IndiaTop News

1 ਨਵੰਬਰ ਤੋਂ ਬਦਲ ਜਾਣਗੇ Bank ਦੇ ਨਿਯਮ

1 ਨਵੰਬਰ ਤੋਂ ਬੈਂਕਿੰਗ ਨਾਲ ਜੁੜੇ ਕੁਝ ਮਹੱਤਵਪੂਰਨ ਨਿਯਮਾਂ ਵਿੱਚ ਬਦਲਾਅ ਲਾਗੂ ਹੋਣ ਜਾ ਰਹੇ ਹਨ। ਵਿੱਤ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਬੈਂਕਿੰਗ ਕਾਨੂੰਨ (ਸੰਸ਼ੋਧਨ) ਐਕਟ 2025 ਦੇ ਤਹਿਤ ਨਾਮਜ਼ਦਗੀ (Nomination) ਨਾਲ ਸੰਬੰਧਤ ਮੁੱਖ ਪ੍ਰਾਵਧਾਨ 1 ਨਵੰਬਰ 2025 ਤੋਂ ਪ੍ਰਭਾਵੀ ਹੋਣਗੇ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਹ ਪ੍ਰਾਵਧਾਨ ਜਮ੍ਹਾਕਰਤਿਆਂ ਨੂੰ ਆਪਣੀ ਸੁਵਿਧਾ ਅਨੁਸਾਰ ਨਾਮਜ਼ਦਗੀ ਕਰਨ ਦੀ ਆਜ਼ਾਦੀ ਦੇਣਗੇ।

ਹੁਣ ਬੈਂਕ ਗਾਹਕ ਵੱਧ ਤੋਂ ਵੱਧ ਚਾਰ ਲੋਕਾਂ ਨੂੰ ਨਾਮਜ਼ਦ (Nominate) ਕਰ ਸਕਣਗੇ। ਇਹ ਨਾਮਜ਼ਦਗੀ ਇੱਕੋ ਸਮੇਂ ਤੇ (Simultaneously) ਜਾਂ ਇੱਕ ਤੋਂ ਬਾਅਦ ਇੱਕ (Successively) ਕੀਤੀ ਜਾ ਸਕਦੀ ਹੈ।

ਹੁਣ ਗ੍ਰਾਹਕ ਆਪਣੇ ਲਾਕਰਾਂ ਜਾਂ ਸੇਫ ਕਸਟਡੀ ਵਿੱਚ ਰੱਖੇ ਸਮਾਨ ਲਈ ਵੀ ਨਾਮਜ਼ਦਗੀ ਕਰ ਸਕਣਗੇ, ਜਿਸ ਨਾਲ ਕਿਸੇ ਅਣਹੋਣੀ ਸਥਿਤੀ ਵਿੱਚ ਵਾਰਸਾਂ ਨੂੰ ਸਮਾਨ ਦਾ ਹੱਕ ਹਾਸਲ ਕਰਨਾ ਸੌਖਾ ਹੋਵੇਗਾ।

ਇਸ ਤਹਿਤ ਜਮ੍ਹਾਕਰਤਾ ਵੱਧ ਤੋਂ ਵੱਧ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰ ਸਕਦੇ ਹਨ ਅਤੇ ਹਰ ਇੱਕ ਦਾ ਹਿੱਸਾ (ਸ਼ੇਅਰ/ਪ੍ਰਤੀਸ਼ਤ) ਨਿਰਧਾਰਤ ਕਰ ਸਕਦੇ ਹਨ, ਜਿਸਦੀ ਕੁੱਲ ਰਕਮ 100% ਹੋਣੀ ਚਾਹੀਦੀ ਹੈ। ਇਸ ਨਾਲ ਸਾਰੇ ਨਾਮਜ਼ਦ ਵਿਅਕਤੀਆਂ ਵਿੱਚ ਪਾਰਦਰਸ਼ੀ ਵੰਡ ਯਕੀਨੀ ਬਣੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button