ਕੈਬਨਿਟ ਵਿਸਥਾਰ ਦੀਆਂ ਅਟਕਲਾਂ : ਅੱਜ ਹੋਣ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਰੱਦ
ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ‘ਚ ਪਹਿਲਾ ਅਤੇ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਫੇਰਬਦਲ ‘ਚ ਕਈ ਮੰਤਰੀਆਂ ਨੂੰ ਤਰੱਕੀ ਵੀ ਮਿਲਣ ਦੇ ਆਸਾਰ ਹਨ ਤਾਂ ਕੁਝ ਦੀ ਛੁੱਟੀ ਵੀ ਹੋ ਸਕਦੀ ਹੈ। ਉਥੇ ਹੀ ਪਹਿਲਾਂ ਤੋਂ ਹੀ ਚਾਰਜ ਅਤੇ ਇਸ ਤੋਂ ਜ਼ਿਆਦਾ ਮੰਤਰਾਲਾ ਸੰਭਾਲ ਰਹੇ ਕਈ ਮੰਤਰੀਆਂ ਦਾ ਬੋਝ ਵੀ ਘੱਟ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ‘ਚ ਇੱਕ ਵਾਰ ਫਿਰ ਤੋਂ ਕੈਬਨਿਟ ਦੀ ਬੈਠਕ ਰੱਦ ਹੋ ਗਈ ਹੈ।
🔴LIVE|ਖੇਤੀ ਕਾਨੂੰਨਾਂ ‘ਤੇ ਸਰਕਾਰ ਦਾ ਵੱਡਾ ਫੈਸਲਾ! ਨਵੇਂ ਬਿੱਲ ਪੇਸ਼! ਕੈਪਟਨ ਨੇ ਹਾਈਕਮਾਨ ਦੀ ਹਾਂ ‘ਚ ਮਿਲਾਈ ਹਾਂ!
ਇਹ ਬੈਠਕ ਅੱਜ ਸਵੇਰੇ 11 ਵਜੇ ਹੋਣ ਵਾਲੀ ਸੀ। ਆਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਦੀ ਬੈਠਕ ਵੀ ਮੁਲਤਵੀ ਕਰ ਦਿੱਤੀ ਗਈ। ਫੇਰਬਦਲ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਸ ਮੀਟਿੰਗ ‘ਚ ਬੀਜੇਪੀ ਚੀਫ ਜੇਪੀ ਨੱਡਾ, ਰਾਜਨਾਥ ਸਿੰਘ, ਅਮਿਤ ਸ਼ਾਹ, ਨਿਰਮਲਾ ਸੀਤਾਰਮਣ ਦੇ ਨਾਲ ਹੀ ਹੋਰ ਸੀਨੀਅਰ ਮੰਤਰੀ ਸ਼ਾਮਿਲ ਹੋਣ ਵਾਲੇ ਸਨ। ਹੁਣ ਇਹ ਬੈਠਕ ਕਿਸ ਦਿਨ ਹੋਵੇਗੀ , ਇਸਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.