਦਾ ਮੁੱਖ ਮੰਤਰੀ,ਭਖਿਆ ਮਾਹੌਲ

ਉਨ੍ਹਾਂ ਨੇ ਦੱਸਿਆ ਕਿ ਬਾਇਡਨ ਨੇ ਹਾਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ। ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਭਾਰਤ ਦੇ ਆਪਣੇ ਸਮਾਨ ਐਸ ਜੈਸ਼ੰਕਰ ਨਾਲ ਕਈ ਵਾਰ ਗੱਲਬਾਲ ਕੀਤੀ ਹੈ। ਪ੍ਰਾਈਸ ਨੇ ਕਿਹਾ ਕਿ ਅਸੀਂ ਪਹਿਲੀ ਬਾਰ ਮੰਤਰੀ ਸ਼ੈਸਨ ਦੇ ਨਾਲ ਨੇਤਾ ਪੱਧਰ ‘ਤੇ ਕਵਾਡ ਦੇ ਨਾਲ ਹੀ ਬਹੁਪੱਖੀ ਸੰਦਰਭ ਵਿਚ ਭਾਰਤ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਜਲਵਾਯੂ ਸਹਿਯੋਗ ਦਾ ਜਿਕਰ ਕੀਤਾ ਅਤੇ ਨਾਲ ਹੀ ਸਿਹਤ ਸਹਿਯੋਗ ਕੀਤਾ ਪਰ ਇਹ ਸਭ ਮਹਾਮਾਰੀ ਤੋਂ ਪਹਿਲਾਂ ਦੀ ਗੱਲ ਹੈ। ਹਾਲਾਂਕਿ ਮਹਾਮਾਰੀ ਦੀ ਸ਼ੁਰੂਆਤ ਦੇ ਨਾਲ ਸਹਿਯੋਗ ਮਜ਼ਬੂਤ ਹੋਇਆ ਅਤੇ ਭਾਰਤ ਵਿੱਚ ਹਾਲ ਦੇ ਦਿਨਾਂ ‘ਚ ਬੇਤਹਾਸ਼ਾ ਮਾਮਲੇ ਵਧਣ ਤੋਂ ਬਾਅਦ ਇਹ ਸਹਿਯੋਗ ਹੋਰ ਮਜ਼ਬੂਤ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button