ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ SIT ਨੇ ਕੀਤੀ ਸਾਬਕਾ DGP ਸੁਮੇਧ ਸੈਣੀ ਤੋਂ 4 ਘੰਟਿਆਂ ਤੱਕ ਪੁੱਛਗਿਛ
ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਬਣਾਈ ਗਈ ਨਵੀਂ ਐਸਆਈਟੀ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ 4 ਘੰਟਿਆਂ ਤੱਕ ਪੁੱਛਗਿਛ ਕੀਤੀ ਗਈ। ਐਸਆਈਟੀ ਜਾਨਣਾ ਚਾਹੁੰਦੀ ਹੈ ਕਿ ਕੋਟਕਪੂਰਾ ‘ਚ ਪੁਲਿਸ ਨੂੰ ਗੋਲੀ ਚਲਾਉਣ ਦਾ ਆਦੇਸ਼ ਕਿਸਨੇ ਦਿੱਤਾ ਸੀ। ਐਸਆਈਟੀ ਨੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਪੁੱਛਗਿਛ ਲਈ ਬੁਲਾਇਆ ਸੀ ਪਰ ਸਮੇਂ ਦੀ ਘਾਟ ਦੇ ਚੱਲਦਿਆਂ ਅਗਲੇ ਸੋਮਵਾਰ ਨੂੰ ਫਿਰ ਬੁਲਾਇਆ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਕੁੰਵਰ ਵਿਜੈ ਪ੍ਰਤਾਪ ਦੀ ਐਸਆਈਟੀ ਨੂੰ ਹਾਈਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਨਵੀਂ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜਿਸਦੀ ਜਾਂਚ ਚੱਲ ਰਹੀ ਹੈ।
ਕਾਂਗਰਸ ਦੀ ਮੀਟਿੰਗ ਤੋਂ ਬਾਅਦ ਵੱਡੇ ਖੁਲਾਸੇ!ਆਹ ਮੰਤਰੀ ਨੇ ਦੱਸਤੀਆਂ ਅੰਦਰਲੀਆਂ ਗੱਲਾਂ! ਆਇਆ ਸਿਆਸੀ ਭੂਚਾਲ!
ਚੰਡੀਗੜ੍ਹ ਦੇ ਸੈਕਟਰ – 32 ਸਥਿਤ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ ‘ਚ ਐਸਆਈਟੀ ਨੇ ਸਵੇਰੇ 11 ਤੋਂ ਰਾਤ 9 ਵਜੇ ਤੱਕ ਪੁੱਛਗਿਛ ਕੀਤੀ। ਇਸ ਦੌਰਾਨ ਸੁਮੇਧ ਸੈਣੀ ਤੋਂ ਕਰੀਬ ਚਾਰ ਘੰਟਿਆਂ ਤੱਕ ਸਵਾਲਾਂ ਦੇ ਜਵਾਬ ਪੁੱਛੇ ਗਏ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਗੋਲੀ ਚਲਾਉਣ ਦਾ ਆਦੇਸ਼ ਕਿਸਨੇ ਦਿੱਤਾ ਸੀ ਅਤੇ ਗੋਲੀਕਾਂਡ ਤੋਂ ਪਹਿਲਾਂ ਕੀ ਹੋਇਆ ਸੀ, ਸੈਣੀ ਉਸ ਸਮੇਂ ਮੋਬਾਇਲ ‘ਤੇ ਕਿਨ੍ਹਾਂ ਲੋਕਾਂ ਦੇ ਸਪੰਰਕ ‘ਚ ਸਨ। ਇਸ ਤੋਂ ਬਾਅਦ ਇਕਬਾਲ ਪ੍ਰੀਤ ਸਹੋਤਾ ਅਤੇ ਰੋਹਿਤ ਚੌਧਰੀ ਤੋਂ ਪੁੱਛਗਿਛ ਹੋਈ। ਸੁਮੇਧ ਸੈਣੀ ਨੂੰ ਐਸਆਈਟੀ ਨੇ ਪਹਿਲਾ ਨੋਟਿਸ ਭੇਜਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.