ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਕੋਟਭਾਈ ਦੇ ਅਗਵਾ ਕਰਕੇ ਕਤਲ ਕੀਤੇ ਗਏ ਨੌਜ਼ਵਾਨ ਹਰਮਨ ਦੇ ਮਾਮਲੇ ਵਿਚ ਜਦ IG ਫਰੀਦਕੋਟ ਪ੍ਰਦੀਪ ਕੁਮਾਰ ਯਾਦਵ ਜੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਹੋਰ ਖੁਲਾਸਾ ਕੀਤਾ ਗਿਆ ਸੀ ਕਿ ਪਿੰਡ ਗੂੜ੍ਹੀ ਸੰਘਰ ਦੇ ਇਸੇ ਸਾਲ ਦੇ 19 ਮਾਰਚ 2022 ਨੂੰ ਅਗਵਾ ਹੋਏ ਨਿਰਮਲ ਸਿੰਘ ਦਾ ਕਤਲ ਵੀ ਨਵਜੋਤ ਸਿੰਘ ਉਰਫ਼ ਜੋਤੀ ਜੋ ਕਿ ਹਰਮਨ ਦੇ ਮਾਮਲੇ ਵਿਚ ਥਾਣਾ ਕੋਟਭਾਈ ਪੁਲਿਸ ਅਨੁਸਾਰ ਕਥਿਤ ਤੌਰ ਤੇ ਮੁੱਖ ਦੋਸ਼ੀ ਹੈ ਵੱਲੋਂ ਕੀਤਾ ਗਿਆ ਹੈ। ਇਸ ਮਾਮਲੇ ਵਿਚ ਨਿਰਮਲ ਦੇ ਪਰਿਵਾਰ ਨੇ ਕਿਹਾ ਕਿ ਨਵਜੋਤ ਸਿੰਘ ਉਰਫ਼ ਜੋਤੀ ਹੀ ਨਿਰਮਲ ਨੂੰ ਘਰੋਂ ਲੈ ਕੇ ਗਿਆ ਸੀ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਨਵਜੋਤ ਸਿੰਘ ਉਰਫ਼ ਜੋਤੀ ਨੂਂ ਪੁੱਛਗਿੱਛ ਕਰਨ ਉਪਰੰਤ ਕਲੀਨ ਚਿੱਟ ਦੇ ਦਿੱਤੀ ਸੀ। ਪਰਿਵਾਰਕ ਮੈਂਬਰਾਂ ਕਿਹਾ ਕਿ ਜੇਕਰ ਉਹਨਾਂ ਦੇ ਲਾਪਤਾ ਹੋਏ ਪੁੱਤਰ ਨਿਰਮਲ ਸਿੰਘ ਵੇਲੇ ਹੀ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਕੋਟਭਾਈ ਵਾਲਾ ਕਾਂਡ ਨਾ ਹੁੰਦਾ।ਹਰਮਨ ਦਾ ਕਾਤਲ ਫੜੇ ਜਾਣ ਤੋਂ ਬਾਅਦ ਹੁਣ ਇਹ ਗੱਲ ਸਾਹਮਣੇ ਆਈ ਕਿ ਜਿਸ ਨੇ ਹਰਮਨ ਦਾ ਕਤਲ ਕੀਤਾ ਉਸ ਨੇ 9 ਮਹੀਨੇ ਪਹਿਲਾਂ ਅਪਣੇ ਭਾਣਜੇ ਦਾ ਵੀ ਕਤਲ ਕੀਤਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਜੇਕਰ ਪੁਲਿਸ ਨੇ ਉਹਨਾਂ ਦੇ ਪੁੱਤਰ ਵੇਲੇ ਕਾਰਵਾਈ ਕੀਤੀ ਹੁੰਦੀ ਤਾਂ ਕੋਟਭਾਈ ਵਾਲਾ ਕਾਂਡ ਨਾ ਹੁੰਦਾ। ਪਰਿਵਾਰਕ ਮੈਂਬਰਾਂ ਨੂੰ 9 ਮਹੀਨਿਆਂ ਬਾਅਦ ਪੁਲਿਸ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਤੋਂ ਅਤੇ ਮੀਡੀਆ ਵੱਲੋਂ ਪ੍ਰਕਾਸ਼ਿਤ ਖਬਰਾਂ ਤੋਂ ਉਹਨਾਂ ਨੂੰ ਨਿਰਮਲ ਸਿੰਘ ਮ੍ਰਿਤਕ ਹੋਣ ਦੀ ਜਾਣਕਾਰੀ ਮਿਲੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.